ਸ਼ਖਸ ਦੀ ਇਸ ਹਰਕਤ ਨੂੰ ਦੇਖ ਸ਼ੈਤਾਨ ਦੀ ਵੀ ਕੰਬ ਜਾਵੇਗੀ ਰੂਹ, ਪੜ੍ਹੋ ਪੂਰੀ ਖ਼ਬਰ!!

ਇਕ ਹਸਪਤਾਲ 'ਚ ਸਟ੍ਰੇਚਰ 'ਤੇ ਰੱਖੀ ਇਕ ਮਰੀਜ਼ ਦੀ ਡੈੱਡ ਬਾਡੀ (ਲਾਸ਼) ਉਸ ਸਮੇਂ ਤੱਕ ਪਈ ਰਹੀ ਜਦੋਂ ਤੱਕ ਉਹ ਕੰਕਾਲ (ਪਿੰਜਰ) ਨਾ ਬਣ ਗਿਆ। ਇਹ ਮਾਮਲਾ ਮੱਧ ਪ੍ਰਦੇਸ਼ ਦੇ ਸਭ ਤੋਂ...

ਨਵੀਂ ਦਿੱਲੀ— ਇਕ ਹਸਪਤਾਲ 'ਚ ਸਟ੍ਰੇਚਰ 'ਤੇ ਰੱਖੀ ਇਕ ਮਰੀਜ਼ ਦੀ ਡੈੱਡ ਬਾਡੀ (ਲਾਸ਼) ਉਸ ਸਮੇਂ ਤੱਕ ਪਈ ਰਹੀ ਜਦੋਂ ਤੱਕ ਉਹ ਕੰਕਾਲ (ਪਿੰਜਰ) ਨਾ ਬਣ ਗਿਆ। ਇਹ ਮਾਮਲਾ ਮੱਧ ਪ੍ਰਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਮਹਾਰਾਜ ਯਸ਼ਵੰਤ ਰਾਓ ਹਸਪਤਾਲ ਦਾ ਹੈ, ਜਿੱਥੇ ਮੁਰਦਾ ਘਰ 'ਚ ਸਟ੍ਰੇਚਰ 'ਤੇ ਰੱਖੀ ਇਕ ਲਾਸ਼ ਅੰਤਿਮ ਸੰਸਕਾਰ ਦੇ ਇੰਤਜ਼ਾਰ 'ਚ ਕੰਕਾਲ ਬਣ ਗਿਆ। ਜਦੋਂ ਇਹ ਮਾਮਲਾ ਜਗ-ਜ਼ਾਹਰ ਹੋਇਆ ਤਾਂ ਤਤਕਾਲ ਬਾਡੀ ਨੂੰ ਉੱਥੋਂ ਹਟਾਇਆ ਗਿਆ। ਹੈਰਾਨ ਕਰਨ ਵਾਲੀ ਗੱਲ੍ਹ ਇਹ ਹੈ ਕਿ ਲਾਸ਼ ਦੀ ਬਦਬੂ ਫੈਲਣ ਤੋਂ ਬਾਅਦ ਵੀ ਕਿਸੇ ਨੇ ਇਸ ਵੱਲ੍ਹ ਧਿਆਨ ਤੱਕ ਨਹੀਂ ਦਿੱਤਾ। ਓਧਰ ਹਸਪਤਾਲ ਸੁਪਰੀਡੈਂਟ ਦਾ ਕਹਿਣਾ ਹੈ ਕਿ ਜੋ ਵੀ ਦੋਸ਼ੀ ਹੋਵੇਗਾ, ਉਸ 'ਤੇ ਕਾਰਵਾਈ ਕੀਤੀ ਜਾਵੇਗੀ।

