ਨੌਜਵਾਨ ਦੀ ਗਟਰ ਵਿਚੋਂ ਟੋਟੇ-ਟੋਟੇ ਮਿਲੀ ਲਾਸ਼, ਬਰਨਾਲਾ ਵਿਚ ਦਹਿਸ਼ਤ

ਬਰਨਾਲਾ ਵਿਚ ਅੱਜ ਦਿਨ ਸ਼ੁੱਕਰਵਾਰ ਨੂੰ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇਥੇ ਇਕ ਨੌਜਵਾਨ ਦੀ ਲਾਸ਼ ਗਟਰ

ਬਰਨਾਲਾ ਵਿਚ ਅੱਜ ਦਿਨ ਸ਼ੁੱਕਰਵਾਰ ਨੂੰ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇਥੇ ਇਕ ਨੌਜਵਾਨ ਦੀ ਲਾਸ਼ ਗਟਰ ਵਿਚੋਂ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਦੋਸਤਾਂ ਵਿਚਾਲੇ ਖੇਡਣ ਨੂੰ ਲੈ ਕੇ ਹੋਈ ਤਕਰਾਰਬਾਜ਼ੀ ਦੌਰਾਨ ਇਸ ਨੌਜਵਾਨ ਦਾ ਕਤਲ ਹੋਇਆ ਦੱਸਿਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਬਰਨਾਲਾ ਵਿਚ ਦਹਿਸ਼ਤ ਦਾ ਮਾਹੌਲ ਹੈ।

ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਜੋ ਕਿ ਸਥਾਨਕ ਸ਼ਹਿਰ ਵਾਸੀ ਸੰਨੀ ਕੁਮਾਰ ਪੁੱਤਰ ਅਨਿਲ ਕੁਮਾਰ ਵਾਸੀ ਗਲੀ ਨੰਬਰ 4 ਨੇੜੇ ਭੀਮੇ ਦੀ ਚੱਕੀ ਦਾ ਹੈ, ਬੀਤੀ 4 ਦਸੰਬਰ ਤੋਂ ਲਾਪਤਾ ਸੀ। ਪੁਲਸ ਨੇ ਘਟਨਾ ਦੇ ਸਬੰਧ ਵਿਚ ਕਿਹਾ ਕਿ ਉਨ੍ਹਾਂ ਨੂੰ ਸਥਾਨਕ ਲੋਕਾਂ ਵਲੋਂ ਘਟਨਾ ਦੀ ਸੂਚਨਾ ਮਿਲੀ ਸੀ ਤੇ ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਦੇ ਸਬੰਧ ਵਿਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

ਇਸ ਘਟਨਾ ਬਾਰੇ ਸੰਨੀ ਦੇ ਭਰਾ ਆਦੇਸ਼ ਕੁਮਾਰ ਅਤੇ ਪਿਤਾ ਅਨਿਲ ਕੁਮਾਰ ਨੇ ਪੁਲਸ ਨੂੰ ਲਿਖਵਾਏ ਬਿਆਨ 'ਚ ਕਿਹਾ ਸੀ ਕਿ ਉਹ 4 ਦਸੰਬਰ ਨੂੰ ਖੇਡਣ ਗਿਆ ਸੀ ਤੇ ਉਸ ਮਗਰੋਂ ਘਰ ਵਾਪਸ ਨਹੀਂ ਪਰਤਿਆ। ਜਦ ਉਨ੍ਹਾਂ ਨੇ ਉਸਦੇ ਨਾਲ ਖੇਡਣ ਵਾਲੇ ਬਾਕੀ ਨੌਜਵਾਨਾਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਚੁੱਪ ਹੋ ਕੇ ਬੈਠ ਜਾਓ ਨਹੀਂ ਤਾਂ ਤੁਹਾਡਾ ਵੀ ਕੰਮ ਖ਼ਤਮ ਕਰ ਦਿਆਂਗੇ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਇਸ ਬਾਰੇ ਸੂਚਨਾ ਪੁਲਸ ਨੂੰ ਦਿੱਤੀ।

ਇਹ ਵੀ ਪੜ੍ਹੋ: ਸਿੰਘੂ ਹੱਦ ਉੱਤੇ ਗਰਜੇ ਰਾਜੇਵਾਲ, ਕਿਹਾ ਸਰਕਾਰ ਨੂੰ ਸਤਾ ਰਿਹੈ ਡਰ

Get the latest update about dead body, check out more about Barnala & murder

Like us on Facebook or follow us on Twitter for more updates.