ਆਖਿਰ ਕਿਉਂ ਇਸ ਦੇਸ਼ 'ਚ ਬਜ਼ੁਰਗਾਂ ਵਲੋਂ ਅਪਰਾਧਾਂ 'ਚ ਹੋ ਰਿਹੈ ਵਾਧਾ 

ਜਾਪਾਨ 'ਚ ਬਜ਼ੁਰਗਾਂ ਵਲੋਂ ਅਪਰਾਧਾਂ 'ਚ ਵਾਧਾ ਹੋ ਰਿਹਾ ਹੈ। ਬੀਤੇ 20 ਸਾਲਾਂ 'ਚ ਇੱਥੋਂ ਦੀਆਂ ਜੇਲ੍ਹਾਂ 'ਚ ਬਜ਼ੁਰਗਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਜੇਲ੍ਹ 'ਚ ਆਜ਼ਾਦੀ ਤੇ ਖਾਣ-ਪੀਣ ਦੇ ਵਧੀਆ ਇੰਤਜ਼ਾਮ ਇਸ ਦੇ ਮੁੱਖ ਕਾਰਨ ਹਨ...

ਟੋਕਿਓ(ਬਿਊਰੋ)— ਜਾਪਾਨ 'ਚ ਬਜ਼ੁਰਗਾਂ ਵਲੋਂ ਅਪਰਾਧਾਂ 'ਚ ਵਾਧਾ ਹੋ ਰਿਹਾ ਹੈ। ਬੀਤੇ 20 ਸਾਲਾਂ 'ਚ ਇੱਥੋਂ ਦੀਆਂ ਜੇਲ੍ਹਾਂ 'ਚ ਬਜ਼ੁਰਗਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਜੇਲ੍ਹ 'ਚ ਆਜ਼ਾਦੀ ਤੇ ਖਾਣ-ਪੀਣ ਦੇ ਵਧੀਆ ਇੰਤਜ਼ਾਮ ਇਸ ਦੇ ਮੁੱਖ ਕਾਰਨ ਹਨ। ਹੀਰੋਸ਼ਿਮਾ 'ਚ ਰਹਿਣ ਵਾਲਾ 69 ਸਾਲਾ ਤੋਸ਼ੀਓ ਤਕਾਤਾ ਦਾ ਕਹਿਣਾ ਹੈ ਕਿ ਮੈਂ ਨਿਯਮ ਇਸ ਲਈ ਤੋੜਿਆ ਕਿਉਂਕਿ ਮੈਂ ਗਰੀਬ ਸੀ ਤੇ ਮੈਂ ਜੇਲ੍ਹ ਜਾਣਾ ਚਾਹੁੰਦਾ ਸੀ, ਜਿੱਥੇ ਮੁਫਤ ਖਾਣਾ-ਪੀਣਾ ਮਿਲ ਸਕੇ। ਤੋਸ਼ੀਓ ਨੇ ਪਹਿਲਾ ਕ੍ਰਾਈਮ 62 ਸਾਲ ਦੀ ਉਮਰ 'ਚ ਕੀਤਾ, ਜਿਸ ਤੋਂ ਬਾਅਦ ਉਸ ਨੇ ਕਈ ਕ੍ਰਾਈਮ ਕੀਤੇ। ਜਾਪਾਨ 'ਚ ਹਰ ਪੰਜ ਅਪਰਾਧੀਆਂ ਵਿੱਚੋਂ ਇਕ ਬਜ਼ੁਰਗ ਹੈ। 65 ਸਾਲ ਦੀ ਉਮਰ 'ਚ ਅਪਰਾਧ ਕਰਨ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। 1997 'ਚ ਜਿੱਥੇ ਇਹ ਅੰਕੜਾ 20 ਅਪਰਾਧੀਆਂ 'ਚ ਇਕ ਬਜ਼ੁਰਗ ਹੁੰਦਾ ਸੀ, ਹੁਣ ਉਹ ਵੱਧ ਗਿਆ ਹੈ। ਤੋਸ਼ੀਓ ਵਾਂਗ ਕਈ ਬਜ਼ੁਰਗ ਕਈਂ ਵਾਰ ਕ੍ਰਾਈਮ ਕਰਦੇ ਤੇ ਜੇਲ੍ਹ ਜਾਂਦੇ ਹਨ। 2016 'ਚ 2500 ਤੋਂ ਜ਼ਿਆਦਾ ਬਜ਼ੁਰਗਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।

Get the latest update about Jail, check out more about Crime, Japan, ElderPeoples & FreeFood

Like us on Facebook or follow us on Twitter for more updates.