ਹੋ ਜਾਓ ਸਾਵਧਾਨ!! ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਚਿਕਨ ਬਿਰਿਆਨੀ ਦੀ ਜਗ੍ਹਾ ਕਾਵਾਂ ਦੀ ਬਿਰਿਆਨੀ

ਚਿਕਨ ਬਿਰਿਆਨੀ ਦੀ ਥਾਂ ਕਾਵਾਂ ਦੀ ਬਿਰਿਆਨੀ ਫ਼ਿਲਮਾਂ 'ਚ ਤਾਂ ਜ਼ਰੂਰ ਦੇਖੀ ਹੋਵੇਗੀ ਪਰ ਅਜਿਹਾ ਹੀ ਕੁਝ ਮਾਮਲਾ ਰਾਮੇਸ਼ਵਰਮ 'ਚ ਸਾਹਮਣੇ...

ਚੇਨਈ— ਚਿਕਨ ਬਿਰਿਆਨੀ ਦੀ ਥਾਂ ਕਾਵਾਂ ਦੀ ਬਿਰਿਆਨੀ ਫ਼ਿਲਮਾਂ 'ਚ ਤਾਂ ਜ਼ਰੂਰ ਦੇਖੀ ਹੋਵੇਗੀ ਪਰ ਅਜਿਹਾ ਹੀ ਕੁਝ ਮਾਮਲਾ ਰਾਮੇਸ਼ਵਰਮ 'ਚ ਸਾਹਮਣੇ ਆਇਆ ਹੈ। ਜਿੱਥੇ ਲੋਕਾਂ ਨੂੰ ਮੁਰਗੇ ਦੀ ਬਜਾਏ ਕਾਵਾਂ ਦੀ ਬਿਰਿਆਨੀ ਖੁਆਈ ਜਾ ਰਹੀ ਸੀ। ਇਸ ਖੁਲਾਸੇ ਤੋਂ ਬਾਅਦ ਚਾਰੇ ਪਾਸੇ ਲੋਕ ਹੈਰਾਨ ਹਨ। ਲੰਬੇ ਸਮੇਂ ਤੋਂ ਚੱਲ ਰਹੇ ਇਸ ਰੈਕੇਟ ਦੀ ਪੜਤਾਲ ਉਸ ਸਮੇਂ ਸ਼ੁਰੂ ਹੋਈ ਜਦੋਂ ਖੁਰਾਕ ਵਿਭਾਗ ਨੇ ਬਿਰਿਆਣੀ ਵੇਚਣ ਵਾਲੀ ਅਜਿਹੀ ਰੇੜ੍ਹੀ ਤੇ ਛਾਪਾ ਮਾਰਿਆ। ਦਰਅਸਲ ਇਕ ਵਿਅਕਤੀ ਰਾਮੇਸ਼ਵਰਮ ਦੇ ਮੁੱਖ ਮੰਦਰ ਨੇੜੇ ਰੇੜ੍ਹੀ 'ਤੇ ਚਿਕਨ ਬਿਰਿਆਨੀ ਵੇਚ ਰਿਹਾ ਸੀ।

Viral Video : ਚੱਟਾਨਾਂ 'ਚ ਫਸਿਆ ਹਾਥੀ ਦਾ ਮਾਸੂਮ ਬੱਚਾ, ਮੌਕੇ 'ਤੇ ਪਹੁੰਚੀ ਮਾਂ ਨੇ ਫੈਲਾਈ ਦਹਿਸ਼ਤ

