ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਦੀ ਫਿਰਾਕ 'ਚ ਸਨ ਇਹ ਅਪਰਾਧੀ, ਚੜ੍ਹੇ ਪੁਲਸ ਦੇ ਹੱਥੀਂ

ਦਿਹਾਤ ਦੀ ਸੀ.ਆਈ.ਏ ਸਟਾਫ ਦੀ ਪੁਲਸ ਨੇ 2 ਅਪਰਾਧੀਆਂ ਨੂੰ ਕ੍ਰਾਈਮ ਕਰਨ ਤੋਂ ਪਹਿਲਾਂ ਹੀ ਦਬੋਚ ਲਿਆ ਹੈ। ਹੈਰਾਨੀਜਨਕ ਗੱਲ੍ਹ ਤਾਂ ਇਹ ਹੈ ਕਿ ਦੋਵੇਂ ਅਪਰਾਧੀ 7 ਵੱਡੀਆਂ ਵਾਰਦਾਤਾਂ...

ਜਲੰਧਰ— ਦਿਹਾਤ ਦੀ ਸੀ.ਆਈ.ਏ ਸਟਾਫ ਦੀ ਪੁਲਸ ਨੇ 2 ਅਪਰਾਧੀਆਂ ਨੂੰ ਕ੍ਰਾਈਮ ਕਰਨ ਤੋਂ ਪਹਿਲਾਂ ਹੀ ਦਬੋਚ ਲਿਆ ਹੈ। ਹੈਰਾਨੀਜਨਕ ਗੱਲ੍ਹ ਤਾਂ ਇਹ ਹੈ ਕਿ ਦੋਵੇਂ ਅਪਰਾਧੀ 7 ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸਨ ਅਤੇ ਇਸ ਤੋਂ ਇਲਾਵਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੋਂ ਵੀ ਫਿਰੌਤੀ ਦੇ 50 ਲੱਖ ਮੰਗਣੇ ਸਨ ਅਤੇ ਇਨਕਾਰ ਕਰਨ 'ਤੇ ਦੋਹਾਂ ਨੇ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਯੋਜਨਾ ਬਣਾਈ ਸੀ।

ਸ਼ਖਸ ਦੀ ਇਸ ਹਰਕਤ ਨੂੰ ਦੇਖ ਸ਼ੈਤਾਨ ਦੀ ਵੀ ਕੰਬ ਜਾਵੇਗੀ ਰੂਹ, ਪੜ੍ਹੋ ਪੂਰੀ ਖ਼ਬਰ!!

ਇਸ ਸੰਬੰਧ 'ਚ ਐੱਸ.ਪੀ (ਡੀ) ਮਨਪ੍ਰੀਤ ਸਿੰਘ ਦੇ ਇੰਚਾਰਜ ਜਰਨੈਲ ਸਿੰਘ ਦੀ ਅਗਵਾਈ 'ਚ ਏ.ਐੱਸ.ਆਈ ਸੋਹਨ ਸਿੰਘ ਨੇ ਰਾਏਪੁਰ ਰਸੂਲਪੁਰ ਰੋਡ ਦੇ ਕੋਲ੍ਹ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ 2 ਪੇਸ਼ੇਵਰ ਲੋਕ ਹਥਿਆਰ ਦੇ ਜ਼ੋਰ 'ਤੇ ਲੁੱਟ-ਖੋਹ ਕਰਨ ਦੀ ਫਿਰਾਕ 'ਚ ਹੈ। ਇਸ ਤੋਂ ਬਾਅਦ ਪੁਲਸ ਨੇ ਜੀਟੀਬੀ ਰੋਡ ਦੇ ਕੋਲ੍ਹ ਚੰਦਰ ਖੰਨੀ ਪੁੱਤਰ ਸ਼ਾਮ ਲਾਲ ਵਾਸੀ ਵਾਰਡ ਨੰਬਰ 5 ਬਲਾਚੌਰ ਜ਼ਿਲ੍ਹਾ ਨਵਾਂਸ਼ਹਿਰ ਅਤੇ ਹਰਿਆਣਾ ਦੇ ਰਹਿਣ ਵਾਲੇ ਗੁਰਜਿੰਦਰ ਪੁੱਤਰ ਬੁਰਾ ਰਾਮ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਇਨ੍ਹਾਂ ਤੋਂ 1 ਪਿਸਟਲ ਅਤੇ 4 ਜ਼ਿੰਦਾ ਕਾਰਤੂਸ, 1 ਦੇਸੀ ਕੱਟਾ 315 ਬੋਰ, 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਐੱਸ.ਪੀ ਨੇ ਦੱਸਿਆ ਕਿ ਦੋਹਾਂ ਦੋਸ਼ੀਆਂ ਨੂੰ ਬੁੱਧਵਾਰ ਅਦਾਲਤ 'ਚ ਪੇਸ਼ ਕਰ ਇਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦੋਹਾਂ ਅਪਰਾਧੀਆਂ 'ਤੇ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Get the latest update about News In Punjabi, check out more about Pollywood News, Punjab News, Punjabi Singer & Sidhu Moose Wala

Like us on Facebook or follow us on Twitter for more updates.