'ਪਾਪਾ, ਨਾ ਮਾਰੋ ਮੰਮਾ ਨੂੰ': ਨਿਊਯਾਰਕ 'ਚ ਭਾਰਤੀ ਮੂਲ ਦੀ ਮਨਦੀਪ ਕੌਰ ਦੀ ਖੁਦਕੁਸ਼ੀ ਦੇ ਬਾਅਦ ਵਾਇਰਲ ਵੀਡੀਓ 'ਚ ਸੁਣਿਆ ਧੀ ਦਾ ਦਰਦ

ਨਿਊਯਾਰਕ ਘਰੇਲੂ ਹਿੰਸਾ ਦੇ ਵਾਇਰਲ ਵੀਡੀਓ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਨਿਊਯਾਰਕ ਦੀ ਰਹਿਣ ਵਾਲੀ 30 ਸਾਲਾਂ ਭਾਰਤੀ ਮੂਲ ਦੀ ਔਰਤ ਮਨਦੀਪ ਕੌਰ ਨੇ 3 ਅਗਸਤ ਨੂੰ ਆਪਣੇ ਪਤੀ ਰਣਜੋਧਬੀਰ ਸਿੰਘ ਸੰਧੂ ਵੱਲੋਂ ਕਰੀਬ ਅੱਠ ਸਾਲਾਂ ਤੋਂ ਲਗਾਤਾਰ ਘਰੇਲੂ ਸ਼ੋਸ਼ਣ ਤੋਂ ਬਾਅਦ ਖੁਦਕੁਸ਼ੀ ਕਰ ਲਈ ਸੀ...

ਇੱਕ ਔਰਤ ਵੱਲੋਂ 8 ਸਾਲਾਂ ਤੱਕ ਲਗਾਤਾਰ ਘਰੇਲੂ ਹਿੰਸਾ ਤੋਂ ਬਾਅਦ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਫੈਸਲਾ ਕਰਨ ਤੋਂ ਬਾਅਦ ਇੱਕ ਦਿਲ ਦਹਿਲਾਉਣ ਵਾਲੀ ਅਤੇ ਖੂਨ ਨੂੰ ਉਬਾਲਣ ਵਾਲੀ ਵੀਡੀਓ ਸਾਹਮਣੇ ਆਈ ਹੈ। ਨਿਊਯਾਰਕ ਘਰੇਲੂ ਹਿੰਸਾ ਦੇ ਵਾਇਰਲ ਵੀਡੀਓ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਨਿਊਯਾਰਕ ਦੀ ਰਹਿਣ ਵਾਲੀ 30 ਸਾਲਾਂ ਭਾਰਤੀ ਮੂਲ ਦੀ ਔਰਤ ਮਨਦੀਪ ਕੌਰ ਨੇ 3 ਅਗਸਤ ਨੂੰ ਆਪਣੇ ਪਤੀ ਰਣਜੋਧਬੀਰ ਸਿੰਘ ਸੰਧੂ ਵੱਲੋਂ ਕਰੀਬ ਅੱਠ ਸਾਲਾਂ ਤੋਂ ਲਗਾਤਾਰ ਘਰੇਲੂ ਸ਼ੋਸ਼ਣ ਤੋਂ ਬਾਅਦ ਖੁਦਕੁਸ਼ੀ ਕਰ ਲਈ ਸੀ। ਨਿਊਯਾਰਕ ਘਰੇਲੂ ਹਿੰਸਾ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ ਅਤੇ  #JusticeForMandeep ਟ੍ਰੈਂਡ ਕਰ ਰਿਹਾ ਹੈ।
ਇਸ ਸਬੰਧੀ ਮਾਮਲੇ ਵਿੱਚ ਮਨਦੀਪ ਕੌਰ ਦੀ ਘਰੇਲੂ ਹਿੰਸਾ ਦੀ ਵਾਇਰਲ ਹੋਈ ਵੀਡੀਓ ਵਿੱਚ ਦਿਖ ਰਿਹਾ ਹੈ ਕਿ ਕਿਵੇਂ ਉਸਦਾ ਪਤੀ ਸੰਧੂ ਬੇਰਹਿਮੀ ਨਾਲ ਉਸਨੂੰ ਕੁੱਟਦਾ ਹੈ ਅਤੇ ਉਸਦੇ ਮੂੰਹ ਨੂੰ ਕੱਪੜਿਆਂ ਨਾਲ ਲਪੇਟਦਾ ਹੈ ਤਾਂ ਜੋ ਉਸਦੀ ਚੀਕ ਨਾ ਗੂੰਜ ਸਕੇ। ਜਦੋਂ ਪਤੀ ਆਪਣੀ ਪਤਨੀ ਨੂੰ ਕੁੱਟ ਰਿਹਾ ਸੀ, ਤਾਂ ਬੱਚਿਆਂ ਦੀਆਂ ਅਵਾਜ਼ਾਂ ਸੁਣਾਈ ਦੇ ਰਹੀਆਂ ਹਨ ਅਤੇ ਆਪਣੇ ਪਿਤਾ ਨੂੰ ਬੇਨਤੀ ਕਰਦੀਆਂ ਹਨ, 'ਪਾਪਾ, ਨਾ ਮਾਰੋ ਮੰਮਾ  ਨੂੰ'।

