ਖੁਸ਼ਖਬਰੀ! DRDO ਦੀ ਦਵਾਈ ਨੂੰ ਮਨਜ਼ੂਰੀ; ਮਰੀਜ਼ ਹੋਣਗੇ ਜਲਦੀ ਠੀਕ

ਕੋਰੋਨਾ ਨਾਲ ਜਾਰੀ ਲੜਾਈ ਦੇ ਖਿਲਾਫ ਇਕ ਰਾਹਤ ਭਰੀ ਖਬਰ ਆਈ ਹੈ। ਡਰੱਗਸ ਕੰਟਰੋਲਰ ਜਨਰਲ ਆਫ ਇੰ...

ਨਵੀਂ ਦਿੱਲੀ: ਕੋਰੋਨਾ ਨਾਲ ਜਾਰੀ ਲੜਾਈ ਦੇ ਖਿਲਾਫ ਇਕ ਰਾਹਤ ਭਰੀ ਖਬਰ ਆਈ ਹੈ। ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ (DCGI)  ਨੇ ਸ਼ਨੀਵਾਰ ਨੂੰ ਡਰੱਗ 2-ਡੀਆਕਸੀ-ਡੀ-ਗਲੂਕੋਜ਼ (2-DG) ਦਵਾਈ ਨਾਲ ਕੋਰੋਨਾ ਦੇ ਇਲਾਜ ਨੂੰ ਐਮਰਜੈਂਸੀ ਮਨਜ਼ੂਰੀ ਦੇ ਦਿੱਤੀ ਹੈ। ਕੋਰੋਨਾ ਇਨਫੈਕਟਿਡ ਮਰੀਜ਼ ਲਈ ਇਹ ਇਕ ਵਿਕਲਪਿਕ ਇਲਾਜ ਹੋਵੇਗਾ। ਜਿਨ੍ਹਾਂ ਮਰੀਜ਼ਾਂ ਉੱਤੇ ਇਸ ਦਵਾਈ ਦਾ ਇਸਤੇਮਾਲ ਕੀਤਾ ਗਿਆ, ਉਨ੍ਹਾਂ ਦੀ RT-PCR ਰਿਪੋਰਟ ਨੈਗੇਟਿਵ ਆਈ। 

ਇਹ ਦਵਾਈ ਕੋਰੋਨਾ ਮਰੀਜ਼ਾਂ ਵਿਚ ਇਨਫੈਕਸ਼ਨ ਦੀ ਗ੍ਰੋਥ ਰੋਕ ਕੇ ਉਨ੍ਹਾਂ ਨੂੰ ਤੇਜ਼ੀ ਨਾਲ ਰਿਕਵਰ ਕਰਨ ਵਿਚ ਮਦਦ ਕਰਦੀ ਹੈ। 2-DG ਦਵਾਈ ਨੂੰ ਡਿਫੈਂਸ ਰਿਸਰਚ ਐਂਡ ਡਿਵਲਪਮੈਂਟ ਆਰਗੇਨਾਇਜੇਸ਼ਨ (DRDO ) ਦੀ ਲੈਬ ਇੰਸਟੀਚਿਊਟ ਆਫ ਨਿਊਕਲਿਅਰ ਮੈਡੀਸਿਨ ਨੇ ਡਾ. ਰੈੱਡੀਜ ਲੈਬੋਰੇਟਰੀ ਦੀ ਮਦਦ ਨਾਲ ਤਿਆਰ ਕੀਤਾ ਹੈ। ਸ਼ੁਰੂਆਤੀ ਟਰਾਇਲ ਵਿਚ ਪਤਾ ਚੱਲਿਆ ਹੈ ਕਿ ਇਸ ਤੋਂ ਮਰੀਜ਼ ਦੇ ਆਕਸੀਜਨ ਲੈਵਲ ਵਿਚ ਵੀ ਸੁਧਾਰ ਹੁੰਦਾ ਹੈ।

Get the latest update about Permission, check out more about Emergency use, Truescoopnews, drug2deoxydglucose2dg & Truescoop

Like us on Facebook or follow us on Twitter for more updates.