ਆਖਿਰਕਾਰ ਇੰਡੀਆ ਨੇ ਲਿਆ ਆਸਟ੍ਰੇਲੀਆ ਤੋਂ ਬਦਲਾ !!

ਪਹਿਲੇ ਨਵਡੇ ਮੈਚ 'ਚ 10 ਵਿਕਟਾਂ ਨਾਲ ਕਰਾਰੀ ਹਾਰ ਤੋਂ ਬਾਅਦ ਟੀਮ ਇੰਡੀਆ ਨੇ ...

ਨਵੀਂ ਦਿੱਲੀ — ਪਹਿਲੇ ਨਵਡੇ ਮੈਚ 'ਚ 10 ਵਿਕਟਾਂ ਨਾਲ ਕਰਾਰੀ ਹਾਰ ਤੋਂ ਬਾਅਦ ਟੀਮ ਇੰਡੀਆ ਨੇ ਰਾਜਕੋਟ 'ਚ ਜ਼ਬਰਦਸਤ ਜਿੱਤ ਹਾਸਲ ਕੀਤੀ। ਦੱਸ ਦੱਈਏ ਕਿ ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ 36 ਰਨਾਂ ਨਾਲ ਹਰਾ ਕੇ ਸੀਰੀਜ਼ 1-1 ਤੋਂ ਬਰਾਬ ਕਰ ਲਈ। ਪਹਿਲੇ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ 50 ਓਵਰ 'ਚ 6 ਵਿਕਟ 'ਤੇ 340 ਰਨ ਬਣਾਏ, ਜਵਾਬ 'ਚ ਆਸਟ੍ਰੇਲੀਆਈ ਟੀਮ ਨੇ 304 ਰਨਾਂ 'ਤੇ ਸਿਮਟ ਗਈ। ਇਸ ਮੈਚ ਵਿਚ ਧਵਨ ਚਾਹੇ ਇਕ ਅਜਿਹੇ ਸੈਂਕੜੇ ਤੋਂ ਖੁੰਝ ਗਏ ਜਿਸ ਦੇ ਉਹ ਹੱਕਦਾਰ ਸਨ ਪਰ ਉਨ੍ਹਾਂ ਨੇ ਭਾਰਤੀ ਟੀਮ ਲਈ ਮਜ਼ਬੂਤ ਆਧਾਰ ਤਿਆਰ ਕੀਤਾ। ਇਸ ਕਾਰਨ ਕਪਤਾਨ ਵਿਰਾਟ ਕੋਹਲੀ ਤੇ ਕੇਐੱਲ ਰਾਹੁਲ ਨੇ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੂੰ ਤੈਅ ਓਵਰਾਂ ਵਿਚ ਛੇ ਵਿਕਟਾਂ 'ਤੇ 340 ਦੌੜਾਂ ਦੇ ਮਜ਼ਬੂਤ ਸਕੋਰ ਤਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ। ਜਵਾਬ ਵਿਚ ਆਸਟ੍ਰੇਲੀਆ ਦੀ ਟੀਮ 49.1 ਓਵਰਾਂ 'ਚ 304 ਦੌੜਾਂ 'ਤੇ ਆਲ ਆਊਟ ਹੋ ਗਈ।

ਵਿਰਾਟ ਕੋਹਲੀ ਨੂੰ ਗੇਂਦ ਦੀ ਥਾਂ ਯਾਦ ਆਏ 'ਛੋਲੇ ਭਟੂਰੇ' ...

