ਰੇਲਵੇ ਦਾ ਅਨੌਖਾ ਉਪਰਾਲਾ, ਕ੍ਰਸ਼ ਬੋਤਲਾਂ ਤੋਂ ਬਣਾਏ ਜਾ ਰਹੇ ਹਨ ਕੱਪੜੇ 

ਵਾਤਾਵਰਨ ਨੂੰ ਸੁਰੱਖਿਅਤ ਰੱਖਣ ਲਈ ਰੇਲਵੇ ਵਲੋਂ ਇਕ ਅਨੌਖਾ ਉਪਰਾਲਾ...

ਨਵੀਂ ਦਿੱਲੀ:- ਵਾਤਾਵਰਨ ਨੂੰ ਸੁਰੱਖਿਅਤ ਰੱਖਣ ਲਈ ਰੇਲਵੇ ਵਲੋਂ ਇਕ ਅਨੌਖਾ ਉਪਰਾਲਾ ਕੀਤਾ ਗਿਆ ਹੈ। ਰੇਲਵੇ ਸਟੇਸ਼ਨਾਂ ਤੇ ਸੁਟੀਆਂ ਜਾਣ ਵਾਲੀਆਂ ਪਾਣੀ ਦੀਆਂ ਖਾਲੀ ਬੋਤਲਾਂ ਤੋਂ ਹੁਣ ਟੀ-ਸ਼ਰਟ ਅਤੇ ਕੈਪ ਬਣਾਈਆਂ ਜਾ ਰਹੀਆਂ ਹਨ। ਇਸ ਲਈ ਰੇਲਵੇ ਨੇ ਸਟੇਸ਼ਨਾਂ ਤੇ ਰਿਵਰਸ ਵੇਨਡਿੰਗ ਮਸ਼ੀਨ ਲਗਾਈ ਹੈ। ਜਿਸ 'ਚ ਇਹਨਾਂ ਖਾਲੀ ਬੋਤਲਾਂ ਨੂੰ ਪਾਇਆ ਜਾਂਦਾ ਹੈ ਤੇ ਬਾਅਦ 'ਚ ਟੀ-ਸ਼ਰਟ ਤੇ ਕੈਪਸ ਤਿਆਰ ਕੀਤੀਆਂ ਜਾਂਦੀਆਂ ਹਨ।  

ਰੇਲਵੇ ਇਸ ਦਾ ਸਫਲ ਪ੍ਰੀਖਿਆਂ ਬਿਹਾਰ ਦੇ ਪਟਨਾ 'ਚ ਕਰ ਚੁੱਕਿਆ ਹੈ। ਹੁਣ ਦੇਸ਼ ਦੇ 2250 ਸਟੇਸ਼ਨਾਂ ਤੇ ਇਹ ਮਸ਼ੀਨ ਲਗਾਈ ਜਾਣੀ ਹੈ। ਜਿਨ੍ਹਾਂ ਥਾਵਾਂ ਤੇ ਇਨ੍ਹਾਂ ਬੋਤਲਾਂ ਨੂੰ  ਰੀਸਾਈਕਲ ਕਰਕੇ ਵਰਤੋਂ 'ਚ ਲਿਆਂਦਾ ਜਾ ਸਕਦਾ ਹੈ।

Cisco-Google ਦਾ ਭਾਰਤੀਆਂ ਨੂੰ ਤੋਹਫ਼ਾ, ਮਿਲੇਗੀ Free Wi-Fi ਸੇਵਾ

ਜਾਣਕਾਰੀ ਮੁਤਾਬਕ, ਇਸ ਪ੍ਰਯੋਗ ਦੇ ਮਾਧਿਅਮ ਰਾਹੀ ਲਗਭਗ 300 ਬੋਤਲਾਂ ਨੂੰ ਰੋਜ਼ਾਨਾ ਕ੍ਰਸ਼ ਕੀਤਾ ਜਾਵੇਗਾ। ਇਸ ਹਿਸਾਬ ਨਾਲ 2250 ਸਟੇਸ਼ਨ ਤੇ ਰੋਜ਼ਾਨਾ 7 ਲੱਖ ਬੋਤਲਾਂ ਕ੍ਰਸ਼ ਹੋਣਗੀਆਂ।  ਜਿਸ ਨਾਲ ਲਗਭਗ 58 ਹਜ਼ਾਰ ਟੀ-ਸ਼ਰਟਾਂ ਬਣਾਈਆਂ ਜਾਣਗੀਆਂ।

Get the latest update about Online Punjabi News, check out more about National News, Recycle T shirts and Caps, Crush Bottle & True Scoop Punjabi

Like us on Facebook or follow us on Twitter for more updates.