ਡੇਟਿੰਗ ਐਪ 'ਤੇ 'ਪਿਆਰ ਦੀਆਂ ਪੀਂਘਾਂ' ਪਾਉਣ ਦੌਰਾਨ ਰਹੋ ਸਾਵਧਾਨ: ਮੁਟਿਆਰ ਨੇ 16 ਨੌਜਵਾਨਾਂ ਦੇ ਘਰ ਕੀਤੇ 'ਖਾਲੀ'

27 ਸਾਲ ਦੀ ਸਿਆਲੀ ਕਾਲੇ, ਪੁਣੇ ਦੇ ਕੋਲ ਪਿੰਪਰੀ ਚਿੰਚਵਡ ਇਲਾਕੇ ਦੀ ਰਹਿਣ ਵਾਲੀ ਇਕ ਪੜ੍ਹੀ-ਲਿਖੀ ਮੁਟਿਆਰ ਹੈ ਅਤੇ ਉ...

27 ਸਾਲ ਦੀ ਸਿਆਲੀ ਕਾਲੇ, ਪੁਣੇ ਦੇ ਕੋਲ ਪਿੰਪਰੀ ਚਿੰਚਵਡ ਇਲਾਕੇ ਦੀ ਰਹਿਣ ਵਾਲੀ ਇਕ ਪੜ੍ਹੀ-ਲਿਖੀ ਮੁਟਿਆਰ ਹੈ ਅਤੇ ਉਸ ਦੀ ਚੰਗੀ ਨੌਕਰੀ ਵੀ ਸੀ। ਮਹਾਮਾਰੀ ਦੇ ਦੌਰਾਨ ਨੌਕਰੀ ਚਲੇ ਜਾਣ ਤੋਂ ਬਾਅਦ ਗੁਜ਼ਾਰਾ ਕਿਵੇਂ ਕਰੇ, ਇਹ ਸਵਾਲ ਖੜਾ ਹੋ ਗਿਆ। ਹੁਣ ਸਿਆਲੀ ਉੱਤੇ ਇਲਜ਼ਾਮ ਲੱਗੇ ਹਨ ਕਿ ਪੈਸੇ ਕਮਾਉਣ ਲਈ ਉਸ ਨੇ ਗਲਤ ਰਸਤਾ ਚੁਣਿਆ, ਜਿਸ ਦੇ ਕਾਰਨ ਉਸ ਨੂੰ ਜੇਲ ਜਾਣਾ ਪਿਆ।

ਸਿਆਲੀ ਕਾਲੇ ਨੇ ਡੇਟਿੰਗ ਐਪ ਦੇ ਰਾਹੀਂ 16 ਨੌਜਵਾਨਾਂ ਨੂੰ ਪਿਆਰ ਦੇ ਜਾਲ ਵਿਚ ਫਸਾਇਆ। ਚੇੱਨਈ ਦੇ ਅਸ਼ੀਸ਼ ਕੁਮਾਰ ਨੇ ਪਿਛਲੇ ਹਫਤੇ ਪੁਲਸ ਵਿਚ ਸ਼ਿਕਾਇਤ ਦਰਜ ਕਰਾਈ ਸੀ। ਸਿਆਲੀ ਨੇ ਡੇਟਿੰਗ ਐਪ ਰਾਹੀਂ ਅਸ਼ੀਸ਼ ਕੁਮਾਰ ਨਾਲ ਜਾਣ-ਪਛਾਣ ਕੀਤੀ ਸੀ। ਉਸ ਦੇ ਬਾਅਦ ਉਸ ਨੂੰ ਪੁਣੇ ਬੁਲਾਇਆ ਅਤੇ ਇਕ ਹੋਟਲ ਵਿਚ ਜਾਣ ਦੇ ਬਾਅਦ, ਅਸ਼ੀਸ਼ ਕੁਮਾਰ ਨੂੰ ਕੋਲਡ ਡ੍ਰਿੰਕ ਵਿਚ ਨਸ਼ੀਲੀ ਚੀਜ਼ ਘੋਲਕਰ ਪਿਆ ਦਿੱਤੀ। ਫਿਰ ਉਸ ਦੇ ਸਰੀਰ ਤੋਂ ਗਹਿਣੇ ਅਤੇ ਨਕਦ ਰਾਸ਼ੀ ਲੁੱਟ ਲਈ। ਅਜਿਹੀ ਸ਼ਿਕਾਇਤ ਦਰਜ ਕੀਤੀ ਗਈ ਹੈ।

