IND vs PAK: ਟੀਮ ਇੰਡੀਆ ਨੂੰ ਪਾਕਿਸਤਾਨ ਦੇ ਹੱਥੋਂ ਮਿਲੀ ਹਾਰ

ਭਾਰਤੀ ਟੀਮ ਨੂੰ ਟੀ-20 ਵਿਸ਼ਵ ਕੱਪ 2021 ਦੀ ਸ਼ੁਰੂਆਤ ਪਾਕਿਸਤਾਨ ਤੋਂ ਹਾਰ ਨਾਲ ਕਰਨੀ ਪਈ ਹੈ। ਦੁਬਈ ਦੇ ਇੰਟਰਨੈਸ਼ਨਲ...

ਭਾਰਤੀ ਟੀਮ ਨੂੰ ਟੀ-20 ਵਿਸ਼ਵ ਕੱਪ 2021 ਦੀ ਸ਼ੁਰੂਆਤ ਪਾਕਿਸਤਾਨ ਤੋਂ ਹਾਰ ਨਾਲ ਕਰਨੀ ਪਈ ਹੈ। ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਗਏ ਗਰੁੱਪ ਬੀ ਦੇ ਵੱਡੇ ਮੈਚ 'ਚ ਭਾਰਤੀ ਗੇਂਦਬਾਜ਼ੀ ਬਿਲਕੁਲ ਵੀ ਲੈਅ 'ਚ ਨਜ਼ਰ ਨਹੀਂ ਆਈ ਅਤੇ ਪਾਕਿਸਤਾਨ ਨੇ ਇਹ ਮੈਚ 10 ਵਿਕਟਾਂ ਨਾਲ ਜਿੱਤ ਲਿਆ। ਇਸ ਨਾਲ ਭਾਰਤੀ ਟੀਮ ਨੂੰ ਪਹਿਲੀ ਵਾਰ ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਭਾਰਤੀ ਟੀਮ ਦੇ ਸ਼ਰਮਨਾਕ ਪ੍ਰਦਰਸ਼ਨ ਤੋਂ ਬਾਅਦ ਪ੍ਰਸ਼ੰਸਕ ਵੀ ਕਾਫੀ ਨਿਰਾਸ਼ ਹੋਏ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਕੱਢਿਆ। ਮੈਚ ਤੋਂ ਪਹਿਲਾਂ ਉਤਸ਼ਾਹਿਤ ਪ੍ਰਸ਼ੰਸਕਾਂ ਨੂੰ ਟੀਮ ਇੰਡੀਆ ਤੋਂ ਇਸ ਤਰ੍ਹਾਂ ਦੇ ਪ੍ਰਦਰਸ਼ਨ ਦੀ ਬਿਲਕੁਲ ਉਮੀਦ ਨਹੀਂ ਸੀ।

ਦੁਬਈ 'ਚ ਖੇਡੇ ਗਏ ਭਾਰਤ ਅਤੇ ਪਾਕਿਸਤਾਨ ਵਿਚਾਲੇ ਟੀ-20 ਵਿਸ਼ਵ ਕੱਪ ਦੇ ਮੈਚ 'ਚ ਗੁਆਂਢੀ ਦੇਸ਼ ਨੇ ਵਿਰਾਟ ਕੋਹਲੀ ਦੀ ਟੀਮ 'ਤੇ 10 ਵਿਕਟਾਂ ਨਾਲ ਵੱਡੀ ਜਿੱਤ ਦਰਜ ਕੀਤੀ। ਇਸ ਮੈਚ ਤੋਂ ਪਹਿਲਾਂ ਪਾਕਿਸਤਾਨ ਦੀ ਟੀਮ ਟੀ -20 ਵਿਸ਼ਵ ਕੱਪ ਵਿਚ ਕਦੇ ਵੀ ਭਾਰਤ ਨੂੰ ਹਰਾ ਨਹੀਂ ਸਕੀ ਸੀ। ਅੱਜ ਭਾਰਤ ਦਾ ਇਹ ਵਿਸ਼ੇਸ਼ ਰਿਕਾਰਡ ਵੀ ਇੱਥੇ ਹੀ ਖਤਮ ਹੋ ਗਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ’ਤੇ 151 ਦੌੜਾਂ ਬਣਾਈਆਂ। ਪਿੱਛਾ ਦੌਰਾਨ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਅਤੇ ਬਾਬਰ ਆਜ਼ਮ ਨੇ ਅਰਧ ਸੈਂਕੜੇ ਲਗਾ ਕੇ ਆਪਣੀ ਟੀਮ ਨੂੰ ਇਕਤਰਫਾ ਜਿੱਤ ਦਿਵਾਈ। ਰਿਜ਼ਵਾਨ ਨੇ 55 ਗੇਂਦਾਂ ਵਿੱਚ 79 ਦੌੜਾਂ ਬਣਾਈਆਂ। ਬਾਬਰ ਦੇ ਬੱਲੇ ਤੋਂ 52 ਗੇਂਦਾਂ 'ਤੇ 68 ਦੌੜਾਂ।

Get the latest update about t20 world cup 2021, check out more about india vs pakistan, virat kohli, cricke & national

Like us on Facebook or follow us on Twitter for more updates.