ਬੁਲਗਾਰੀਆ ਤੋਂ ਲੰਡਨ ਆਏ ਕੰਟੇਨਰ 'ਚੋਂ ਮਿਲੀਆਂ ਲਾਸ਼ਾਂ ਨੇ ਫੈਲਾਈ ਦਹਿਸ਼ਤ 

ਬ੍ਰਿਟਿਸ਼ ਪੁਲਿਸ ਦੇ ਪੂਰਵੀ ਲੰਡਨ ਇਲਾਕੇ 'ਚ ਬੁੱਧਵਾਰ ਨੂੰ ਇਕ ਕੰਟੇਨਰ ਦੇ ਕਾਰਨ ਇਲਾਕੇ...

ਨਵੀਂ ਦਿੱਲੀ:- ਬ੍ਰਿਟਿਸ਼ ਪੁਲਿਸ ਦੇ ਪੂਰਵੀ ਲੰਡਨ ਇਲਾਕੇ 'ਚ ਬੁੱਧਵਾਰ ਨੂੰ ਇਕ ਕੰਟੇਨਰ ਦੇ ਕਾਰਨ ਇਲਾਕੇ 'ਚ ਦਹਿਸ਼ਤ ਫੈਲ ਗਈ ਹੈ। ਇਸ ਕੰਟੇਨਰ 'ਚ ਇਕੋ ਸਮੇ ਤੇ 39 ਲਾਸ਼ਾਂ ਮਿਲਣ ਨਾਲ ਲੋਕ ਹੈਰਾਨ ਹੀ ਹਨ ਤੇ ਸਹਿਮੇ ਹੋਏ ਵੀ ਹਨ। ਲਾਸ਼ਾਂ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਨੇ ਐਂਬੂਲੈਂਸ ਨੂੰ ਬੁਲਾਇਆ। ਪੁਲਿਸ ਨੇ ਲੌਰੀ ਕੰਟੇਨਰ ਨੂੰ ਉੱਤਰੀ ਆਇਰਲੈਂਡ ਤੋਂ ਗ੍ਰਿਫ਼ਤਾਰ ਕੀਤਾ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਬੁਲਗਾਰੀਆ ਤੋਂ ਲਿਆਂਦੀਆਂ ਗਈਆਂ ਹਨ।

ਜਾਣੋ ਗੋਰੇ ਆਖਿਰ ਕਿਸ ਗੱਲ ਤੋਂ ਚਿੜ੍ਹਾਉਂਦੇ ਸਨ ਜਗਮੀਤ ਸਿੰਘ ਨੂੰ

ਦੱਸ ਦਈਏ ਕਿ ਲੌਰੀ ਕੰਟੇਨਰ ਦਾ ਡਰਾਈਵਰ ਮਹਿਜ਼ 25 ਸਾਲ ਦਾ ਹੈ। ਸੂਤਰਾਂ ਮੁਤਾਬਕ ਅਸੈਕਸ਼ ਪੁਲਿਸ ਨੂੰ ਜੋ 39 ਡੈਡ ਬੌਡੀਜ਼ ਮਿਲੀਆਂ ਹਨ, ਉਨ੍ਹਾਂ ‘ਚ 38 ਬਾਲਗ ਤੇ ਇੱਕ ਨਾਬਾਲਗ ਹੈ। ਇਸ ਟਰੱਕ ਨੇ ਸ਼ਨੀਵਾਰ ਨੂੰ ਹੌਲੀਹੈੱਡ ਰਾਹੀਂ ਦੇਸ਼ ‘ਚ ਪ੍ਰਵੇਸ਼ ਕਰਨਾ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਸਾਫ਼ ਨਹੀਂ ਹੋ ਸਕਿਆ ਕਿ ਇਹ ਲਾਸ਼ਾਂ ਕਿਸ ਦੀਆਂ ਹਨ ਤੇ ਕਿੱਥੋਂ ਆਈਆਂ।   

Get the latest update about Online Punjabi News, check out more about Bulgaria Truck Dead bodies Faund, Landon News, Bulgaria & True Scoop News

Like us on Facebook or follow us on Twitter for more updates.