ਕੋਰੋਨਾ ਕਰਫਿਊ ਦੌਰਾਨ ਮਾਸੂਮ ਬੱਚੇ ਨੂੰ ਗੋਦ 'ਚ ਲੈ ਕੇ ਨੌਕਰੀ ਕਰ ਰਹੀ ਮਹਿਲਾ ਪੁਲਸਕਰਮੀ, ਵੀਡੀਓ ਵਾਇਰਲ

ਮੱਧ ਪ੍ਰਦੇਸ਼ ਦੇ ਗੁਨਾ ਤੋਂ ਇਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿਚ ਇਕ ਮਹਿਲਾ ਪੁਲਸਕ...

ਭੋਪਾਲ (ਇੰਟ): ਮੱਧ ਪ੍ਰਦੇਸ਼ ਦੇ ਗੁਨਾ ਤੋਂ ਇਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿਚ ਇਕ ਮਹਿਲਾ ਪੁਲਸਕਰਮੀ ਕਰਫਿਊ ਦੌਰਾਨ ਆਪਣੀ ਡਿਊਟੀ ਉੱਤੇ ਹੈ ਅਤੇ ਉਸ ਦੀ ਗੋਦ ਵਿਚ ਦੋ ਸਾਲ ਦਾ ਮਾਸੂਮ ਬੱਚਾ ਵੀ ਹੈ। ਮਹਿਲਾ ਮਾਂ ਦੇ ਨਾਲ ਨਾਲ ਖਾਕੀ ਵਰਦੀ ਦਾ ਵੀ ਫਰਜ਼ ਨਿਭਾ ਰਹੀ ਹੈ। ਸੋਸ਼ਲ ਮੀਡੀਆ ਉੱਤੇ ਵੀਡੀਓ ਜੰਮਕੇ ਵਾਇਰਲ ਹੋ ਰਿਹਾ ਹੈ। 

ਉਂਝ ਤਾਂ ਮੁਸ਼ਕਲ ਹਾਲਾਤ ਵਿਚ ਮਹਿਲਾ ਪੁਲਸਕਰਮੀ ਦਾ ਫੀਲਡ ਵਿਚ ਡਿਊਟੀ ਕਰਨਾ ਕੋਈ ਨਵੀਂ ਗੱਲ ਨਹੀਂ ਹੈ ਪਰ ਜਦੋਂ ਹਰ ਪਾਸੇ ਇਨਫੈਕਸ਼ਨ ਫੈਲ ਰਿਹਾ ਹੋਵੇ ਅਤੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹੋਣ, ਅਜਿਹੇ ਵਿਚ ਮਾਸੂਮ ਬੱਚੇ ਨੂੰ ਗੋਦ ਵਿਚ ਲੈ ਕੇ ਡਿਊਟੀ ਕਰਨਾ ਵੱਡੀ ਹਿੰਮਤ ਦੀ ਗੱਲ ਹੈ। 

ਦਰਅਸਲ ਦੀਪਮ ਗੁਪਤਾ ਪੁਲਸ ਲਾਈਨ ਗੁਨਾ ਵਿਚ ਬਤੌਰ ਮਹਿਲਾ ਪੁਲਸਕਰਮੀ ਸੇਵਾ ਦੇ ਰਹੀ ਹੈ। ਕੋਰੋਨਾ ਕਰਫਿਊ ਵਿਚ ਹੋਰ ਪੁਲਸਕਰਮੀਆਂ ਦੇ ਨਾਲ-ਨਾਲ ਦੀਪਮ ਦੀ ਤਾਇਨਾਤੀ ਵੀ ਕਰ ਦਿੱਤੀ ਗਈ। ਦੀਪਮ ਨੂੰ ਪੁਲਸ ਲਾਈਨ ਤੋਂ ਮੋਬਾਇਲ ਯੂਨਿਟ ਵਿਚ ਭੇਜ ਦਿੱਤਾ ਗਿਆ। ਡਿਊਟੀ ਉੱਤੇ ਤਾਇਨਾਤ ਦੀਪਮ ਨੇ ਨੌਕਰੀ ਦੇ ਨਾਲ-ਨਾਲ ਮਾਂ ਹੋਣ ਦਾ ਫਰਜ਼ ਵੀ ਨਿਭਾ ਰਹੀ ਹੈ।

