ਬਿਊਟੀ ਪਾਰਲਰ 'ਚ ਸਜ ਰਹੀ ਸੀ ਲਾੜੀ, ਲਾੜੇ ਦੇ ਮੈਸੇਜ ਆਉਣ 'ਤੇ ਟੁੱਟ ਗਿਆ ਵਿਆਹ

ਬਿਊਟੀ ਪਾਰਲਰ ਵਿਚ ਵਰਮਾਲਾ ਤੋਂ ਪਹਿਲਾ ਤਿਆਰ ਹੋ ਰਹੀ ਸੀ ਕੁੜੀ, ਫਿਰ ਮੋਬਾਇਲ.................

ਬਿਊਟੀ ਪਾਰਲਰ ਵਿਚ ਵਰਮਾਲਾ ਤੋਂ ਪਹਿਲਾ ਤਿਆਰ ਹੋ ਰਹੀ ਸੀ ਕੁੜੀ, ਫਿਰ ਮੋਬਾਇਲ ਉੱਤੇ ਇਕ ਮੈਸੇਜ ਆਇਆ ਜਿਸ ਨੇ ਸਭ ਦੇ ਹੋਸ਼ ਉਡਾ ਦਿਤੇ। ਮੈਸੇਜ ਲਾੜੇ ਵੱਲੋਂ ਸੀ ਜਿਸ ਵਿਚ ਲਿਖਿਆ ਸੀ ਕਿ ਮੈ ਵਿਆਹ ਤੋੜ ਰਿਹਾ ਹਾਂ।

ਉਤਰ ਪ੍ਰਦੇਸ਼ ਦੇ ਕਾਰਪੁਰ ਵਿਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਵਿਆਹ ਐਨ ਵਕਤ ਉਤੇ ਮੁੰਡੇ ਵਾਲਿਆ ਨੇ ਬਾਰਾਤ ਲੈ ਆਨ ਤੋਂ ਮਨਾਂ ਕਰ ਦਿਤਾ। ਲਾੜੇ ਨੇ ਮੋਬਾਇਲ ਉਤੇ ਮੈਸੇਜ ਕਰ ਕੇ ਦੱਸਿਆ ਕਿ ਵਿਆਹ ਕੈਂਸਲ ਹੋ ਗਿਆ ਹੈ। ਬਰਾਤ ਨਹੀਂ ਆਵੇਗੀ, ਇਹ ਮੈਸੇਜ ਪੜ ਕੇ ਕੁੜੀ ਦੇ ਹੋਸ਼ ਉਡ ਗਏ। ਕੁੜੀ ਦੇ ਪਰਿਵਾਰ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿਤੀ ਹੈ। ਉਥੇ ਹੀ ਪੁਲਸ ਨੇ ਮੁੰਡੇ ਦੇ ਪਰਿਵਾਰ ਵਾਲਿਆ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਘਟਨਾ ਕਾਨਪੁਰ ਦੇ ਪਨਕੀ ਥਾਨਾ ਖੇਤਰ ਦੀ ਹੈ। 28 ਤਾਰੀਕ ਨੂੰ ਬਾਰਤ ਆਨੀ ਸੀ, ਕੁੜੀ ਦੇ ਘਰ ਵਿਆਹ ਦੀਆਂ ਤਿਆਰੀਆ ਹੋ ਚੁਕੀਆ ਸੀ। ਪਰ ਜਦ ਕੁੜੀ ਤਿਆਰ ਹੋ ਰਹੀ ਸੀ, ਤਦ ਲਾੜੇ ਨੇ ਮੈਸੇਜ ਕਰ ਵਿਆਹ ਕਰਨ ਤੋ ਮਨਾਂ ਕਰ ਦਿਤਾ। ਫਿਰ ਮਾਮਲਾ ਪੁਲਸ ਤਕ ਪਹੁੰਚ ਗਿਆ, ਮੌਕੇ ਪਰ ਪੁਲਸ ਨੇ ਪਹੁੰਚ ਕੇ ਪੁਛਿਆ ਤਾ ਪਤਾ ਚੱਲਿਆ ਕਿ ਦਹੇਜ ਕਾਰਨ ਵਿਆਹ ਤੋੜ ਦਿਤਾ ਹੈ।

ਕੁੜੀ ਨੇ ਦੱਸਿਆ ਕਿ ਵਿਆਹ ਉਤੇ 30 ਲੱਖ ਦਾ ਖਰਚਾ ਕੀਤਾ ਗਿਆ, 12 ਲੱਖ ਦੀ ਗੱਡੀ ਖਰੀਦੀ ਗਈ, ਪਰ ਦਹੇਜ ਦੇ ਲਾਲਚੀਆਂ ਨੇ ਵਿਆਹ ਤੋਂ ਮਨਾਂ ਕਰ ਦਿਤਾ। ਕੁੜੀ ਨੇ ਕਿਹਾ ਕਿ ਉਹ ਇਸ ਮੁੰਡੇ ਨਾਲ ਕਦੇ ਵਿਆਹ ਨਹੀਂ ਕਰੇਗੀ। ਉਹ ਇਸ ਨੂੰ ਸਜ਼ਾ ਜ਼ਰੂਰ ਦਿਲਾਵੇਗੀ।
  

Get the latest update about marriage, check out more about mobile massage, groom, ready & uttar pradesh

Like us on Facebook or follow us on Twitter for more updates.