12ਵੀਂ ਪਾਸ ਨੌਜਵਾਨਾਂ ਲਈ ਖੁਸ਼ਖਬਰੀ, CRPF 'ਚ 540 ਅਸਾਮੀਆਂ ਲਈ ਨਿਕਲੀ ਭਰਤੀ

ਉਮੀਦਵਾਰ ਨੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਅਪਲਾਈ ਕਰਨ ਦੀ ਆਖਰੀ ਤਾਰੀਕ ਤੱਕ ਸਰਟੀਫਿਕੇਟ ਪ੍ਰਾਪਤ ਹੋਣਾ ਚਾਹੀਦਾ ਹੈ...

ਜੋ ਨੌਜਵਾਨਾਂ ਕਾਫੀ ਸਮੇਂ ਤੋਂ ਸਿਵਿਲ ਸਰਵਿਸ ਲਈ ਤਿਆਰੀ ਕਰ ਰਹੇ ਸਨ, ਉਹਨਾਂ ਲਈ ਸੁਨਹਿਰੀ ਮੌਕਾ ਹੈ। ਕੇਂਦਰੀ ਸਰਕਾਰ ਦੇ ਸੈਂਟਰਲ ਇੰਡਸਟ੍ਰੀਅਲ ਸਕਿਊਰਿਟੀ ਫੋਰਸ (CSIF) 'ਚ ਹੈਡ ਕਾਂਸਟੇਬਲ (ਮਿਨਿਸਟ੍ਰੀਅਲ) ਅਤੇ ਅੱਸੀਸਟੈਂਟ ਸਬ ਇੰਸਪੈਕਟਰ (ASI) ਦੀਆਂ ਅਸਾਮੀਆਂ ਲਈ ਭਰਤੀ ਕੱਢੀ ਹੈ। CSIF 'ਚ ਕੁੱਲ 540 ਅਸਾਮੀਆਂ, ਜਿਸ ਵਿੱਚ ASI ਦੀਆਂ 122 ਪਦਾਂ ਅਤੇ ਹੈਡ ਕਾਂਸਟੇਬਲ (ਮਿਨਿਸਟ੍ਰੀਅਲ) ਦੇ 418 ਪਦਾਂ ਤੇ ਇਹ ਭਰਤੀ ਹੋਵੇਗੀ। ਇੱਛੁਕ ਉਮੀਦਵਾਰ CSIF ਦੀ ਅਧਿਕਾਰਿਕ ਵੈੱਬਸਾਈਟ cisfrectt.in 'ਤੇ 25 ਅਕਤੂਬਰ ਤੱਕ ਇਨ੍ਹਾਂ ਅਸਾਮੀਆਂ ਲਈ ਆਨਲਾਈਨ ਅਪਲਾਈ  ਕਰ ਸਕਦੇ ਹਨ।  

ਯੋਗਤਾ 
ਉਮੀਦਵਾਰ ਨੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਅਪਲਾਈ ਕਰਨ ਦੀ ਆਖਰੀ ਤਾਰੀਕ ਤੱਕ ਸਰਟੀਫਿਕੇਟ ਪ੍ਰਾਪਤ ਹੋਣਾ ਚਾਹੀਦਾ ਹੈ। ਕੈਂਡੀਡੇਟਾਂ ਦੀ ਉਮਰ 18 ਤੋਂ 25 ਸਾਲ ਤੱਕ ਹੋਣੀ ਚਾਹੀਦੀ ਹੈ। ਪਰ SC, ST, OBC ਆਦਿ ਵਰਗਾਂ ਨੂੰ ਕੇਂਦਰ ਸਰਕਾਰ ਵਲੋਂ ਉਮਰ ਸੀਮਾ ਦੀ ਛੁੱਟ ਦਿੱਤੀ ਗਈ ਹੈ। ਮਹਿਲਾ ਕੈਂਡੀਡੇਟਸ ਦਾ ਕੱਦ 155 cm ਅਤੇ ਮਰਦ ਕੈਂਡੀਡੇਟਸ ਦਾ ਕੱਦ 165 cm ਤੱਕ ਹੋਣਾ ਚਾਹੀਦਾ ਹੈ। 

ਸੇਲੇਕਸ਼ਨ ਪ੍ਰੋਸੈਸ ਦੇ ਅੰਦਰ ਸਰੀਰਕ ਮਾਨਕ ਪ੍ਰੀਖਿਆ (ਪੀਐੱਸਟੀ ), ਡੋਕੂਮੈਂਟੇਸ਼ਨ, OMR / CBT ਰਿਟਰਨ ਪ੍ਰੀਖਿਆ ਹੋਵੇਗੀ। ਇਸ ਵਿਚ ਸਕਿੱਲ ਟੈਸਟ (ਸਟੈਨੋਗ੍ਰਾਫਰ ਲਈ ਡਿਕਸ਼ਨ ਅਤੇ ਟ੍ਰਾਂਸਕ੍ਰਿਪਸ਼ਨ ਅਤੇ ਹੈੱਡ ਕਾਂਸਟੇਬਲ ਲਈ ਟਾਈਪਿੰਗ ਟੈਸਟ) ਅਤੇ ਮੈਡੀਕਲ ਟੈਸਟ ਆਦਿ ਸਭ ਹੈ। 

ਅਪਲਾਈ ਕਰਨ ਸਮੇਂ ਕੈਂਡੀਡੇਟਾਂ ਨੂੰ 100 ਰੁਪਏ ਆਨਲਾਈਨ ਮੋਡ ਰਾਹੀਂ ਭਰਨੇ ਪੈਣੇ ਹਨ। ਪਰ  SC,ST,OBC ਆਦਿ ਵਰਗਾਂ ਦੇ ਕੈਂਡੀਡੇਟਾਂ ਅਤੇ ਸਾਰੀਆਂ ਮਹਿਲਾਵਾਂ ਨੂੰ ਅਪਲਾਈ ਕਰਨ ਲਈ ਕੋਈ ਫੀਸ ਭਰਨ ਦੀ ਲੋੜ ਨਹੀਂ ਹੈ।

ਇੰਝ ਕਰੋ ਅਪਲਾਈ 
*ਉਮੀਦਵਾਰ ਸਭ ਤੋਂ ਪਹਿਲਾ CSIF ਦੀ ਅਧਿਕਾਰਿਕ ਵੈਬਸਾਈਟ cisfrectt.in 'ਤੇ ਕਲਿੱਕ ਕਰੋ।
*ਇਸਤੋਂ ਬਾਅਦ ਲਾਗਿਨ ਪੇਜ਼ ਤੇ ਕਲਿੱਕ ਕਰੋ।
*ਫਿਰ ''ਨਿਊ ਰਜਿਸਟ੍ਰੇਸ਼ਨ'' ਬਟਨ ਤੇ ਕਲਿੱਕ ਕਰੋ। 
*ਮੰਗੀ ਗਈ ਜਾਣਕਾਰੀ ਭਰੋ ਅਤੇ ਫਾਈਨਲ ਸਬਮਿਟ ਬਟਨ ਦੇ ਕਲਿੱਕ ਕਰੋ।

Get the latest update about RECRUITMENT 2022, check out more about CRPF, RECRUITMENT CRPF 2022, CRPF RECRUITMENT 2022 & CRPF RECRUITMENT

Like us on Facebook or follow us on Twitter for more updates.