ਇਸ ਮਾਮਲੇ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਪਿੰਪਰੀ ਚਿੰਚਵੜ ਸ਼ਹਿਰ ਦੇ ਕਮਿਸ਼ਨਰ ਸ਼੍ਰੀ ਕ੍ਰਿਸ਼ਣ ਪ੍ਰਕਾਸ਼ ਨੇ ਦੱਸਿਆ ਦੇ ਇਸ ਵਾਰਦਾਤ ਵਿਚ ਗ੍ਰਿਫ਼ਤਾਰ ਕੀਤੀ ਗਈ ਮਹਿਲਾ ਅਪਰਾਧੀ ਦਾ ਨਾਮ ਸਿਆਲੀ ਉਰਫ (ਸ਼ਿਖਾ) ਕਾਲੇ ਹੈ, ਜੋ ਸੋਸ਼ਲ ਮੀਡੀਆ ਦੇ ਟਿੰਡਰ ਅਤੇ ਬੰਬਲ ਡੇਟਿੰਗ ਐਪ ਰਾਹੀਂ ਨੌਜਵਾਨਾਂ ਨਾਲ ਸੰਪਰਕ ਵਿਚ ਆਉਂਦੀ ਸੀ ਅਤੇ ਉਨ੍ਹਾਂ ਨਾਲ ਜਾਣ-ਪਛਾਣ ਬਣਾਕੇ ਸੰਪਰਕ ਵਧਾਉਂਦੀ ਸੀ। ਉਸ ਦੇ ਬਾਅਦ ਉਨ੍ਹਾਂ  ਦੇ  ਘਰ ਵਿਚ ਦਾਖ਼ਿਲ ਹੋ ਕੇ ਖਾਣ-ਪੀਣ ਦੀਆਂ ਚੀਜ਼ਾਂ ਵਿਚ ਬੇਹੋਸ਼ੀ ਦੀ ਦਵਾਈ ਮਿਲਾ ਕੇ ਘਰ ਤੋਂ ਕੀਮਤੀ ਸਾਮਾਨ ਚੋਰੀ ਕਰ ਲੈਂਦੀ ਸੀ।

ਇਸ ਤਰ੍ਹਾਂ ਨਾਲ ਉਸ ਨੇ ਪਿੰਪਰੀ ਚਿੰਚਵੜ ਤੇ ਨੇੜੇ ਦੇ ਇਲਾਕਿਆਂ ਵਿਚ ਕ਼ਰੀਬ 16 ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ, ਜਿਸ ਦੇ ਬਾਅਦ ਬੜੇ ਹੀ ਤਰੀਕੇ ਨਾਲ ਕ੍ਰਾਈਮ ਬ੍ਰਾਂਚ ਯੂਨਿਟ 4 ਨੇ ਉਸ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦੁਆਰਾ ਕੀਤੀ ਗਈ ਸਖਤ ਪੁੱਛਗਿਛ ਵਿਚ ਪਤਾ ਲੱਗਿਆ ਹੈ ਕਿ 16 ਨੌਜਵਾਨਾਂ ਨੂੰ ਕਿਸ ਤਰ੍ਹਾਂ ਪਿਆਰ ਦੇ ਜਾਲ ਵਿਚ ਫਸਾ ਕੇ ਲੁੱਟਦੀ ਹੈ। ਚਾਰ ਲੋਕਾਂ ਨੇ ਉਸ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ ਹੈ। ਪੁਲਸ ਨੇ ਹੁਣ ਤੱਕ ਇਸ ਮਹਿਲਾ ਵਲੋਂ ਸੋਨੇ ਦੇ ਗਹਿਣੇ ਅਤੇ ਕੀਮਤੀ ਸਾਮਾਨ ਮਿਲਾਕੇ 15,25,000 ਕ਼ੀਮਤ ਦਾ ਚੋਰੀ ਦਾ ਮਾਲ ਬਰਾਮਦ ਕੀਤਾ ਹੈ।

Get the latest update about dating app, check out more about girl, pune, stole & 16 young men

Like us on Facebook or follow us on Twitter for more updates.