ਧਮਾਲ ਮਚਾ ਦੇਵੇਗਾ ਕ੍ਰਿਕੇਟ ਦਾ ਇਹ ਨਵਾਂ ਫਾਰਮੈਟ, ਮਹਿਲਾ-ਪੁਰਸ਼ ਖਿਡਾਰੀਆਂ ਦਾ ਇਕੱਠਿਆਂ ਹੋਵੇਗਾ ਮੁਕਾਬਲਾ

ਵੈਸਟਇੰਡੀਜ਼ ਕ੍ਰਿਕਟ ਅਤੇ ਕੈਰੇਬੀਅਨ ਪ੍ਰੀਮੀਅਰ ਲੀਗ ਮਿਲ ਕੇ ਕ੍ਰਿਕਟ ਦਾ ਨਵਾਂ ਫਾਰਮੈਟ ਲਿਆਉਣ ਦੀ ਤਿਆਰੀ ਕਰ ਰਹੇ ਹਨ। ਇਸ ਫਾਰਮੈਟ ਨੂੰ ਦ ਸਿਕਸਟੀ-ਕ੍ਰਿਕਟ ਪਾਵਰ ਗੇਮਜ਼ ਵਜੋਂ ਜਾਣਿਆ ਜਾਵੇਗਾ। ਇਸ ਫਾ...

ਵੈਸਟਇੰਡੀਜ਼ ਕ੍ਰਿਕਟ ਅਤੇ ਕੈਰੇਬੀਅਨ ਪ੍ਰੀਮੀਅਰ ਲੀਗ ਮਿਲ ਕੇ ਕ੍ਰਿਕਟ ਦਾ ਨਵਾਂ ਫਾਰਮੈਟ ਲਿਆਉਣ ਦੀ ਤਿਆਰੀ ਕਰ ਰਹੇ ਹਨ। ਇਸ ਫਾਰਮੈਟ ਨੂੰ ਦ ਸਿਕਸਟੀ-ਕ੍ਰਿਕਟ ਪਾਵਰ ਗੇਮਜ਼ ਵਜੋਂ ਜਾਣਿਆ ਜਾਵੇਗਾ। ਇਸ ਫਾਰਮੈਟ ਦੇ ਪਹਿਲੇ ਐਡੀਸ਼ਨ ਵਿੱਚ ਪੁਰਸ਼ ਅਤੇ ਮਹਿਲਾ ਟੀਮਾਂ 60 ਗੇਂਦਾਂ ਦੇ ਟੂਰਨਾਮੈਂਟ ਵਿੱਚ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਟੂਰਨਾਮੈਂਟ ਵਿੱਚ ਦੁਨੀਆ ਭਰ ਦੇ ਸਰਵੋਤਮ ਕ੍ਰਿਕਟਰ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਇਸ ਸਾਲ ਇਸ ਟੂਰਨਾਮੈਂਟ ਦਾ ਟਾਈਟਲ ਸਪਾਂਸਰ SkyX ਹੋਵੇਗਾ।

ਮੰਨਿਆ ਜਾ ਰਿਹਾ ਹੈ ਕਿ ਇਹ ਕ੍ਰਿਕਟ 'ਚ ਇਕ ਕ੍ਰਾਂਤੀਕਾਰੀ ਫਾਰਮੈਟ ਬਣ ਕੇ ਉਭਰੇਗਾ ਜੋ ਪੂਰੀ ਤਰ੍ਹਾਂ ਨਾਲ ਟੀ-10 ਦੀ ਥਾਂ ਲੈ ਸਕਦਾ ਹੈ। ਇਹ ਨਵਾਂ ਫਾਰਮੈਟ ਪੂਰੀ ਤਰ੍ਹਾਂ ਤੇਜ਼ ਅਤੇ ਐਕਸ਼ਨ ਪੈਕ ਹੋਵੇਗਾ।

ਆਓ ਜਾਣਦੇ ਹਾਂ ਇਸ ਨਵੇਂ ਫਾਰਮੈਟ ਦਾ ਨਿਯਮ ਕੀ ਹਨ ਅਤੇ ਇਹ ਕਿਵੇਂ ਕੰਮ ਕਰੇਗਾ-
ਮੈਚ ਵਿਚ ਬੱਲੇਬਾਜ਼ੀ ਕਰਨ ਵਾਲੀ ਸਾਰੀ ਟੀਮ ਦੀਆਂ ਕੁੱਲ 6 ਵਿਕਟਾਂ ਹੋਣਗੀਆਂ, ਜੇਕਰ 6ਵੀਂ ਵਿਕਟ ਡਿੱਗਦੀ ਹੈ ਤਾਂ ਟੀਮ ਨੂੰ ਆਲ ਆਊਟ ਮੰਨਿਆ ਜਾਵੇਗਾ।

ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਦੇ ਕੋਲ ਦੋ ਪਾਵਰ ਪਲੇ ਹੋਣਗੇ, ਪਰ ਜੇਕਰ ਕੋਈ ਟੀਮ ਪਹਿਲੀਆਂ 12 ਗੇਂਦਾਂ 'ਤੇ ਦੋ ਛੱਕੇ ਮਾਰਦੀ ਹੈ ਤਾਂ ਉਹ ਤੀਜਾ ਪਾਵਰ ਪਲੇ ਵੀ ਲੈ ਸਕੇਗੀ। ਪਾਰੀ ਵਿੱਚ ਉਪਲਬਧ ਇਸ ਵਾਧੂ ਪਾਵਰ ਪਲੇ ਦਾ 3 ਤੋਂ 9 ਓਵਰਾਂ ਦੇ ਵਿਚਕਾਰ ਕਿਸੇ ਵੀ ਸਮੇਂ ਲਾਭ ਲਿਆ ਜਾ ਸਕਦਾ ਹੈ।

ਪਾਰੀ ਦੇ ਕਿਸੇ ਵੀ ਇੱਕ ਸਿਰੇ 'ਤੇ ਘੱਟੋ-ਘੱਟ 30 ਗੇਂਦਾਂ ਸੁੱਟੇ ਜਾਣ ਤੋਂ ਬਾਅਦ ਹੀ ਆਖਰੀ 30 ਗੇਂਦਾਂ ਵਿੱਚ ਗੇਂਦਬਾਜ਼ੀ ਦੇ ਕਿਨਾਰੇ ਨੂੰ ਬਦਲਿਆ ਜਾ ਸਕਦਾ ਹੈ। 30 ਗੇਂਦਾਂ 5 ਵੱਖਰੇ ਓਵਰਾਂ ਦੇ ਰੂਪ ਵਿੱਚ ਕੀਤੀਆਂ ਜਾਣਗੀਆਂ, ਜਿਸ ਵਿੱਚ ਕੋਈ ਵੀ ਗੇਂਦਬਾਜ਼ ਪਾਰੀ ਲਈ 2 ਓਵਰਾਂ ਤੋਂ ਵੱਧ ਗੇਂਦਬਾਜ਼ੀ ਨਹੀਂ ਕਰੇਗਾ।

ਮੈਚ ਦੌਰਾਨ ਜੇਕਰ ਟੀਮਾਂ ਨਿਰਧਾਰਤ ਸਮੇਂ ਅੰਦਰ ਆਪਣੇ ਓਵਰ ਪੂਰੇ ਨਹੀਂ ਕਰਦੀਆਂ ਹਨ ਤਾਂ ਆਖਰੀ 6 ਗੇਂਦਾਂ ਦੌਰਾਨ ਟੀਮ ਦੇ ਕਿਸੇ ਇਕ ਮੈਂਬਰ ਨੂੰ ਮੈਦਾਨ ਤੋਂ ਬਾਹਰ ਕਰ ਦਿੱਤਾ ਜਾਵੇਗਾ।

ਮੈਚ ਵਿੱਚ 'ਮਿਸਟ੍ਰੀ ਫ੍ਰੀ ਹਿੱਟ' ਦਾ ਕਾਨਸੈਪਟ ਹੋਵੇਗਾ ਜਿਸ ਵਿੱਚ ਪ੍ਰਸ਼ੰਸਕ ਮੁਫਤ ਹਿੱਟ ਲਈ ਵੋਟ ਕਰਨਗੇ ਜੋ ਇੱਕ ਨਿਸ਼ਚਿਤ ਸਮੇਂ 'ਤੇ ਹੋਵੇਗਾ। ਇਸ ਦੌਰਾਨ ਬੱਲੇਬਾਜ਼ ਆਊਟ ਨਹੀਂ ਹੋ ਸਕੇਗਾ।

ਤੁਹਾਨੂੰ ਦੱਸ ਦੇਈਏ ਕਿ ਇਹ ਨਵਾਂ ਫਾਰਮੈਟ ਇਸ ਸਾਲ 24 ਤੋਂ 28 ਅਗਸਤ ਤੱਕ ਸੇਂਟ ਕਿਟਸ ਐਂਡ ਨੇਵਿਸ ਵਿਚ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਇਸ ਟੂਰਨਾਮੈਂਟ ਦੇ ਵਿਸਤਾਰ ਅਤੇ ਭਵਿੱਖ ਵਿਚ ਇਸ ਨਾਲ ਸਬੰਧਤ ਯੋਜਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਨੂੰ ਵੈਸਟਇੰਡੀਜ਼ ਦੀਆਂ ਵੱਖ-ਵੱਖ ਥਾਵਾਂ 'ਤੇ ਕਰਵਾਇਆ ਜਾਵੇਗਾ |

Get the latest update about sixty cricket power game, check out more about west indies, new format, caribbean premier league & cricket

Like us on Facebook or follow us on Twitter for more updates.