ਕ੍ਰਿਕੇਟ ਦੇ ਇਤਿਹਾਸ 'ਚ ਹੋਈ ਅਜਿਹੀ ਘਟਨਾ, ਸਾਰੇ ਬੱਲੇਬਾਜ਼ ਹੋਏ 'ਜ਼ੀਰੋ' 'ਤੇ ਆਊਟ

ਕ੍ਰਿਕੇਟ ਦੀ ਦੁਨੀਆਂ 'ਚ ਕਈ ਅਜੀਬੋ-ਗਰੀਬ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਅਜਿਹੀ ਹੀ ਘਟਨਾ ਉਦੋਂ ਹੋਈ, ਜਦੋਂ ਇਕ ਟੀਮ ਦੇ ਸਾਰੇ ...

ਨਵੀਂ ਦਿੱਲੀ — ਕ੍ਰਿਕੇਟ ਦੀ ਦੁਨੀਆਂ 'ਚ ਕਈ ਅਜੀਬੋ-ਗਰੀਬ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਅਜਿਹੀ ਹੀ ਘਟਨਾ ਉਦੋਂ ਹੋਈ, ਜਦੋਂ ਇਕ ਟੀਮ ਦੇ ਸਾਰੇ ਖਿਡਾਰੀ ਬਿਨਾ ਕੋਈ ਰਨ ਬਣਾਏ ਆਊਟ ਹੋ ਗਏ ਹਨ। ਦਰਅਸਲ, ਮੁੰਬਈ ਦੇ ਨਾਮਵਰ ਯੂ-16 ਟੂਰਨਾਮੈਂਟ ਹੈਰਿਸ ਸ਼ੀਲਡ ਦੇ ਪਹਿਲੇ ਰਾਊਂਡ ਦੇ ਨਾਕ ਆਊਟ ਮੈਚ ਦੌਰਾਨ ਇਹ ਘਟਨਾ ਦੇਖਣ ਨੂੰ ਮਿਲੀ। ਹੈਰਿਸ ਸ਼ੀਲਡ ਦੇ 126 ਸਾਲ ਦੇ ਇਤਿਹਾਸ 'ਚ ਸ਼ਾਇਦ ਇਹ ਸਭ ਤੋਂ ਬੇਮੇਲ ਮੈਚ ਰਿਹਾ। ਬੁੱਧਵਾਰ ਨੂੰ ਆਜ਼ਾਦ ਮੈਦਾਨ 'ਤੇ ਬੋਰੀਵਲੀ ਦੇ ਸੁਆਮੀ ਵਿਵੇਕਾਨੰਦ ਇੰਟਰਨੈਸ਼ਨਲ ਸਕੂਲ ਅਤੇ ਅੰਧੇਰੀ ਦੇ ਚਿਲਡਰਨਸ ਵੇਲਫੇਅਰ ਸੈਂਟਰ ਵਿਚਕਾਰ ਇਹ ਮੈਚ ਖੇਡਿਆ ਗਿਆ ਸੀ ਅਤੇ ਇਹ ਚਿਲਡਰਨਸ ਵੇਲਫਏਅਰ ਸੈਂਟਰ ਸਕੂਲ ਦੇ ਬੱਲੇਬਾਜ਼ ਸਨ, ਜੋ ਇਕ ਵੀ ਰਨ ਨਹੀਂ ਬਣਾ ਸਕੇ, ਕਿਉਂਕਿ ਇਹ ਸਾਰੇ ਖਿਡਾਰੀ ਜ਼ੀਰੋ 'ਤੇ ਆਊਟ ਹੋ ਗਏ।

