ਵਿਆਹ 'ਚ ਗਈ ਔਰਤ ਨਾਲ ਗੈਂਗਰੇਪ ਕਰ, ਗੰਭੀਰ ਹਾਲਤ 'ਚ ਸੁਟਿਆ ਸੜਕ 'ਤੇ

ਆਗਰਾ: ਉੱਤਰ-ਪ੍ਰਦੇਸ਼ ਸਰਕਾਰ ਅਤੇ ਪੁਲਸ ਦੇ ਦਾਵਿਆ ਦੇ ਬਾਅਦ ਵੀ ਔਰਤਾਂ ਨਾਲ ...........

ਆਗਰਾ: ਉੱਤਰ-ਪ੍ਰਦੇਸ਼ ਸਰਕਾਰ ਅਤੇ ਪੁਲਸ ਦੇ ਦਾਵਿਆ ਦੇ ਬਾਅਦ ਵੀ ਔਰਤਾਂ ਨਾਲ ਅਪਰਾਧਿਕ ਘਟਨਾ ਵਿਚ ਕੋਈ ਕਮੀ ਨਹੀਂ ਆਈ ਹੈ। ਹੁਣ ਤਾਜ ਨਗਰ ਆਗਰਾ 'ਚੋ ਇਕ ਔਰਤ ਨਾਲ ਗੈਂਗਰੇਪ ਕਰਨ ਦੀ ਘਟਨਾ ਸਾਹਮਣੇ ਆਈ ਹੈ। ਵਿਆਹ ਵਿਚ ਗਈ ਔਰਤ ਨਾਲ ਗੈਂਗਰੇਪ ਕਰਨ ਦੇ ਬਾਅਦ ਉਸਨੂੰ ਗੰਭੀਰ ਹਾਲਤ 'ਚ ਸੜਕ ਉਤੇ ਸੁਟ ਦਿੱਤਾ ਗਿਆ। ਹੁਣ ਪੁਲਸ ਨੇ ਇਕ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ, ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਐਤਵਾਰ ਦੀ ਹੈ।

ਇਕ ਰਿਪੋਰਟ ਮੁਤਾਬਕ ਪੀੜੀਤ ਔਰਤ ਖਾਣਾ ਬਣਾਉਣ ਦਾ ਕੰਮ ਕਰਦੀ ਹੈ। ਉਹ ਇਕ ਵਿਆਹ ਵਿਚ ਖਾਣਾ ਬਣਾਉਣ ਲਈ ਗਈ ਸੀ। ਆਗਰਾ ਦੇ ਬਰਹਨ ਥਾਣੇ 'ਚ ਔਰਤ ਦੇ ਪਤੀ ਦੀ ਅਪੀਲ ਤੇ ਮੁਕਦਮਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਕੇਸ ਕਰਜ ਕਰ ਮਹਿਲਾ ਨੂੰ ਮੈਡੀਕਲ ਵਾਸਤੇ ਭੇਜ ਦਿਤਾ ਗਿਆ ਹੈ। ਪੀੜੀਤਾ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। 

ਦੱਸਿਆ ਜਾ ਰਿਹਾ ਹੈ ਕਿ ਔਰਤ ਐਤਵਾਰ ਨੂੰ ਰਾਤ ਸਮੇਂ ਵਿਆਹ ਵਿਚ ਖਾਣਾ ਬਣਾਉਣ ਗਈ ਸੀ। ਉੱਥੇ ਔਰਤ ਨਾਲ ਗੈਂਗਰੇਪ ਕਰਕੇ ਉਸਨੂੰ ਆਰੋਪੀਆਂ ਨੇ ਬੁਰੀ ਹਾਲਾਤ ਵਿਚ ਸੜਕ ਤੇ ਸੁੱਟ ਫਰਾਰ ਹੋ ਗਏ। ਜਦ ਔਰਤ ਨੂੰ ਹੋਸ਼ ਆਇਆ ਤਾਂ ਉਹ ਪੁਲਸ ਚੋਂਕੀ ਪਹੁੰਚ ਗਈ। ਕੇਸ ਦਰਜ ਕਰਨ ਤੋਂ ਬਾਅਦ ਇਕ ਆਰੋਪੀ ਗ੍ਰਿਫਤਾਰ ਹੋ ਗਿਆ ਹੈ। ਅਤੇ ਅੱਗੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।

Get the latest update about govt hospital, check out more about accused, police, women & true scoop news

Like us on Facebook or follow us on Twitter for more updates.