ਜਾਣਕਾਰੀ ਅਨੁਸਾਰ ਸ੍ਰੀਲੰਕਾ ਖ਼ਿਲਾਫ਼ ਆਖ਼ਰੀ ਟੀ-20 ਮੂਕਾਬਲੇ ਵਿਚ ਮੁੜ ਲੈਅ ਹਾਸਲ ਕਰਨ ਵਾਲੇ ਧਵਨ ਨੇ 90 ਗੇਂਦਾਂ 'ਤੇ 96 ਦੌੜਾਂ ਬਣਾਈਆਂ ਜਦਕਿ ਪਿਛਲੇ ਮੈਚ ਦੀ ਨਾਕਾਮੀ ਤੋਂ ਬਾਅਦ ਮੁੜ ਆਪਣੇ ਪਸੰਦੀਦਾ ਤੀਜੇ ਨੰਬਰ 'ਤੇ ਮੁੜੇ ਕੋਹਲੀ ਨੇ 76 ਗੇਂਦਾਂ 'ਤੇ 78 ਦੌੜਾਂ ਦੀ ਪਾਰੀ ਖੇਡੀ। ਉਥੇ ਜ਼ਖ਼ਮੀ ਰਿਸ਼ਭ ਪੰਤ ਦੀ ਗ਼ੈਰਹਾਜ਼ਰੀ ਵਿਚ ਇਸ ਮੈਚ ਵਿਚ ਬਤੌਰ ਵਿਕਟਕੀਪਰ ਬੱਲੇਬਾਜ਼ ਉਤਰੇ ਰਾਹੁਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 52 ਗੇਂਦਾਂ 'ਤੇ 80 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਧਵਨ ਨੇ ਰੋਹਿਤ ਸ਼ਰਮਾ (42) ਨਾਲ ਪਹਿਲੀ ਵਿਕਟ ਲਈ 81 ਦੌੜਾਂ ਦੀ ਭਾਈਵਾਲੀ ਕੀਤੀ ਹਾਲਾਂਕਿ ਰੋਹਿਤ ਬੱਲੇਬਾਜ਼ੀ ਲਈ ਢੁੱਕਵੀਂ ਪਿੱਚ 'ਤੇ ਸੈੱਟ ਹੋਣ ਤੋਂ ਬਾਅਦ ਵੱਡਾ ਸਕੋਰ ਨਾ ਬਣਾ ਸਕੇ। ਰੋਹਿਤ ਦੇ ਆਊਟ ਹੋਣ ਤੋਂ ਬਾਅਦ ਖੱਬੇ ਹੱਥ ਦੇ ਬੱਲੇਬਾਜ਼ ਧਵਨ ਨੇ ਕਪਤਾਨ ਕੋਹਲੀ ਨਾਲ ਦੂਜੀ ਵਿਕਟ ਲਈ 103 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤੋਂ ਬਾਅਦ ਕੋਹਲੀ ਤੇ ਰਾਹੁਲ ਦੀ ਜੋੜੀ ਨੇ ਸਿਰਫ਼ 10.3 ਓਵਰਾਂ ਵਿਚ 78 ਦੌੜਾਂ ਜੋੜੀਆਂ। ਧਵਨ ਨੇ ਆਪਣੀ ਪਾਰੀ ਵਿਚ 13 ਚੌਕੇ ਤੇ ਇਕ ਛੱਕਾ ਲਾਇਆ ਜਦਕਿ ਕੋਹਲੀ ਨੇ ਛੇ ਚੌਕੇ ਜੜੇ। ਰਾਹੁਲ ਨੇ ਛੇ ਚੌਕਿਆਂ ਤੇ ਤਿੰਨ ਛੱਕਿਆਂ ਨਾਲ ਸ਼ਾਨਦਾਰ ਪਾਰੀ ਖੇਡੀ। ਇਸ ਮੈਚ ਵਿਚ ਭਾਰਤੀ ਪਾਰੀ ਦੌਰਾਨ ਅੰਪਾਇਰਾਂ ਨੇ ਭਾਰਤ 'ਤੇ ਪੰਜ ਦੌੜਾਂ ਦੀ ਪੈਨਲਟੀ ਲਾਈ ਸੀ ਪਰ ਆਸਟ੍ਰੇਲੀਆ ਦੀ ਪਾਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਅੰਪਾਇਰਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਤੇ ਉਨ੍ਹਾਂ ਨੇ ਭਾਰਤ 'ਤੇ ਲਾਈ ਪੈਨਲਟੀ ਨੂੰ ਹਟਾ ਲਿਆ। ਦਰਅਸਲ ਭਾਰਤ ਦੇ ਵਿਰਾਟ ਕੋਹਲੀ ਤੇ ਰਵਿੰਦਰ ਜਡੇਜਾ ਨੇ ਪਿੱਚ ਵਿਚਾਲੇ ਦੌੜ ਲਾਈ ਸੀ।

Get the latest update about Beat, check out more about Sports News, Punjabi News, 36 runs & Cricketer Team India

Like us on Facebook or follow us on Twitter for more updates.