ਗਾਇਕ ਦਲੇਰ ਮਹਿੰਦੀ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਖਬਰਾਂ ਅਨੁਸਾਰ, ਪੰਜਾਬੀ ਗਾਇਕ ਦਲੇਰ ਮਹਿੰਦੀ ਨੇ ਆਪਣੇ ਪੈਰਾਸਪੋਰਟ ਦੇ ਨਵੀਨੀਕਰਨ ਲਈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਹੈ, ਜਿਸਦੀ ਮਿਆਦ 16 ਮਾਰਚ 2023 ਨੂੰ ਖਤਮ ਹੋ ਰਹੀ ਹੈ।
ਦਲੇਰ ਮਹਿੰਦੀ ਨੇ ਮੰਗ ਕੀਤੀ ਕਿ ਖੇਤਰੀ ਪਾਸਪੋਰਟ ਅਫਸਰ ਨੂੰ ਉਸ ਦੇ ਪਾਸਪੋਰਟ ਦੇ ਨਵੀਨੀਕਰਨ ਲਈ ਬੇਨਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਖੇਤਰੀ ਪਾਸਪੋਰਟ ਦਫ਼ਤਰ ਨੂੰ ਆਪਣੀ ਅਰਜ਼ੀ ਦੇ ਚੁੱਕੇ ਹਨ ਅਤੇ ਫਿਲਹਾਲ ਇਹ ਲੰਬਿਤ ਹੈ। ਪੰਜਾਬੀ ਗਾਇਕ ਨੇ ਇਸ ਤੋਂ ਪਹਿਲਾਂ ਆਪਣੇ ਪਾਸਪੋਰਟ ਦੇ ਨਵੀਨੀਕਰਨ ਲਈ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ ਮਾਮਲੇ ਦੀ ਸੁਣਵਾਈ 2 ਫਰਵਰੀ 2023 ਲਈ ਤੈਅ ਕੀਤੀ ਗਈ ਹੈ।
ਇਹ ਵੀ ਪੜ੍ਹੋ:- Video: ਸ਼ਹਿਰ ਵਾਸੀਆਂ ਅਤੇ ਜਵਾਨਾਂ ਨਾਲ BSF ਦੇ ਲਾਈਵ ਬੈਂਡ 'ਤੇ ਖ਼ੂਬ ਨੱਚੀ ਫਾਜ਼ਿਲਕਾ ਡੀਸੀ ਡਾ. ਸੇਨੂ ਦੁੱਗਲ
ਪੰਜਾਬੀ ਗਾਇਕ ਦਲੇਰ ਮਹਿੰਦੀ ਵਿਰੁੱਧ ਸਾਲ 2003 ਵਿੱਚ ਮਨੁੱਖੀ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ। ਉਸ ਉੱਤੇ ਉਸ ਦੇ ਭਰਾ ਸ਼ਮਸ਼ੇਰ ਸਿੰਘ ਨਾਲ ਮਿਲ ਕੇ ਲੋਕਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਣ ਅਤੇ ਉਨ੍ਹਾਂ ਤੋਂ ਮੋਟੀ ਰਕਮ ਵਸੂਲਣ ਦਾ ਦੋਸ਼ ਸੀ। ਸਾਲ 2018 ਵਿੱਚ ਪਟਿਆਲਾ ਕੋਰਟ ਨੇ ਉਸਨੂੰ 2 ਸਾਲ ਦੀ ਸਜ਼ਾ ਸੁਣਾਈ ਸੀ। ਗਾਇਕ ਨੇ ਅੱਗੇ ਆਪਣੀ ਸਜ਼ਾ ਨੂੰ ਰੱਦ ਕਰਨ ਦੀ ਅਪੀਲ ਕੀਤੀ ਜਿਸ ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤਾ। ਇਸ ਤੋਂ ਬਾਅਦ ਗਾਇਕ ਨੂੰ ਗ੍ਰਿਫ਼ਤਾਰ ਕਰਕੇ ਪਟਿਆਲਾ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ।
Get the latest update about PUNJAB NEWS TODAY, check out more about DALER MEHNDI PASSPORT RENEWAL, DALER MEHNDI PASSPORT RENEWAL HEARING, DALER MEHENDI & DALER MEHNDI FILES PETITION
Like us on Facebook or follow us on Twitter for more updates.