ਡਾਰਕ ਅੰਡਰਆਰਮਸ ਤੋਂ ਹੋ ਪ੍ਰੇਸ਼ਾਨ, ਇਹ ਘਰੇਲੂ ਨੁਸਖੇ ਹਨ ਬੇਹੱਦ ਅਸਰਦਾਰ

ਕਈ ਲੋਕਾਂ ਨੂੰ ਡਾਰਕ ਅੰਡਰਆਰਮਸ ਦੀ ਸਮੱਸਿਆ ਜਿਆਦਾ ਹੁੰਦੀ ਹੈ। ਇਸ ਦੇ ਇਲਾਜ਼ ਲਈ ਮਾਰਕੀਟ ਚ ਕਈ ਕਰੀਮਾਂ ਵੀ ਮੌਜੂਦ ਹਨ, ਜਿਨ੍ਹਾਂ ਦੀ ਵਰਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਇਸ ਨਾਲ ਕਈ ਤਰ੍ਹਾਂ ਦੇ ਨੁਕਸਾਨ ਵੀ ਹੋ ਸਕਦੇ ਹਨ...

ਗਰਮੀਆਂ ਦੇ ਮੌਸਮ 'ਚ ਇਨਸਾਨ ਦੇ ਸਰੀਰ 'ਚ ਕਈ ਬਦਲਾਅ ਆਓਂਦੇ ਹਨ ਜਿਵੇ ਗਰਮੀਆਂ 'ਚ ਟੈਨਿੰਗ, ਪਸੀਨਾ ਅਤੇ ਡਾਰਕ ਅੰਡਰਆਰਮ ਆਦਿ। ਕਈ ਲੋਕਾਂ ਨੂੰ ਡਾਰਕ ਅੰਡਰਆਰਮਸ ਦੀ ਸਮੱਸਿਆ ਜਿਆਦਾ ਹੁੰਦੀ ਹੈ। ਇਸ ਦੇ ਇਲਾਜ਼ ਲਈ ਮਾਰਕੀਟ ਚ ਕਈ ਕਰੀਮਾਂ ਵੀ ਮੌਜੂਦ ਹਨ, ਜਿਨ੍ਹਾਂ ਦੀ ਵਰਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਇਸ ਨਾਲ ਕਈ ਤਰ੍ਹਾਂ ਦੇ ਨੁਕਸਾਨ ਵੀ ਹੋ ਸਕਦੇ ਹਨ। ਇਸ ਲਈ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦੱਸ ਰਹੇ ਹਾਂ, ਜਿਸ ਨਾਲ ਤੁਸੀਂ ਘਰ 'ਚ ਹੀ ਮੌਜੂਦ ਚੀਜ਼ਾਂ ਨਾਲ ਕਾਲੇ ਅੰਡਰਆਰਮਸ ਤੋਂ ਛੁਟਕਾਰਾ ਪਾ ਸਕਦੇ ਹੋ।

*ਨਿੰਬੂ, ਅੰਡਰਆਰਮਸ ਨੂੰ ਸਾਫ਼ ਕਰਨ ਅਤੇ ਕਾਲੇ ਅੰਡਰਆਰਮਸ ਨੂੰ ਹਲਕਾ ਕਰਨ ਲਈ ਇੱਕ ਪ੍ਰਭਾਵਸ਼ਾਲੀ ਉਪਾਅ ਹੋ ਸਕਦਾ ਹੈ। ਇਸ ਦੇ ਲਈ ਨਿੰਬੂ ਨੂੰ ਮੋਟੇ ਟੁਕੜਿਆਂ 'ਚ ਕੱਟ ਕੇ ਆਪਣੇ ਅੰਡਰਆਰਮਸ 'ਤੇ ਕੁਝ ਮਿੰਟਾਂ ਲਈ ਰਗੜੋ ਅਤੇ ਕੁਝ ਮਿੰਟਾਂ ਬਾਅਦ ਕੋਸੇ ਪਾਣੀ ਨਾਲ ਧੋ ਲਓ। ਇਸ ਤੋਂ ਬਾਅਦ ਮਾਇਸਚਰਾਈਜ਼ਰ ਨਾਲ ਲਗਾਓ। ਇਸ ਨਾਲ ਅੰਡਰਆਰਮਸ ਦਾ ਰੰਗ ਹਲਕਾ ਹੋ ਜਾਵੇਗਾ।


*ਅੰਡਰਆਰਮਸ ਨੂੰ ਸਾਫ਼ ਕਰਨ ਲਈ ਵੀ ਆਲੂ ਦੇ ਜੂਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਲਈ ਆਲੂ ਨੂੰ ਪੀਸ ਕੇ ਇਸ ਦਾ ਰਸ ਕੱਢ ਲਓ ਅਤੇ ਫਿਰ ਇਸ ਨੂੰ ਅੰਡਰਆਰਮਸ 'ਚ ਲਗਾਓ ਅਤੇ ਸੁੱਕਣ ਦਿਓ। ਕੁਝ ਮਿੰਟਾਂ ਬਾਅਦ ਅੰਡਰਆਰਮਸ ਨੂੰ ਧੋ ਲਓ ਅਤੇ ਮਾਇਸਚਰਾਈਜ਼ਰ ਲਗਾਓ। ਨਿਯਮਿਤ ਤੌਰ 'ਤੇ ਅਜਿਹਾ ਕਰਨ ਨਾਲ ਅੰਡਰਆਰਮਸ ਸਾਫ਼ ਹੋ ਜਾਣਗੇ।

*ਅੰਡਰਆਰਮਸ ਦੇ ਕਾਲੇਪਨ ਨੂੰ ਦੂਰ ਕਰਨ ਲਈ ਨਿੰਬੂ ਦਾ ਰਸ ਅਤੇ ਹਲਦੀ ਪਾਊਡਰ ਦਾ ਪੇਸਟ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਲਈ 2 ਚਮਚ ਨਿੰਬੂ ਦਾ ਰਸ ਲਓ ਅਤੇ 1 ਚਮਚ ਹਲਦੀ ਪਾਊਡਰ ਪਾ ਕੇ ਮਿਕਸ ਕਰੋ। ਇਸ ਤੋਂ ਬਾਅਦ ਇਸ ਪੇਸਟ ਨੂੰ ਆਪਣੇ ਅੰਡਰਆਰਮਸ 'ਤੇ ਲਗਾਓ ਅਤੇ ਲਗਭਗ 30 ਮਿੰਟ ਤੱਕ ਸੁੱਕਣ ਲਈ ਛੱਡ ਦਿਓ। ਇਸ ਤੋਂ ਬਾਅਦ ਸਾਫ਼ ਪਾਣੀ ਨਾਲ ਧੋ ਲਓ। ਇਸ ਨਾਲ ਅੰਡਰਆਰਮਸ ਦੇ ਕਾਲੇਪਨ ਤੋਂ ਛੁਟਕਾਰਾ ਮਿਲੇਗਾ।

Get the latest update about home remedies for dark underarms, check out more about dark underarms home remedies & dark underarms treatment

Like us on Facebook or follow us on Twitter for more updates.