OMG!! ਸ਼ੁੱਕਰ ਗ੍ਰਹਿ 'ਤੇ ਏਲੀਅਨ ਲਾਈਫ ਹੋਣ ਦੇ ਮਿਲੇ ਸੰਕੇਤ, ਜਾਣਨ ਲਈ ਪੜ੍ਹੋ ਪੂਰੀ ਖ਼ਬਰ

ਹਸਪਤਾਲ ਦੇ ਮੁਰਦਾ ਘਰ 'ਚ ਰੱਖੀ ਇਹ ਲਾਸ਼ 10 ਦਿਨ ਪੁਰਾਣੀ ਹੈ। ਹਾਲਾਂਕਿ ਬਾਡੀ ਕਿਸ ਦੀ ਹੈ ਅਤੇ ਕਦੋਂ ਲਿਆਂਦੀ ਗਈ ਸੀ, ਇਸ ਸੰਬੰਧ 'ਚ ਹਾਲੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਦੱਸ ਦੇਈਏ ਕਿ ਹਸਪਤਾਲ 'ਚ ਕਰੀਬ 16 ਫੀਜ਼ਰ ਹੈ, ਜਿੱਥੇ ਬਾਡੀ ਨੂੰ ਰੱਖਿਆ ਜਾਂਦਾ ਹੈ। ਜੇਕਰ ਕੋਈ ਅਣਪਛਾਤੀ ਲਾਸ਼ ਪੁਲਸ ਬਰਾਮਦ ਕਰਦੀ ਹੈ ਤਾਂ ਉਸ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਜਾਂਦਾ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਦਾ ਨਗਰ ਨਿਗਮ ਜਾਂ ਐੱਨ.ਜੀ.ਓ ਵਲੋਂ ਅੰਤਿਮ ਸੰਸਕਾਰ ਕਰਵਾ ਦਿੱਤਾ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜੋ ਬਾਡੀ ਕੰਕਾਲ ਬਣ ਗਈ, ਉਸ ਦਾ ਨਾ ਤਾਂ ਪੋਸਟਮਾਰਟਮ ਹੋਇਆ ਅਤੇ ਨਾ ਹੀ ਇਸ ਲਾਸ਼ ਬਾਰੇ 'ਚ ਜਾਂਚ ਕੀਤੀ ਗਈ। ਉਸ ਨੂੰ ਜਿਸ ਤਰ੍ਹਾਂ ਸਟ੍ਰੈਚਰ 'ਤੇ ਲਿਆਂਦਾ ਗਿਆ ਸੀ, ਉਸੇ ਤਰ੍ਹਾਂ ਪਿਆ ਰਹਿਣ ਦਿੱਤਾ ਗਿਆ।

ਮੌਤ ਕਿੰਨੀ ਭਿਆਨਕ ਹੋ ਸਕਦੀ ਹੈ, ਦੇਖੋ ਇਸ 20 ਸੈਕਿੰਡ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਵੀਡੀਓ 'ਚ

ਐੱਮਵਾਏਐੱਚ ਸੁਪਰੀਡੈਂਟ ਡਾ. ਪੀਐੱਸ ਠਾਕੁਰ ਦਾ ਕਹਿਣਾ ਹੈ ਕਿ ਬਾਡੀ 10 ਦਿਨ ਪੁਰਾਣੀ ਹੈ? ਅਣਪਛਾਤੇ ਦੀ ਲਾਸ਼ ਅਸੀਂ ਇਕ ਹਫਤੇ ਤੱਕ ਰੱਖਦੇ ਹਾਂ ਤਾਂ ਕਿ ਪਛਾਣ ਹੋ ਸਕੇ। ਲਾਸ਼ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਨਿਗਮ ਨੂੰ ਕਾਲ ਕੀਤਾ ਹੈ ਜਾਂ ਨਹੀਂ, ਇਸ ਲਈ ਕੈਜ਼ੂਐਲਿਟੀ ਇੰਚਾਰਜ ਨੂੰ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਕਿਸ ਦੀ ਲਾਪਰਵਾਹੀ ਹੈ, ਇਹ ਤੈਅ ਕੀਤਾ ਜਾਵੇਗਾ। ਇਸ ਤੋਂ ਬਾਅਦ ਜ਼ਿੰਮੇਦਾਰ 'ਤੇ ਕਾਰਵਾਈ ਕੀਤੀ ਜਾਵੇਗੀ।

Get the latest update about MORTUARY ROOM, check out more about TRUE SCOOP NEWS, DEAD BODY, TRUE SCOOP PUNJABI & HOSPITAL

Like us on Facebook or follow us on Twitter for more updates.