ਘਰ 'ਚ ਘੁੱਸ ਕੇ ਕੀਤਾ ਕੁੜੀ ਨਾਲ ਗੈਂਗਰੇਪ, ਕੋਰੋਨਾ ਪਾਜ਼ੇਟਿਵ ਸੀ ਪੀੜਤਾ

ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਤੋਂ ਇਕ ਬਹੁਤ ਹੀ ਡਰਾਉਣੀ ਘਟਨਾ ਸਾਹਮਣੇ ਆਈ ਹੈ। ਚੋਰੀ ਕਰਨ ਗਏ..............

ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਤੋਂ ਇਕ ਬਹੁਤ ਹੀ ਡਰਾਉਣੀ ਘਟਨਾ ਸਾਹਮਣੇ ਆਈ ਹੈ। ਚੋਰੀ ਕਰਨ ਗਏ ਤਿੰਨ ਬਦਮਾਸ਼ਾਂ ਨੇ ਚਾਕੂ ਦੀ ਨੋਕ 'ਤੇ ਕੁੜੀ ਨਾਲ ਸਮੂਹਿਕ ਦੁਸ਼ਕਰਮ ਕਰ ਦਿਤਾ। ਲੜਕੀ ਕੋਰੋਨਾ ਪਾਜ਼ੇਟਿਵ ਸੀ ਜਿਸ ਕਾਰਨ  ਘਰ ਤੋਂ ਅਲੱਗ ਇਕਾਤਵਾਸ ਵਿਚ ਸੀ। ਬਦਮਾਸ਼ 50 ਹਜ਼ਾਰ ਦੀ ਨਕਦੀ ਅਤੇ ਦੋ ਮੋਬਾਇਲ ਵੀ ਲੈ ਗਏ। ਇਸ ਮਾਮਲੇ ਵਿਚ ਪੁਲਸ ਨੇ ਸ਼ਨੀਵਾਰ ਨੂੰ ਸੀਸੀਟੀਵੀ ਦੀ ਮਦਦ ਨਾਲ ਤਿੰਨ ਵਿਚੋਂ ਦੋ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂਕਿ ਇਕ ਅਜੇ ਫਰਾਰ ਹੈ। ਗ੍ਰਿਫਤਾਰ ਕੀਤੇ ਗਏ ਦੋਵੇਂ ਆਰੋਪੀ ਨਾਬਾਲਗ ਹਨ।

ਪੀੜਤ ਲੜਕੀ ਨੇ ਐਸਐਸਪੀ ਰਾਜੇਸ਼ ਰਘੁਵੰਸ਼ੀ ਨੂੰ ਦੱਸਿਆ ਕਿ ਉਹ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਆਪਣੇ ਘਰ ਵਿਚ ਇਕੱਲੀ ਰਹਿ ਰਹੀ ਸੀ। ਵੀਰਵਾਰ ਦੀ ਰਾਤ 2 ਵਜੇ ਉਹ ਜਾਗੀ ਤਦ ਤਿੰਨ ਲੋਕ ਉਸਦੇ ਬਿਸਤਰੇ ਦੇ ਕੋਲ ਖੜੇ ਸਨ। ਬਦਮਾਸ਼ਾਂ ਨੇ ਚਾਕੂ, ਕਟਰ ਅਤੇ ਕੈਂਚੀ ਦਿਖਾਉਂਦੇ ਹੋਏ ਪੈਸੇ ਅਤੇ ਗਹਿਣਿਆਂ ਦੀ ਮੰਗ ਕੀਤੀ। ਫਿਰ ਉਸਨੇ 50 ਹਜ਼ਾਰ ਰੁਪਏ ਅਤੇ ਦੋ ਮੋਬਾਇਲ ਦਿੱਤੇ। ਫਿਰ ਤਿੰਨਾਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।

