ਕਾਂਗਰਸ ਦੇ ਸੰਦੀਪ ਸੰਧੂ ਦੀ ਹਾਰ, ਕੈਪਟਨ ਨੂੰ ਲੱਗਾ ਵੱਡਾ ਝਟਕਾ

ਸੰਦੀਪ ਸਿੰਘ ਦੇ ਦੁਸ਼ਮਣ ਬਣੇ ਆਪਣੇ...

ਜਲੰਧਰ— ਕੀ ਪੰਜਾਬ 'ਚ ਜ਼ਿਮਨੀ ਚੋਣਾਂ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਝਟਕਾ ਲੱਗਾ ਹੈ। ਕੈਪਟਨ ਦੇ ਖ਼ਾਸ ਸਿਪੇ ਸਲਾਰ ਕੈਪਟਨ ਸੰਦੀਪ ਸੰਧੂ ਦਾਖਾ ਤੋਂ ਚੋਣਾਂ ਹਾਰ ਗਏ ਹਨ। ਕੈਪਟਨ ਸੰਦੀਪ ਸੰਧੂ ਪਿਛਲੇ ਕਈ ਸਾਲਾਂ ਤੋਂ ਕੈਪਟਨ ਦੇ ਰਾਜਨੀਤਕ ਸਲਾਹਕਾਰ ਵਜੋਂ ਕੰਮ ਕਰ ਰਹੇ ਹਨ। ਇੰਝ ਕਿਹਾ ਜਾਂਦਾ ਹੈ ਕਿ ਕੈਪਟਨ ਦੀਆਂ ਸਾਰੀਆਂ ਸਿਆਸੀ ਗਤੀਵਿਧੀਆਂ ਨੂੰ ਸੰਦੀਪ ਸੰਧੂ ਹੀ ਦੇਖਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਦਾਖਾ 'ਚ ਜ਼ਿਮਨੀ ਚੋਣਾਂ 'ਚ ਸੰਧੂ ਨੂੰ ਉਤਾਰਿਆ ਸੀ। ਇਸ ਪਿੱਛੇ ਸਭ ਦਾ ਵੱਡਾ ਕਾਰਨ ਸੀ ਕਿ ਉਹ ਸੰਧੂ ਨੂੰ ਵੱਡੇ ਨੇਤਾ ਦੇ ਤੌਰ 'ਚ ਸਿੱਧ ਕਰਨਾ ਚਾਹੁੰਦੇ ਸਨ। ਸਰਕਾਰ 'ਚ ਕੰਮ ਕਰ ਰਹੇ ਕਈ ਵੱਡੇ ਅਫਸਰਾਂ ਨੇ ਵੀ ਸੰਧੂ ਦੀ ਜਿੱਤ ਲਈ ਕਾਫੀ ਕੰਮ ਕੀਤੇ ਪਰ ਇਸ ਦੇ ਬਾਵਜੂਦ ਉਹ ਚੋਣਾਂ ਹਾਰ ਗਏ। ਕਿਉਂਕਿ ਇਸ ਦੇ ਪਿੱਛੇ ਇਹ ਕਾਰਨ ਦੱਸਿਆ ਜਾਂਦਾ ਹੈ ਕਿ ਲੁਧਿਆਣੇ ਨਾਲ ਸੰਬੰਧਿਤ ਕੁਝ ਲੋਕਲ ਕਾਂਗਰਸੀ ਲੀਡਰਾਂ ਨੇ ਅੰਦਰ ਖਾਤੇ ਕੈਪਟਨ ਸੰਧੂ ਦਾ ਵਿਰੋਧ ਕੀਤਾ, ਜਿਸ ਦਾ ਨਤੀਜਾ ਉਨ੍ਹਾਂ ਨੂੰ ਭੁਗਤਨਾ ਪਿਆ।

ਜ਼ਿਮਨੀ ਚੋਣਾਂ 2019 : 33 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ

ਜ਼ਿਕਰਯੋਗ ਹੈ ਕਿ ਪੰਜਾਬ 'ਚ ਚਾਰ ਵਿਧਾਨ ਸਭਾ ਹਲਕਿਆਂ 'ਚ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਹੋਇਆਂ ਸਨ, ਜਿਨ੍ਹਾਂ 'ਤੇ ਅੱਜ ਭਾਵ 24 ਅਕਤੂਬਰ ਨੂੰ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਸੀ। ਦੱਸ ਦੇਈਏ ਕਿ ਦਾਖਾ ਤੋਂ ਕਾਂਗਰਸ ਦੇ ਸੰਦੀਪ ਸਿੰਘ ਸੰਧੂ ਲੜ੍ਹ ਰਹੇ ਸਨ। ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ 'ਚ ਵੋਟਾਂ ਪਈਆਂ ਸੀ, ਜਿਨ੍ਹਾਂ 'ਚ ਅਕਾਲੀ-ਬੀਜੇਪੀ, ਕਾਂਗਰਸ, ਆਪ ਨੇ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਸੀ।

Get the latest update about Mukerian Bypoll, check out more about True Scoop News, Punjab ByPoll, Punjab News & Election News

Like us on Facebook or follow us on Twitter for more updates.