ਮਾਸੂਮ ਬੇਟੇ ਨੂੰ ਗੋਦ ਵਿਚ ਲੈ ਕੇ ਡਿਊਟੀ ਦੇ ਦੌਰਾਨ ਦੀਪਮ ਦੀ ਹੋਰ ਸਾਥੀ ਪੁਲਸਕਰਮੀ ਵੀ ਉਨ੍ਹਾਂ ਦੀ ਮਦਦ ਕਰਦੇ ਹਨ ਅਤੇ ਗੋਦ ਵਿਚ ਲੈ ਕੇ ਬੱਚੇ ਨੂੰ ਖਿਡਾਉਂਦੇ ਹਨ। ਇਥੋਂ ਤੱਕ ਬੱਚੇ ਦੇ ਖਾਣ-ਪੀਣ ਤੱਕ ਦਾ ਖਿਆਲ ਰੱਖਦੇ ਹਨ। ਇਸ ਦੌਰਾਨ ਕੋਰੋਨਾ ਕਰਫਿਊ ਵਿਚ ਇਨਫੈਕਸ਼ਨ ਦਾ ਵੀ ਖ਼ਤਰਾ ਲਗਾਤਾਰ ਬਣਿਆ ਰਹਿੰਦਾ ਹੈ। ਪਰ ਬਾਵਜੂਦ ਇਸ ਦੇ ਮਹਿਲਾ ਪੁਲਸਕਰਮੀ ਆਪਣੀ ਡਿਊਟੀ ਵਿਚ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡ ਰਹੀ ਹੈ।

ਵਾਇਰਲ ਹੋ ਰਹੇ ਵੀਡੀਓ ਦੀ ਜਾਣਕਾਰੀ ਜਿਵੇਂ ਹੀ ਪੁਲਸ ਇੰਚਾਰਜ ਰਾਜੀਵ ਕੁਮਾਰ ਮਿਸ਼ਰਾ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਤੁਰੰਤ ਮਹਿਲਾ ਪੁਲਸਕਰਮੀ ਨੂੰ ਫੀਲਡ ਤੋਂ ਵਾਪਸ ਲਾਈਨ ਵਿਚ ਤਾਇਨਾਤ ਕਰ ਦਿੱਤਾ। ਕੋਰੋਨਾ ਕਰਫਿਊ ਵਿਚ ਮਾਸੂਮ ਬੱਚੇ ਨੂੰ ਗੋਦ ਵਿਚ ਲੈ ਕੇ ਡਿਊਟੀ ਕਰਨ ਦੇ ਇਸ ਮਾਮਲੇ ਨੂੰ ਪੁਲਸ ਇੰਚਾਰਜ ਨੇ ਗੰਭੀਰਤਾ ਨਾਲ ਲਿਆ ਅਤੇ ਮਹਿਲਾ ਦੀ ਡਿਊਟੀ ਕੈਂਸਿਲ ਕਰ ਦਿੱਤੀ। ਜ਼ਿਲੇ ਭਰ ਵਿਚ ਕਈ ਮਹਿਲਾ ਪੁਲਸਕਰਚਾਰੀ ਹਨ, ਜੋ ਕੋਰੋਨਾ ਕਰਫਿਊ ਵਿਚ ਆਪਣੀਆਂ ਸੇਵਾਵਾਂ ਦੇ ਰਹੀਆਂ ਹਨ ਪਰ ਖਾਕੀ ਦੇ ਪ੍ਰਤੀ ਦੀਪਮ ਦੇ ਸਮਰਪਣ ਤੋਂ ਹਰ ਕੋਈ ਉਨ੍ਹਾਂ ਨੂੰ ਸਲਾਮ ਕਰ ਰਿਹਾ ਹੈ।

Get the latest update about Truescoop, check out more about Madhya Pradesh, Truescoop News, woman police constable & baby lap

Like us on Facebook or follow us on Twitter for more updates.