ਉਸ ਦੀ ਖ਼ਾਸ ਗੱਲ ਇਹ ਸੀ ਕਿ ਉਹ ਸਿਰਫ 30 ਰੁਪਏ 'ਚ ਇਹ ਬਿਰਿਆਨੀ ਪੇਸ਼ ਕਰ ਰਿਹਾ ਸੀ। ਇਸ ਤੇ ਲੋਕਾਂ ਨੂੰ ਸ਼ੱਕ ਹੋਇਆ ਕਿ ਕਿਤੇ ਇਹ ਕਾਵਾਂ ਦੀ ਬਿਰਿਆਨੀ ਤਾਂ ਨਹੀਂ ਵੇਚ ਰਿਹਾ ਕਿਉਂਕਿ ਲੋਕ ਜਿਨ੍ਹਾਂ ਕਾਵਾਂ ਨੂੰ ਭੋਜਨ ਦਿੰਦੇ ਸਨ, ਪਿਛਲੇ ਕੁਝ ਦਿਨਾਂ ਤੋਂ ਉਹ ਮਰ ਰਹੇ ਸਨ। ਇਸ ਤੋਂ ਬਾਅਦ ਇਕ ਸ਼ਰਧਾਲੂ ਨੇ ਪੁਲਸ ਨੂੰ ਸੂਚਿਤ ਕੀਤਾ ਤੇ ਖੁਰਾਕ ਵਿਭਾਗ ਦੇ ਨਾਲ ਪੁਲਸ ਨੇ ਮਿਲ ਕੇ ਇਸ ਰੇੜ੍ਹੀ ਤੇ ਛਾਪਾ ਮਾਰਿਆ। ਇਸ ਛਾਪੇਮਾਰੀ 'ਚ ਜੋ ਕੁਝ ਸਾਹਮਣੇ ਆਇਆ, ਉਹ ਹੈਰਾਨ ਕਰਨ ਵਾਲੀ ਸੀ।

ਥਾਂ-ਥਾਂ ਦੁਤਕਾਰਿਆ ਜਾ ਰਿਹਾ ਕੋਰੋਨਾ ਵਾਇਰਸ ਇਸ ਲੜਕੀ ਲਈ ਬਣਿਆ 'ਫਰਿਸ਼ਤਾ'!!

ਛਾਪੇਮਾਰੀ 'ਚ ਪੁਲਸ ਨੇ ਮੌਕੇ ਤੋਂ 150 ਮਰੇ ਕਾਵਾਂ ਨੂੰ ਬਰਾਮਦ ਕੀਤਾ। ਇਸ ਤੋਂ ਬਾਅਦ ਰੇੜ੍ਹੀ ਵਾਲੇ ਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਪੁੱਛਗਿੱਛ ਕੀਤੀ ਗਈ, ਤਾਂ ਪਤਾ ਲੱਗਾ ਕਿ ਬਹੁਤ ਸਾਰੇ ਲੋਕ ਇਸ ਕਾਰੋਬਾਰ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਹ ਜ਼ਹਿਰ ਨਾਲ ਭਿੱਜੇ ਹੋਏ ਚੌਲ ਸੁੱਟਦੇ ਸਨ, ਜਿਸ ਨੂੰ ਖਾਣ ਤੋਂ ਬਾਅਦ ਕਾਵਾਂ ਦੀ ਮੌਤ ਹੋ ਜਾਂਦੀ ਸੀ। ਉਹ ਇਹ ਮਰੇ ਹੋਏ ਕਾਵਾਂ ਨੂੰ ਲੈ ਕੇ ਛੋਟੇ ਦੁਕਾਨਦਾਰਾਂ ਨੂੰ ਵੇਚ ਦਿੰਦੇ ਸਨ ਤੇ ਫੇਰ ਇਨ੍ਹਾਂ ਕਾਵਾਂ ਦੇ ਮਾਸ ਨੂੰ ਚਿਕਨ ਬਰਿਆਨੀ ਦੱਸ ਕਿ ਵੇਚਿਆ ਜਾਂਦਾ ਸੀ।

ਜਦੋਂ ਸਿਪਾਈ ਨੂੰ ਦਿਵਾਇਆ Open Roof Car ਦਾ ਮਜ਼ਾ, ਵੀਡੀਓ ਹੋਈ ਵਾਇਰਲ

Get the latest update about Drama News, check out more about News In Punjabi, True Scoop News, Chicken Biryani & Chennai News

Like us on Facebook or follow us on Twitter for more updates.