ਕੱਲਯੁਗ ਦੱਸਦਾ ਇਹ ਮਾਮਲਾ, ਜ਼ਮੀਨ ਲਈ ਭਰਾ ਨੇ ਕੀਤਾ ਭੈਣ ਦਾ ਕਤਲ

ਕੁਝ ਅਣਪਛਾਤੇ ਵਿਅਕਤੀਆਂ ਨੇ ਪਿੰਡ ਸੀਕਰੀ ਬੁੱਲੋਵਾਲ ਨੇੜੇ ਇਕ ਕੁੜੀ ਦਾ ਕਤਲ ਕਰ ਦਿਤਾ

ਕੁਝ ਅਣਪਛਾਤੇ ਵਿਅਕਤੀਆਂ ਨੇ ਪਿੰਡ ਸੀਕਰੀ ਬੁੱਲੋਵਾਲ ਨੇੜੇ ਇਕ ਕੁੜੀ ਦਾ ਕਤਲ ਕਰ ਦਿਤਾ। ਪਰ ਹੁਣ ਪੁਲਸ ਨੇ ਆਰੋਪੀਆ ਦੀ ਪਛਾਣ ਕਰ ਲਈ ਹੈ। ਦਰਅਸਲ ਜ਼ਮੀਨ ਖਾਤਰ ਆਪਣੀ ਭੈਣ ਦਾ ਕਤਲ ਤੇ ਉਸ ਦੇ ਇਕ ਹੋਰ ਸਾਥੀ ਨੂੰ ਹੁਸ਼ਿਆਰਪੁਰ ਪੁਲਸ ਨੇ ਗ੍ਰਿਫ਼ਤਾਰ ਕਰ ਕੇ  ਕਤਲ ਦੀ ਜਾਂਚ ਪੂਰੀ ਕਰ ਲਈ ਹੈ। 

ਪੁਲਸ ਨੇ ਆਰੋਪੀਆ ਕੋਲੋਂ ਤਿੰਨ ਗੱਡੀਆਂ ਤੇ ਇਕ ਰਿਵਾਲਵਰ 32 ਬੋਰ ਦਾ ਬਰਾਮਦ ਕੀਤਾ ਹਨ। ਪਿਛਲੀ 22 ਅਪ੍ਰੈਲ ਨੂੰ ਭਰਾ ਨੇ ਹੀ ਆਪਣੇ ਸਾਥੀ ਨਾਲ ਮਿਲ ਕੇ ਆਪਣੀ ਭੈਣ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ। ਥਾਣਾ ਬੁੱਲ੍ਹੋਵਾਲ ’ਚ ਮਾਮਲਾ ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਸੀ।

ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਉਕਤ ਮਾਮਲੇ ਨੂੰ ਟਰੇਸ ਕਰਨ ਲਈ ਦੋ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਸ ਮਾਮਲੇ ’ਚ ਕਾਮਯਾਬੀ ਉਸ ਸਮੇਂ ਹਾਸਿਲ ਹੋਈ ਜਦੋਂ ਲੜਕੀ ਮਨਪ੍ਰੀਤ ਕੌਰ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਪੁੱਤਰ ਸ਼ੁਮਾਰ ਸਿੰਘ ਵਾਸੀ ਸ਼ੇਰਪੁਰ ਤਖਤੂਪੁਰਾ ਥਾਣਾ ਜੀਰਾ ਜ਼ਿਲਾ ਫਿਰੋਜ਼ਪੁਰ ਤੇ ਉਸ ਦਾ ਸਾਥੀ ਇਕਬਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਦੋਲੇਵਾਲ ਥਾਣਾ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁੱਛ ਗਿੱਛ ਦੌਰਾਨ ਉਨ੍ਹਾਂ ਮੰਨਿਆ ਕਿ ਉਨ੍ਹਾਂ ਨੇ ਹੀ ਮਨਪ੍ਰੀਤ ਕੌਰ ਦਾ ਕਤਲ ਕੀਤਾ ਹੈ।

ਐੱਸਐੱਸਪੀ ਨੇ ਦੱਸਿਆ ਕਿ ਆਰੋਪੀਆ ਨੇ ਪੁੱਛ ਗਿੱਛ ਦੌਰਾਨ ਦੱਸਿਆ ਕਿ ਮਨਪ੍ਰੀਤ ਕੌਰ ਨੇ ਪਰਿਵਾਰ ਦੀ ਮਰਜ਼ੀ ਬਗੈਰ ਪਵਨਦੀਪ ਸਿੰਘ ਵਾਸੀ ਖਡਿਆਲਾ ਸੈਣੀਆਂ ਥਾਣਾ ਬੁੱਲ੍ਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਵਿਆਹ ਕਰਵਾ ਲਿਆ ਸੀ ਤੇ ਬਾਅਦ ਵਿਚ ਉਸ ਦੀ ਉਸ ਦੇ ਪਤੀ ਨਾਲ ਅਣਬਣ ਹੋਣ ਕਰਕੇ ਉਸ ਦਾ ਤਲਾਕ ਦਾ ਕੇਸ ਅਦਾਲਤ ਵਿਚ ਚੱਲ ਰਿਹਾ ਸੀ, ਜਿਸ ਕਾਰਨ ਮਨਪ੍ਰੀਤ ਕੌਰ ਆਪਣੇ ਪੇਕੇ ਪਿੰਡ ਰਹਿਣਾ ਚਾਹੁੰਦੀ ਸੀ, ਪਰ ਭਰਾ ਹਰਪ੍ਰੀਤ ਸਿੰਘ ਇਹ ਨਹੀਂ ਚਾਹੁੰਦਾ ਸੀ ਕਿ ਉਹ ਵਾਪਸ ਪਿੰਡ ਆਵੇ।

ਕਿਉਂਕਿ ਉਸ ਦੇ ਮਾਤਾ-ਪਿਤਾ ਨੇ ਤਿੰਨ ਕਿੱਲੇ ਜ਼ਮੀਨ ਮਨਪ੍ਰੀਤ ਕੌਰ ਦੇ ਨਾਂ ਕੀਤੀ ਹੋਈ ਸੀ, ਜਿਸ ਕਰਕੇ ਹਰਪ੍ਰੀਤ ਨੇ ਆਪਣੇ ਇਕ ਹੋਰ ਸਾਥੀ ਨਾਲ ਮਿਲ ਕੇ ਪਹਿਲਾਂ ਉਸ ਦੇ ਸਹੁਰੇ ਪਿੰਡ ਗਏ ਅਤੇ ਫਿਹ ਪੂਰੀ ਸਾਜ਼ਿਸ਼ ਰਚੀ ਅਤੇ ਮਨਪ੍ਰੀਤ ਕੌਰ ਦਾ ਕਤਲ ਕਰ ਦਿੱਤਾ।

Get the latest update about true scoop news, check out more about case sister murder, brother, arrest by hoshiarpur police & and his friend

Like us on Facebook or follow us on Twitter for more updates.