ਡੇ-ਨਾਈਟ ਟੈਸਟ ਮੈਚ ਦੇ ਪ੍ਰੋਗਰਾਮ 'ਚ ਵੱਡਾ ਬਦਲਾਅ, ਇਹ ਵੱਡੇ ਨੇਤਾ ਹੋਣਗੇ ਸ਼ਾਮਲ

ਬੰਗਾਲ ਕ੍ਰਿਕੇਟ ਸੰਘ ਨੂੰ ਸੁਰੱਖਿਆ ਦੇ ਕਾਰਨ ਸੇਨਾ ਦੇ ਪੈਰਾਟਰੂਪਰ ਵੱਲੋਂ ਈਡਨ ਗਾਰਡਨਸ 'ਚ ਡੇ-ਨਾਈਟ ...

ਨਵੀਂ ਦਿੱਲੀ —  ਬੰਗਾਲ ਕ੍ਰਿਕੇਟ ਸੰਘ ਨੂੰ ਸੁਰੱਖਿਆ ਦੇ ਕਾਰਨ ਸੇਨਾ ਦੇ ਪੈਰਾਟਰੂਪਰ ਵੱਲੋਂ ਈਡਨ ਗਾਰਡਨਸ 'ਚ ਡੇ-ਨਾਈਟ ਟੈਸਟ 'ਚ ਟਾਸ ਤੋਂ ਪਹਿਲਾਂ ਗੁਲਾਬੀ ਗੇਂਦ ਕਪਤਾਨਾਂ ਨੂੰ ਸੌਪਣ ਦੀ ਯੋਜਨਾ ਨੂੰ ਰੱਦ ਕਰਨਾ ਪਿਆ। ਕੈਬ ਦੀ ਜਾਣਕਾਰੀ ਅਨੁਸਾਰ ਭਾਰਤ ਅਤੇ ਬੰਗਲਾ ਦੇਸ਼ ਵਿਚਕਾਰ ਇੱਥੇ ਇਤਿਹਾਸਿਕ ਮੈਚ ਤੋਂ ਪਹਿਲਾਂ ਸੁਰੱਖਿਆ ਮਨਜ਼ੂਰੀ ਨਹੀਂ ਮਿਲ ਸਕੀ। ਬੈਕ ਦੁਆਰਾ ਪ੍ਰੋਗਰਾਮ ਦੀ ਆਖਰੀ ਸੂਚੀ ਅਨੁਸਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਉਪਸਥਿਤ ਨਹੀਂ ਹੋਣਗੇ।

ਸ਼ੇਖ ਹਸੀਨਾ ਅਤੇ ਮਮਤਾ ਬੈਨਰਜੀ ਕਰੇਗੀ ਟੈਸਟ ਦੀ ਸ਼ੁਰੂਆਤ —
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਈਡਨ ਗਾਰਡਨ ਦੀ ਘੰਟੀ ਬਜਾ ਕੇ ਭਾਰਤ ਦੇ ਪਹਿਲੇ  ਟੈਸਟ ਦੀ ਸ਼ੁਰੂਆਤ ਕਰੇਗੀ। ਆਈ. ਸੀ. ਸੀ. ਨਿਯਮਾਂ ਅਨੁਸਾਰ ਦੋਵਾਂ ਦੇਸ਼ਾਂ ਦੀ ਸਹਿਮਤੀ ਨਾਲ ਖੇਡਣ ਦੇ ਪਰਿਸਥਿਤੀਆਂ 'ਚ ਬਦਲਾਅ ਕੀਤਾ ਜਾ ਸਕਦਾ ਹੈ। ਬ੍ਰੇਕ ਦੌਰਾਨ ਫੈਬ ਫਾਈਵ-ਸਚਿਨ ਤੇਂਦੁਲਕਰ, ਰਾਹੁਲ ਦ੍ਰਵਿੜ, ਅਨਿਲ ਕੁੰਬਲੇ, ਵੀ. ਵੀ. ਐੱਸ. ਲਸ਼ਕਮਣ ਅਤੇ ਬੀ. ਸੀ. ਸੀ. ਆਈ. ਪਧਾਨ ਸੌਰਵ ਗਾਂਗੁਲੀ ਦਾ ਚੈਟ ਸ਼ੋਅ ਹੋਵੇਗਾ।

ਅੱਜ ਭਾਰਤ 'ਚ ਪਹਿਲੀ ਵਾਰ ਖੇਡਿਆ ਜਾਵੇਗਾ ਡੇ-ਨਾਈਟ ਟੈਸਟ ਮੈਚ

ਭਾਰਤੀ ਪਲੇਅਰਸ ਦਾ ਹੇਵੋਗਾ ਸਨਮਾਨ —
ਇਸ ਦੌਰਾਨ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਅਨਿਲ ਕੁੰਬਲੇ, ਵੀ, ਵੀ, ਐੱਸ. ਲਸ਼ਕਮਣ, ਅਜੀਤ ਆਗਰਕਰ, ਵੇਂਕਟੇਸ਼ ਪ੍ਰਸਾਦ, ਵੇਂਕਟੇਸ਼ ਪ੍ਰਸਾਦ, ਦਿਲੀਪ ਵੇਂਗਸਰਕਾਰ, ਕਪਿਲ ਦੇਵ, ਮੁਹੰਮਦ ਅਜ਼ਹਰੂਦੀਨ, ਸ਼੍ਰੀਕਾਂਤ, ਫਾਰੂਖ ਇੰਜੀਨੀਅਰ, ਚੰਦੂ ਬੋਰਡੇ, ਸਦਗੋਪਨ ਰਮੇਸ਼ ਅਤੇ ਸੁਨੀਲ ਜੋਸ਼ੀ ਅਤੇ ਸਬਾ ਕਰੀਮ ਮੌਜੂਦ ਰਹਿਣਗੇ। ਮੈਚ ਦੌਰਾਨ ਦੂਜੇ ਖੇਡਾਂ ਦੇ ਦਿੱਗਜ਼ ਖਿਡਾਰੀਆਂ ਦਾ ਵੀ ਸਨਮਾਨ ਕੀਤਾ ਜਾਵੇਗਾ। ਇਨ੍ਹਾਂ 'ਚ ਗੋਪੀਚੰਦ, ਪੀ. ਵੀ. ਸਿੰਧੂ, ਅਭਿਨਵ ਬਿੰਦਰਾ, ਸਾਨੀਆ ਮਿਰਜ਼ਾ ਅਤੇ ਮੈਰੀ ਕਾਮ ਸ਼ਾਮਿਲ ਹਨ। ਬੰਗਲਾ ਦੇਸ਼ ਵੱਲੋਂ ਏ. ਐੱਸ. ਨੈਮੂਰ ਰਹਿਮਾਨ, ਮੁਹੰਮਦ ਮਹਿਮੁਦੁਲ ਹਸਨ, ਮਹਿਰਾਬ ਹੁਸੈਨ, ਮੁਹੰਮਦ ਹਸੀਬੁਲ ਹੁਸੈਨ, ਕਾਜੀ ਹਬੀਬੁਲ ਬਸ਼ਰ ਅਤੇ ਮੁਹੰਮਦ ਅਕਰਮ ਖਾਨ ਮੁਕਾਬਲੇ ਦੌਰਾਨ ਮੌਜੂਦ ਰਹਿਣਗੇ।

Get the latest update about pink ball, check out more about Day Night Test Match India Bangladesh, True Scoop News, Sports News & Eden Gardens Day Night Test Match

Like us on Facebook or follow us on Twitter for more updates.