ਜਾਣਕਾਰੀ ਅਨੁਸਾਰ ਵਿਰੋਧੀ ਟੀਮ ਦੇ ਗੇਂਦਬਾਜਾਂ ਨੇ 7 ਐਕਸਟਰਾ ਰਨ ਦੇ ਦਿੱਤੇ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਕੋਰ ਬੋਰਡ 'ਤੇ ਕੋਈ ਰਨ ਨਹੀਂ ਹੁੰਦਾ। ਚਿਲਡਰਨਸ ਵੇਲਫੇਅਰ ਸਕੂਲ ਦੀ ਪੂਰੀ ਟੀਮ ਸਿਰਫ 6 ਅੋਵਰਾਂ 'ਚ ਢੇਰ ਹੋ ਗਈ। ਵਿਵੇਕਾਨੰਦ ਇੰਟਰਨੈਸ਼ਨਲ ਸਕੂਲ ਵੱਲੋਂ ਮੀਡੀਅਮ ਪੇਸਰ ਅਲੋਕ ਪਾਲ ਨੇ 3 ਅੋਵਰਾਂ 'ਚ 3 ਰਨ ਦੇ ਕੇ 6 ਵਿਕਟਾਂ ਲਈਆਂ। ਕਪਤਾਨ ਵਰੋਦ ਵਾਜੇ ਨੇ 3 ਰਨ ਦੇ ਕੇ 2 ਵਿਕਟਾਂ ਲਈਆਂ, ਜਦਕਿ 2 ਬੱਲੇਬਾਜ਼ ਰਨ ਆਊਟ ਹੋ ਗਏ। ਮੁੰਬਈ ਦੇ ਨਾਮਵਰ ਸਕੂਲ 'ਚ ਸ਼ੁਮਾਰ ਸੁਆਮੀ ਵਿਵੇਕਾਨੰਦ ਇੰਟਰਨੈਸ਼ਨਲ ਸਕੂਲ ਨੇ 45 ਅੋਵਰਾਂ 'ਚ 761/4 ਰਨ ਬਣਾਏ, ਜਿਸ 'ਚ ਉਨ੍ਹਾਂ ਦੇ ਵਨ ਡਾਊਨ ਬੱਲੇਬਾਜ਼ ਮੀਤ ਮਾਇਕੇਰ 134 ਗੇਦਾਂ 'ਚੇ 7 ਛੱਕਿਆਂ ਅਤੇ 56 ਚੌਕਿਆਂ ਦੀ ਮਦਦ ਨਾਲ 338 ਰਨ ਬਣਾਏ। ਚਿਲਡਰਨਸ ਵੇਲਫੇਅਰ ਸਕੂਲ ਦੀ ਟੀਮ ਨੂੰ ਸ਼ਰਮਨਾਕ ਹਾਰ ਮਿਲੀ। ਉਸ ਨੇ ਇਹ ਮੈਚ 754 ਦੇ ਵਿਸ਼ਾਲ ਅੰਤਰ ਤੋਂ ਗਵਾਇਆ। ਇਸ ਨੂੰ ਇੰਟਰ ਸਕੂਲ ਟੂਰਨਾਮੈਂਟ 'ਚ ਸਭ ਤੋਂ ਵੱਡੀ ਹਾਰ ਮੰਨੀ ਜਾ ਸਕਦੀ ਹੈ। ਭਾਰਤ ਦੇ ਕਈ ਸਾਬਕਾ ਕ੍ਰਿਕੇਟਰ ਅਤੇ ਰਣਜੀ ਖਿਡਾਰੀ ਆਪਣੀ ਕਿਸ਼ੋਰ ਅਵਸਥਾ 'ਚ ਇਸ ਟੂਰਨਾਮੈਂਟ 'ਚ ਹਿੱਸਾ ਲੈ ਚੁੱਕੇ ਹਨ। ਜ਼ਿਕਰਯੋਗ ਹੈ ਕਿ ਟੀਮ ਇੰਡੀਆ ਦੇ 'ਹਿੱਟਮੈਨ' ਰੋਹਿਤ ਸ਼ਰਮਾ ਇਸ ਸੁਆਮੀ ਵਿਵੇਕਾਨੰਦ ਇੰਟਰਨੈਸ਼ਨਲ ਸਕੂਲ ਤੋਂ ਪੜ੍ਹੇ ਹਨ।

1500 ਮੀਟਰ ਦੌੜ ਕੇ 78 ਸਾਲਾਂ ਬਖਸ਼ੀਸ਼ ਨੂੰ ਸੋਨ ਤਮਗ਼ਾ ਜਿੱਤਣਾ ਪਿਆ ਮਹਿੰਗਾ, ਹੋਈ ਮੌਤ

Get the latest update about Mumbai, check out more about True Scoop News, Cricket All Batsmen Zero Out, Sports News & News In Punjabi

Like us on Facebook or follow us on Twitter for more updates.