ਤਰਨਤਾਰਨ ਦੇ ਖੇਤਾਂ 'ਚੋਂ ਮੁੜ ਮਿਲਿਆ ਡਰੋਨ, ਬੰਨ੍ਹੀ ਸੀ 5 ਕਿਲੋ ਹੈਰੋਇਨ

ਪੰਜਾਬ ਦੇ ਤਰਨਤਾਰਨ 'ਚ ਖੇਤਾਂ 'ਚ ਇਕ ਵਾਰ ਫਿਰ ਕਰੈਸ਼ ਹੋਇਆ ਡਰੋ...

ਵੈੱਬ ਸੈਕਸ਼ਨ - ਪੰਜਾਬ ਦੇ ਤਰਨਤਾਰਨ 'ਚ ਖੇਤਾਂ 'ਚ ਇਕ ਵਾਰ ਫਿਰ ਕਰੈਸ਼ ਹੋਇਆ ਡਰੋਨ ਬਰਾਮਦ ਹੋਇਆ ਹੈ। ਇਹ ਡਰੋਨ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਸਾਂਝੇ ਸਰਚ ਆਪਰੇਸ਼ਨ ਤੋਂ ਬਾਅਦ ਮਿਲਿਆ ਹੈ। ਜਿਸ ਸਮੇਂ ਡਰੋਨ ਨੂੰ ਜ਼ਬਤ ਕੀਤਾ ਗਿਆ, ਉਸ ਸਮੇਂ ਇਸ ਨਾਲ ਹੈਰੋਇਨ ਦੀ ਖੇਪ ਵੀ ਬੰਨ੍ਹੀ ਹੋਈ ਸੀ। ਖਾਸ ਗੱਲ ਇਹ ਹੈ ਕਿ ਅੱਜ ਦੂਜਾ ਦਿਨ ਹੈ ਜਦੋਂ ਤਰਨਤਾਰਨ ਦੇ ਖੇਤਾਂ 'ਚ ਕਰੈਸ਼ ਹੋਇਆ ਡਰੋਨ ਮਿਲਿਆ ਹੈ।

ਡੀਜੀਪੀ ਗੌਰਵ ਯਾਦਵ ਨੇ ਵੀ ਟਵੀਟ ਕਰਕੇ ਡਰੋਨ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਡੀਜੀਪੀ ਯਾਦਵ ਨੇ ਦੱਸਿਆ ਕਿ ਤਰਨਤਾਰਨ ਦੇ ਸਰਹੱਦੀ ਇਲਾਕਿਆਂ ਵਿੱਚ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਇੱਕ ਸਾਂਝਾ ਸਰਚ ਅਭਿਆਨ ਚਲਾਇਆ ਗਿਆ। ਇਹ ਡਰੋਨ ਸਰਹੱਦ ਨੇੜੇ ਖੇਤਾਂ ਵਿੱਚ ਕ੍ਰੈਸ਼ ਹੋਇਆ ਪਾਇਆ ਗਿਆ। ਜਿਸ ਤੋਂ ਬਾਅਦ ਡਰੋਨ ਨੂੰ ਕਬਜ਼ੇ 'ਚ ਲੈ ਲਿਆ ਗਿਆ। ਡਰੋਨ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬੈਟਰੀ ਖਤਮ ਹੋਣ ਤੋਂ ਬਾਅਦ ਡਰੋਨ ਖੇਤਾਂ 'ਚ ਡਿੱਗਿਆ ਹੋ ਸਕਦਾ ਹੈ।

ਬੰਨ੍ਹੀ ਹੋਈ ਸੀ 5 ਕਿਲੋ ਹੈਰੋਇਨ ਦੀ ਖੇਪ
ਪੰਜਾਬ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹ ਹੈਕਸਾ ਕਾਪਟਰ ਡਰੋਨ ਹੈ। ਜਿਸ ਨਾਲ 5 ਕਿਲੋ ਹੈਰੋਇਨ ਦੀ ਖੇਪ ਬੰਨ੍ਹੀ ਹੋਈ ਸੀ। ਇਸ ਖੇਪ ਦੀ ਅੰਤਰਰਾਸ਼ਟਰੀ ਕੀਮਤ ਕਰੀਬ 35 ਕਰੋੜ ਰੁਪਏ ਦੱਸੀ ਜਾ ਰਹੀ ਹੈ। ਖੇਪ ਨੂੰ ਜ਼ਬਤ ਕਰਕੇ ਜਾਂਚ ਲਈ ਭੇਜ ਦਿੱਤਾ ਗਿਆ ਹੈ।

ਵੀਰਵਾਰ ਨੂੰ ਵੀ ਮਿਲਿਆ ਸੀ ਕ੍ਰੈਸ਼ ਡਰੋਨ
ਤਰਨਤਾਰਨ ਦੇ ਪਿੰਡ ਵਾਨ ਦੇ ਖੇਤਾਂ 'ਚ ਵੀਰਵਾਰ ਨੂੰ ਕਰੈਸ਼ ਹੋਇਆ ਡਰੋਨ ਵੀ ਬਰਾਮਦ ਕੀਤਾ ਗਿਆ। ਕਿਸਾਨ ਦੀ ਨਜ਼ਰ ਇਸ ਡਰੋਨ 'ਤੇ ਪਈ। ਜਿਸ ਤੋਂ ਬਾਅਦ ਇਸ ਨੂੰ ਕਬਜ਼ੇ 'ਚ ਲੈ ਲਿਆ ਗਿਆ ਪਰ ਇਹ ਡਰੋਨ ਕਾਫੀ ਟੁੱਟ ਚੁੱਕਾ ਸੀ। ਇਸ ਤੋਂ ਦੋ ਦਿਨ ਪਹਿਲਾਂ ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਬੀਐਸਐਫ ਦੇ ਜਵਾਨਾਂ ਨੇ ਇੱਕੋ ਰਾਤ ਵਿੱਚ ਦੋ ਡਰੋਨਾਂ ਨੂੰ ਡੇਗਣ ਵਿੱਚ ਸਫ਼ਲਤਾ ਹਾਸਲ ਕੀਤੀ ਸੀ।

Get the latest update about tarntaran, check out more about joint search, bsf, drone & punjab police

Like us on Facebook or follow us on Twitter for more updates.