ਮਨਦੀਪ ਕੌਰ ਲਈ ਇਨਸਾਫ਼ ਦੀ ਮੰਗ 
ਕੁਇੰਟ ਦੇ ਅਨੁਸਾਰ, ਮਨਦੀਪ ਕੌਰ ਆਪਣੇ ਪਿੱਛੇ ਚਾਰ ਅਤੇ ਛੇ ਸਾਲ ਦੀਆਂ ਦੋ ਧੀਆਂ ਛੱਡ ਗਈ ਹੈ, ਜਿਨ੍ਹਾਂ ਦੀ ਕਸਟਡੀ ਇਸ ਵੇਲੇ ਸੰਧੂ ਕੋਲ ਹੈ। ਮਨਦੀਪ ਕੌਰ ਦਾ ਪਤੀ ਅਤੇ ਧੀਆਂ ਇਸ ਸਮੇਂ ਰਿਚਮੰਡ ਹਿੱਲ, ਨਿਊਯਾਰਕ ਵਿੱਚ ਹਨ, ਉਨ੍ਹਾਂ ਦਾ ਪਰਿਵਾਰ ਉੱਤਰ ਪ੍ਰਦੇਸ਼ ਦੇ ਬਿਜਨੌਰ ਤੋਂ ਦੱਸਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਮਨਦੀਪ ਨੇ ਆਪਣੀ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿੱਚ ਉਹ ਦਸ ਰਹੀ ਹੈ ਕਿ ਉਹ ਪਿਛਲੇ 8 ਸਾਲਾਂ ਤੋਂ ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੀ ਸੀ।
ਵਾਇਰਲ ਵੀਡੀਓ ਵਿੱਚ ਮਨਦੀਪ ਨੇ ਕਿਹਾ, "ਮੈਂ ਸੱਚਮੁੱਚ ਬਹੁਤ ਦੁਖੀ ਹਾਂ। ਅੱਠ ਸਾਲ ਹੋ ਗਏ ਹਨ। ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। ਮੈਨੂੰ ਹਰ ਰੋਜ਼ ਕੁੱਟਿਆ ਜਾਂਦਾ ਸੀ। ਮੈਂ ਉਸਨੂੰ ਅਤੇ ਉਸਦੀ ਕੁੱਟਮਾਰ ਨੂੰ ਇਹ ਸੋਚ ਕੇ ਸਹਿ ਰਹੀ ਹਾਂ ਕਿ ਉਹ ਇੱਕ ਦਿਨ ਸੁਧਰ ਜਾਵੇਗਾ। ਪਰ ਨਹੀਂ, ਉਸਨੇ ਮੈਨੂੰ ਅੱਠ ਸਾਲ ਤੱਕ ਕੁੱਟਿਆ। ਉਸ ਦੇ ਵਿਆਹ ਤੋਂ ਬਾਹਰਲੇ ਸਬੰਧ ਸਨ। ਅਸੀਂ ਉੱਥੇ (ਭਾਰਤ ਵਿੱਚ) ਪਹਿਲੇ ਢਾਈ ਸਾਲ ਰਹੇ ਅਤੇ ਇਹ ਨਰਕ ਸੀ।"

ਖਬਰਾਂ ਅਨੁਸਾਰ, ਨਿਊਯਾਰਕ ਪੁਲਿਸ ਵਿਭਾਗ ਇਸ ਸਮੇਂ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਖੁਦਕੁਸ਼ੀ ਦੀ ਥਾਂ 'ਤੇ ਕਤਲ ਦਾ ਮਾਮਲਾ ਦਰਜ ਕੀਤਾ ਹੈ।

Get the latest update about Viral Video, check out more about Mandeep Kaur Justice, MANDEEP KAUR DOMESTIC VIOLENCE, VIRAL VIDEO NEW YORK DOMESTIC VIOLENCE & MANDEEP KAUR CCTV

Like us on Facebook or follow us on Twitter for more updates.