ਕੋਰੋਨਾ ਤੋਂ ਕਮਜ਼ੋਰ ਹੋਣ ਕਾਰਨ ਉਹ ਵਿਰੋਧ ਨਹੀਂ ਕਰ ਸਕੀ। ਪੀੜਤਾ ਲੜਕੀ ਨੇ ਦੱਸਿਆ ਕਿ ਉਸਦੇ ਹੱਥ ਵਿਚ ਚਾਕੂ ਅਤੇ ਕੈਂਚੀ ਹੋਣ ਕਾਰਨ ਮੈਂ ਕਤਲ ਦੇ ਡਰ ਤੋਂ ਰੌਲਾ ਨਹੀਂ ਪਾ ਸਕੀ। ਪੀੜਤਾਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਵੀ ਇਕ ਬਦਮਾਸ਼ ਸਵੇਰੇ 5 ਵਜੇ ਤੱਕ ਉਸ ਦੇ ਘਰ ਦੀ ਰਾਖੀ ਕਰਦਾ ਰਿਹਾ ਤਾਂ ਜੋ ਪੁਲਸ ਕੋਲ ਨਾ ਜਾ ਸਕੇ। ਉਹ ਸਵੇਰੇ ਫਰਾਰ ਹੋ ਗਏ।

ਮਾਮਲਾ ਕੀ ਹੈ?
ਆਰੋਪੀਆ ਨੇ ਵੀਰਵਾਰ ਦੇਰ ਰਾਤ ਇੰਦੌਰ ਦੇ ਲਸੂਦੀਆ ਥਾਣਾ ਖੇਤਰ ਦੀ ਪੰਚਵਤੀ ਕਲੋਨੀ ਵਿਚ ਰਹਿਣ ਵਾਲੀ ਇਕ 37 ਸਾਲਾ ਲੜਕੀ ਦੇ ਘਰ ਵਿਚ ਦਾਖਲ ਹੋ ਗਏ। ਸ਼ੁੱਕਰਵਾਰ ਸਵੇਰੇ ਇਸ ਘਟਨਾ ਦੀ ਸੂਚਨਾ 100 ਉਤੇ ਦੱਸੀ ਗਈ ਸੀ। ਇਸ ਤੋਂ ਬਾਅਦ ਪੁਲਸ ਟੀਮ ਨੇ ਲੜਕੀ ਦਾ ਮੈਡੀਕਲ ਕਰਵਾਇਆ। ਔਰਤ ਦੇ ਬਿਆਨ ਦੇ ਅਧਾਰ 'ਤੇ ਤਿੰਨ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਪੁਲਸ ਦੋਸ਼ੀਆਂ ਤੱਕ ਪਹੁੰਚੀ
ਪੁਲਸ ਨੇ ਸੀਸੀਟੀਵੀ ਫੁਟੇਜ ਰਾਹੀਂ ਆਰੋਪੀਆਂ ਦੀ ਪਛਾਣ ਕੀਤੀ। ਇਸ ਤੋਂ ਬਾਅਦ ਪੁਲਸ ਨੇ ਆਰੋਪੀਆ ਨੂੰ ਲੱਭਣ ਵਿਚ ਖਬਰਾਂ ਦੀ ਮਦਦ ਵੀ ਲਈ। ਇਸ ਤੋਂ ਬਾਅਦ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਨਾਬਾਲਗ ਹਨ। ਦੋਵਾਂ ਨੇ ਜੁਰਮ ਕਬੂਲ ਕੀਤਾ ਹੈ। ਇਕ ਦੀ ਪਛਾਣ ਦੀਪਕ ਵਜੋਂ ਹੋਈ ਹੈ ਜੋ .ਔਰਤ ਦੇ ਗੁਆਢ ਵਿਚ ਰਹਿੰਦਾ ਸੀ। ਉਸਨੇ ਇਕੱਲੀ ਕੁੜੀ ਨੂੰ ਵੇਖ ਕੇ ਇਸਦੀ ਯੋਜਨਾ ਬਣਾਈ ਸੀ। ਦੀਪਕ ਅਜੇ ਫਰਾਰ ਹੈ। ਦੀਪਕ 'ਤੇ ਪਹਿਲਾਂ ਹੀ 20 ਹਜ਼ਾਰ ਦਾ ਇਨਾਮ ਹੈ। 2 ਮਹੀਨੇ ਪਹਿਲਾਂ ਜੇਲ੍ਹ ਤੋਂ ਰਿਹਾ ਹੋਇਆ ਸੀ।

Get the latest update about crooks, check out more about woman gangraped, crime, true scoop & indore

Like us on Facebook or follow us on Twitter for more updates.