ਦੇਸ਼ 'ਚ ਕੋਰੋਨਾ ਦੇ ਮੌਜੂਦਾ ਹਾਲਾਤ, 256 ਲੋਕਾਂ ਨੇ ਗੁਆਈ ਜਾਨ

ਕੋਰੋਨਾ ਵਾਇਰਸ ਦੇ ਰੋਜ਼ਾਨਾ ਮਾਮਲਿਆਂ ਵਿਚ ਉਤਾਰ-ਚੜਾਅ ਦਾ ਸਿਲਸਿਲਾ...

ਕੋਰੋਨਾ ਵਾਇਰਸ ਦੇ ਰੋਜ਼ਾਨਾ ਮਾਮਲਿਆਂ ਵਿਚ ਉਤਾਰ-ਚੜਾਅ ਦਾ ਸਿਲਸਿਲਾ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ ਨਵੇਂ 20,036 ਮਾਮਲੇ ਰਿਪੋਰਟ ਕੀਤੇ ਗਏ ਹਨ। ਵੀਰਵਾਰ ਦੇ ਮੁਕਾਬਲੇ ਅੱਜ ਰਿਪੋਰਟ ਕੀਤੇ ਗਏ ਮਰੀਜ਼ਾਂ ਦੀ ਗਿਣਤੀ ਵਿਚ ਕਮੀ ਆਈ ਹੈ। ਬੀਤੇ ਦਿਨ ਇਨਫੈਕਸ਼ਨ ਦੇ 21,822 ਨਵੇਂ ਮਾਮਲੇ ਸਾਹਮਣੇ ਆਏ ਸਨ। ਉਥੇ ਹੀ ਇਨਫੈਕਸ਼ਨ ਮੁਕਤ ਹੋਣ ਦੇ ਮਾਮਲੇ ਵਧ ਕੇ 98 ਲੱਖ ਪਾਰ ਪਹੁੰਚ ਗਏ ਹਨ।

ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 20,036 ਨਵੇਂ ਇਨਫੈਕਟਿਡ ਮਿਲੇ ਹਨ, ਇਸ ਤਰ੍ਹਾਂ ਦੇਸ਼ ਵਿਚ ਇਨਫੈਕਟਿਡਾਂ ਦੀ ਗਿਣਤੀ ਵਧ ਕੇ 1,02,710 ਹੋ ਗਈ ਹੈ। ਉਥੇ ਹੀ ਇਸ ਦੌਰਾਨ 256 ਲੋਕਾਂ ਨੇ ਇਨਫੈਕਸ਼ਨ ਦੇ ਚੱਲਦੇ ਆਪਣੀ ਜਾਨ ਗੁਆਈ ਹੈ, ਇਸ ਤੋਂ ਬਾਅਦ ਕੋਰੋਨਾ ਮ੍ਰਿਤਕਾਂ ਦੀ ਗਿਣਤੀ 1,48,944 ਹੋ ਗਈ ਹੈ। ਮੰਤਰਾਲਾ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਇਨਫੈਕਸ਼ਨ ਮੁਕਤ ਹੋਏ ਮਰੀਜ਼ਾਂ ਦੀ ਗਿਣਤੀ ਵਧ ਕੇ 98,83,461 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 23,181 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਉਥੇ ਹੀ ਦੇਸ਼ ਵਿਚ ਮੌਜੂਦਾ ਕੋਰੋਨਾ ਇਨਫੈਕਟਿਡਾਂ ਦੀ ਗਿਣਤੀ 3 ਲੱਖ ਤੋਂ ਹੇਠਾਂ ਆ ਗਈ ਹੈ। 

Get the latest update about 256 deaths, check out more about Corona situation & India

Like us on Facebook or follow us on Twitter for more updates.