ਸਿਲੰਡਰ ਫਟਣ ਨਾਲ ਯੂਪੀ 'ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ, 10 ਲੋਕਾਂ ਦੀ ਦਰਦਨਾਕ ਮੌਤ

ਯੂ. ਪੀ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ 'ਚ ਮਕਾਨਾਂ ਦੇ ਮਲਬੇ ਹੇਠਾਂ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦਰਅਸਲ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮਉ ਦੇ ਮੁਹੰਮਦਾਬਾਦ ਗੋਹਾਨਾ ਕੋਤਵਾਲੀ ਖੇਤਰ ਦੀ ਵਲੀਦਪੁਰ...

ਬਿਹਾਰ— ਯੂ. ਪੀ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ 'ਚ ਮਕਾਨਾਂ ਦੇ ਮਲਬੇ ਹੇਠਾਂ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦਰਅਸਲ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮਉ ਦੇ ਮੁਹੰਮਦਾਬਾਦ ਗੋਹਾਨਾ ਕੋਤਵਾਲੀ ਖੇਤਰ ਦੀ ਵਲੀਦਪੁਰ ਨਗਰ ਪੰਚਾਇਤ 'ਚ ਸਵੇਰੇ 6:45 ਵਜੇ ਸਿਲੰਡਰ ਫੱਟਣ ਕਾਰਨ ਤਿੰਨ ਘਰ ਪੂਰੀ ਤਰ੍ਹਾਂ ਢਹਿ ਗਏ। ਇਸ ਹਾਦਸੇ 'ਚ 10 ਲੋਕਾਂ ਦੀ ਮੌਤ ਤੋਂ ਇਲਾਵਾ ਇਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਸੋਮਵਾਰ ਤੜਕੇ ਵਾਲੇ ਇਸ ਵੱਡੇ ਹਾਦਸੇ ਦੀ ਸੂਚਨਾ ਮਿਲਣ ਮਗਰੋਂ ਉੱਚ ਅਧਿਕਾਰੀ, ਪੁਲਸ ਕਰਮਚਾਰੀ ਤੇ ਡੇਢ ਦਰਜਨ ਐਂਬੂਲੈਂਸਾਂ ਮੌਕੇ 'ਤੇ ਪੁੱਜ ਗਈਆਂ।

ਕੇਜਰੀਵਾਲ ਨੇ ਹਰਿਆਣਾ-ਪੰਜਾਬ ਤੋਂ ਆਉਂਦੀਆਂ ਹਵਾਵਾਂ ਤੇ ਪਰਾਲੀ ਕਾਰਨ ਹੋਣ ਵਾਲੇ ਪ੍ਰਦੂਸ਼ਣ ਬਾਰੇ ਜਤਾਈ ਚਿੰਤਾ

ਹਾਦਸੇ ਵਾਲੇ ਘਰ ਦੀ ਤੰਗ ਗਲੀ ਕਾਰਨ ਮਲਬਾ ਹਟਾਉਣ 'ਚ ਭਾਰੀ ਮੁਸ਼ਕਲ ਆ ਰਹੀ ਹੈ। ਖ਼ਬਰ ਮਿਲਣ ਤੱਕ ਬਚਾਅ ਅਤੇ ਰਾਹਤ ਕਾਰਜ ਜਾਰੀ ਸਨ। ਲਾਸ਼ਾਂ ਨੂੰ ਬਾਹਰ ਕੱਢਿਆ ਜਾ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਵਲੀਦਪੁਰ ਸ਼ਹਿਰ ਚ ਸੰਗਤ ਜੀ ਦੇ ਕੋਲ ਛੋਟੂ ਵਿਸ਼ਵਕਰਮਾ ਦੇ ਘਰ ਸਵੇਰੇ ਸਿਲੰਡਰ ਵਿਚ ਅੱਗ ਲੱਗ ਗਈ। ਆਸ-ਪਾਸ ਦੇ ਲੋਕ ਵੀ ਸਿਲੰਡਰ 'ਚ ਲੱਗੀ ਅੱਗ 'ਤੇ ਕਾਬੂ ਪਾਉਣ ਲਈ ਪਹੁੰਚੇ। ਇਸ ਦੌਰਾਨ ਸਿਲੰਡਰ ਇੰਨੇ ਜ਼ਬਰਦਸਤ ਧਮਾਕੇ ਨਾਲ ਫਟਿਆ ਕਿ ਉਸ ਘਰ ਦੇ ਨਾਲ ਹੀ ਦੋ ਹੋਰ ਮਕਾਨ ਵੀ ਮਲਬੇ 'ਚ ਬਦਲ ਗਏ। ਤਿੰਨਾਂ ਘਰਾਂ 'ਚ ਕੁੱਲ 23 ਲੋਕ ਰਹਿੰਦੇ ਸਨ।

Get the latest update about Cylinder Blast In Mohammadabad, check out more about News In Punjabi, Two Storey Building Collapsed, Mau In Uttar Pradesh & True Scoop News

Like us on Facebook or follow us on Twitter for more updates.