ਲਗਾਤਾਰ ਹੋ ਰਹੇ ਅਕਾਲੀਆਂ ਦੇ ਕਤਲ ਪਿੱਛੇ ਮੌਜੂਦਾ ਸਰਕਾਰ ਦਾ ਹੈ ਵੱਡਾ ਹੱਥ : ਚੀਮਾ

ਮਜੀਠਾ 'ਚ ਹੋਏ ਅਕਾਲੀ ਸਰਪੰਚ ਦੇ ਪਤੀ ਦਾ ਬੇਰਹਿਮੀ ਨਾਲ ਹੋਏ ਕਤਲ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਇਕ ਵਾਰ ਫਿਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਮੌਜੂਦ ਸਰਕਾਰ...

ਜਲੰਧਰ— ਮਜੀਠਾ 'ਚ ਹੋਏ ਅਕਾਲੀ ਸਰਪੰਚ ਦੇ ਪਤੀ ਦਾ ਬੇਰਹਿਮੀ ਨਾਲ ਹੋਏ ਕਤਲ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਇਕ ਵਾਰ ਫਿਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਮੌਜੂਦ ਸਰਕਾਰ ਅਕਾਲੀ ਦਲ 'ਤੇ ਹਮਲੇ ਕਰ ਰਹੇ ਹਨ। ਝੂਠੇ ਕੇਸ ਬਣਾਏ ਜਾ ਰਹੇ ਹਨ ਅਤੇ ਅਕਾਲੀ ਵਰਕਰਾ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਮੌਜੂਦਾ ਸਰਕਾਰ 'ਚ ਕਾਨੂੰਨ ਵਿਵਸਥਾ ਇਸ ਤਰ੍ਹਾਂ ਡਗਮਗਾਈ ਹੈ ਕਿ ਆਏ ਦਿਨ ਕੋਈ ਨਾ ਕੋਈ ਹਾਦਸਾ-ਵਾਰਦਾਤ ਵਾਪਰਦੀ ਰਹਿੰਦੀ ਹੈ ਅਤੇ ਮੁਲਜ਼ਮ ਪੁਲਸ ਦੀ ਹਿਰਾਸਤ ਤੋਂ ਬਹੁਤ ਦੂਰ ਹੈ।

DRI ਰਿਸ਼ਵਤ ਕਾਂਡ 'ਚ ਫੱਸ ਸਕਦੇ ਨੇ ਲੁਧਿਆਣਾ ਦੇ ਕੁਝ ਵੱਡੇ Exporters

ਹਾਲੇ ਕੁਝ ਮਹੀਨੇ ਪਹਿਲਾਂ ਪਿੰਡ ਡਿਲਮਾ 'ਚ ਅਕਾਲੀ ਸਰਪੰਚ ਦੀ ਗੁੱਥੀ ਹਾਲੇ ਸੁਲਝੀ ਨਹੀਂ ਹੈ ਅਤੇ ਨਾ ਹੀ ਦੋਸ਼ੀਆਂ ਨੂੰ ਫੜਿਆ ਗਿਆ ਹੈ। ਹੁਣ ਮਜੀਠਾ 'ਚ ਅਕਾਲੀ ਸਰਪੰਚ ਦੇ ਪਤੀ ਦਾ ਕਤਲ ਹੋਇਆ ਹੈ। ਇਸ ਨਾਲ ਮੌਜੂਦਾ ਸਰਕਾਰ ਤੋਂ ਬੇਨਤੀ ਕੀਤੀ ਹੈ ਕਿ ਇਸ ਦੀ ਵਿਸ਼ੇਸ਼ ਤੌਰ 'ਤੇ ਜਾਂਚ ਹੋਣੀ ਚਾਹੀਦੀ ਹੈ ਅਤੇ ਕਾਤਲਾਂ ਨੂੰ ਫੜ੍ਹ ਕੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

Get the latest update about Shiromani Akali Dal, check out more about Bikram Singh Majithia, Daljit Singh Cheema, True Scoop News & Punjab News

Like us on Facebook or follow us on Twitter for more updates.