ਸੈਂਟਰਲ ਬੈਂਕ 'ਚ ਦਿਨ-ਦਿਹਾੜੇ ਹੋਈ ਲੁੱਟ ਦੀ ਵਾਰਦਾਤ, 6 ਲੱਖ ਲੈ ਲੁਟੇਰੇ ਹੋਏ ਫਰਾਰ

ਜੀ.ਟੀ.ਰੋਡ 'ਤੇ ਲੁਟੇਰਿਆਂ ਵਲੋਂ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ| ਅੰਮ੍ਰਿਤਸਰ ਦੇ ਜੀ.ਟੀ.ਰੋਡ 'ਤੇ ਸਥਿਤ ਸੈਂਟਰਲ ਬੈਂਕ 'ਚ 4 ਅਣਪਛਾਤੇ ਨੌਜਵਾਨਾਂ ਵੱਲੋਂ ਪਿਸਤੌਲ ਦੀ ਨੋਕ 'ਤੇ ਲੁੱਟ ਮਾਰ ਕੀਤੀ ਹੈ। ਲੁਟੇਰੇ ਚਿੱਟੇ ਰੰਗ ਦੀ ਕਾਰ 'ਚ ਆਏ ਸਨ...

ਅੰਮਿ੍ਤਸਰ:- ਜੀ.ਟੀ.ਰੋਡ 'ਤੇ ਲੁਟੇਰਿਆਂ ਵਲੋਂ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ| ਅੰਮ੍ਰਿਤਸਰ ਦੇ ਜੀ.ਟੀ.ਰੋਡ 'ਤੇ ਸਥਿਤ ਸੈਂਟਰਲ ਬੈਂਕ 'ਚ 4 ਅਣਪਛਾਤੇ ਨੌਜਵਾਨਾਂ ਵੱਲੋਂ ਪਿਸਤੌਲ ਦੀ ਨੋਕ 'ਤੇ ਲੁੱਟ ਮਾਰ ਕੀਤੀ ਹੈ। ਲੁਟੇਰੇ ਚਿੱਟੇ ਰੰਗ ਦੀ ਕਾਰ 'ਚ ਆਏ ਸਨ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ। ਪੁਲਿਸ ਕਮਿਸ਼ਨਰ ਅਰੁਣ ਪਾਲ ਮੁਤਾਬਕ ਪੁਲਿਸ ਨੂੰ ਚੋਰਾਂ ਬਾਰੇ ਕੁਝ ਸੁਰਾਗ ਮਿਲੇ ਹਨ, ਜਲਦ ਹੀ ਦੋਸ਼ੀ ਪੁਲਸ ਦੀ ਗ੍ਰਿਫਤ 'ਚ ਹੋਣਗੇ।


ਜਾਣਕਾਰੀ ਦਦੇਂਦਿਆਂ ਬੈਂਕ ਮੈਨੇਜਰ ਵਿਜੇ ਮਹਿਰਾ ਦਾ ਕਹਿਣਾ ਹੈ ਕਿ ਇਸ ਲੁੱਟ ਨੂੰ ਚਾਰ ਅਣਪਛਾਤੇ ਨੌਜਵਾਨਾਂ ਨੇ ਪਿਸਤੌਲ ਦੀ ਨੋਕ 'ਤੇ ਅੰਜਾਮ ਦਿੱਤਾ, ਚਾਰੋਂ ਨੌਜਵਾਨਾਂ ਨੇ ਮੂੰਹ 'ਤੇ ਮਾਸਕ ਪਾਏ ਹੋਏ ਸਨ। ਮੌਕੇ ਤੇ ਮੌਜੂਦ ਇਕ ਚਸ਼ਮਦੀਦ ਗਵਾਹ ਦਾ ਕਹਿਣਾ ਹੈ ਕਿ ਮੈਂ ਬੈਂਕ ਦੇ ਬਾਹਰ ਖੜ੍ਹਾ ਸੀ ਤਾਂ ਇੱਕ ਕਾਰ ਆਈ, ਜਿਸ ਵਿੱਚੋਂ ਚਾਰ ਵਿਅਕਤੀ ਹੇਠਾਂ ਉਤਰ ਕੇ ਬੈਂਕ ਦੇ ਅੰਦਰ ਚਲੇ ਗਏ। ਪਿਸਤੌਲ ਕੱਢ ਕੇ ਸਾਰਿਆਂ ਨੂੰ ਪਾਸੇ ਕਰ ਦਿੱਤਾ ਅਤੇ ਪੈਸੇ ਲੁੱਟ ਕੇ ਭੱਜ ਗਏ, ਉਸਨੇ ਆਪਣੇ ਚਿਹਰੇ 'ਤੇ ਮਾਸਕ ਪਾਇਆ ਹੋਇਆ ਸੀ।

Get the latest update about AMRITSAR NEWS, check out more about BANK ROBBERY IN AMRITSAR, BANK ROBBERY & CENTRAL BANK GT ROAD AMRITSAR

Like us on Facebook or follow us on Twitter for more updates.