ਰੱਬ ਕਿਸੇ ਦੇ ਵੀ ਮਾਪਿਆਂ ਨੁੰ ਨਾ ਦਿਖਾਏ ਅਜੀਹਾ ਦਿਨ

ਲੁਧਿਆਣਾ ਵਿਚ ਇਕ ਪਰਿਵਾਰ ਦੇ ਦੁਖਾਂ ਦਾ ਪਹਾੜ ਉਸ ਵੇਲੇ ਟੁਟਿਆਂ ਜਦੋ ਉਨਾਂ ਨੁੰ ਅਪਣੀ ਧੀ ਦੀ ਲਾਸ਼ ਦੇਖਣੀ ਪਈ। ਸ਼ਹਿਰ ਚ ਬਿਊਟੀ ਪਾਰਲਰ ਤੇ ਕੰਮ ਕਰਨ ਗਈ19 ਸਾਲ ਦੀ ਪਲਕ ਦੀ 4 ਦਿਨ

ਲੁਧਿਆਣਾ- ਲੁਧਿਆਣਾ ਵਿਚ ਇਕ ਪਰਿਵਾਰ ਦੇ ਦੁਖਾਂ ਦਾ ਪਹਾੜ ਉਸ ਵੇਲੇ ਟੁਟਿਆਂ ਜਦੋ ਉਨਾਂ ਨੁੰ ਅਪਣੀ ਧੀ ਦੀ ਲਾਸ਼ ਦੇਖਣੀ ਪਈ। ਸ਼ਹਿਰ ਚ ਬਿਊਟੀ ਪਾਰਲਰ ਤੇ ਕੰਮ ਕਰਨ ਗਈ19 ਸਾਲ ਦੀ ਪਲਕ ਦੀ 4 ਦਿਨ ਬਾਅਦ ਈਸੇਵਾਲ ਨਹਿਰ ਪੁੱਲ ਤੋਂ ਪੁਲਸ ਨੂੰ ਲਾਸ਼ ਬਰਾਮਦ ਹੋਈ। ਇਸ ਮਾਮਲੇ ਚ ਥਾਣਾ ਡਿਵੀਜਨ ਨੰ. 5 ਦੀ ਪੁਲਸ ਨੇ 12ਵੀਂ ਤੱਕ ਉਸਦੇ ਨਾਲ ਪੜ੍ਹਨ ਵਾਲੇ ਦੋਸਤ ਰੋਹਿਤ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ਚ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਿਕ ਰਿਸ਼ਤੇਦਾਰ ਸੌਰਨ ਨੇ ਦੱਸਿਆ ਕਿ ਉਕਤ ਮੁਲਜ਼ਮ ਉਨ੍ਹਾਂ ਦੇ ਘਰ ਦੇ ਕੋਲ ਹੀ ਰਹਿੰਦਾ ਹੈ।

ਬੀਤੀ 23 ਜੂਨ ਸਵੇਰੇ ਪਲਕ ਘਰੋਂ ਕੰਮ ਤੇ ਗਈ ਸੀ ਪਰ ਸ਼ਾਮ 6.30 ਵਜੇ ਛੁੱਟੀ ਹੋਣ ਤੋਂ ਬਾਅਦ ਵੀ ਘਰ ਵਾਪਸ ਨਹੀਂ ਆਈ। ਉਸਦੇ ਮੋਬਾਇਲ ਨੰਬਰ ਬੰਦ ਆ ਰਿਹਾ ਸੀ। ਲਗਭਗ 8.30 ਵਜੇ ਉੱਕਤ ਮੁਲਜ਼ਮ ਰੋਹਿਤ ਦਾ ਫੋਨ ਆਇਆ, ਜਿਸ ਨੇ ਪਲਕ ਵੱਲੋਂ ਆਪਣਾ ਕੰਮ ਤਮਾਮ ਕਰਨ ਦੀ ਗਲ ਕਹਿ ਕੇ ਫੋਨ ਕੱਟ ਦਿੱਤਾ। ਸਾਰੇ ਪਰਿਵਾਰਕ ਮੈਂਬਰ ਘਬਰਾ ਗਏ ਅਤੇ ਪਲਕ ਨੂੰ ਲੱਭਣ ਲਗ ਗਏ। ਰੋਹਿਤ ਨੇ ਵੀ ਫੋਨ ਚੁੱਕਣਾ ਬੰਦ ਕਰ ਦਿੱਤਾ ਪਰ ਕੁਝ ਘੰਟਿਆਂ ਬਾਅਦ ਹੀ ਉਸਨੂੰ ਸਮਰਾਲਾ ਚੌਂਕ ਦੇ ਕੋਲੋਂ ਗਿਰਫਤਾਰ ਕਰ ਲਿਆ ਗਿਆ। ਸ਼ੁੱਕਰਵਾਰ ਸਵੇਰੇ ਉਨ੍ਹਾਂ ਨੇ ਜਦੋ ਅਖਬਾਰ ਚ ਨਹਿਰ ਤੋਂ ਇਕ ਕੁੜੀ ਦੀ ਲਾਸ਼ ਮਿਲਣ ਦੀ ਖ਼ਬਰ ਪੜ੍ਹੀ, ਜਿਸ ਤੋਂ ਬਾਅਦ ਤੁਰੰਤ ਮੌਕੇ ਤੇ ਪਹੁੰਚੇ ਤਾਂ ਪਤਾ ਲੱਗਾ ਕਿ ਲਾਸ਼ ਪਲਕ ਦੀ ਹੈ।

ਪੁਲਸ ਨੇ ਧਾਰਾ 346 ਤਹਿਤ ਕੇਸ ਦਰਜ ਕੀਤਾ ਸੀ ਪਰ ਹੁਣ ਉਸੇ ਦਰਜ ਮਾਮਲੇ ਚ 306 ਦੀ ਧਾਰਾ ਜੋੜੀ ਗਈ ਹੈ। ਸ਼ੁਰੂਆਤੀ ਜਾਂਚ ਚ ਸਾਹਮਣੇ ਆਇਆ ਹੈ ਕਿ ਰੋਹਿਤ ਵੱਲੋਂ ਪਲਕ ਨੂੰ ਮੈਸੇਜ ਭੇਜ ਕੇ ਦੋਸਤੀ ਛੱਡਣ ਦੀ ਗੱਲ ਕਹੀ ਸੀ, ਇਸੇ ਦੇ ਚਲਦੇ ਉਸਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪੁਲਸ ਵੱਲੋਂ ਰੋਹਿਤ ਦਾ ਫੋਨ ਕਬਜ਼ੇ ਚ ਲੈ ਕੇ ਜਾਂਚ ਹੋ ਰਹੀ ਹੈ।

Get the latest update about ludhiana news, check out more about , crime, truescoop punjabi & truescoop news

Like us on Facebook or follow us on Twitter for more updates.