ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ 'ਤੇ ਭਾਸ਼ਣ ਦੌਰਾਨ ਜਾਨਲੇਵਾ ਹਮਲਾ, ਹਾਲਤ ਨਾਜ਼ੁਕ

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ 'ਤੇ ਅੱਜ ਸਵੇਰੇ ਨਾਰਾ ਸ਼ਹਿਰ 'ਚ ਜਾਨਲੇਵਾ ਹਮਲਾ ਹੋਇਆ। ਹਮਲਾਵਰਾਂ ਨੇ ਉਨ੍ਹਾਂ ਤੇ ਪਿੱਛੇ ਤੋਂ ਗੋਲੀਬਾਰੀ ਕੀਤੀ ਗਈ...

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ 'ਤੇ ਅੱਜ ਸਵੇਰੇ ਨਾਰਾ ਸ਼ਹਿਰ 'ਚ ਜਾਨਲੇਵਾ ਹਮਲਾ ਹੋਇਆ। ਹਮਲਾਵਰਾਂ ਨੇ ਉਨ੍ਹਾਂ ਤੇ ਪਿੱਛੇ ਤੋਂ ਗੋਲੀਬਾਰੀ ਕੀਤੀ ਗਈ। ਇਹ ਘਟਨਾ ਓਦੋ ਵਾਪਰੀ ਜਦੋਂ ਉਹ ਇਕ ਇਕੱਠ ਨੂੰ ਭਾਸ਼ਣ ਦੇ ਰਹੇ ਸਨ। ਸ਼ਿੰਜੋ ਆਬੇ 'ਤੇ ਪਿੱਛੇ ਤੋਂ ਦੋ ਵਾਰ ਗੋਲੀ ਮਾਰੀ ਗਈ ਜਿਸ ਤੋਂ ਬਾਅਦ ਉਹ ਅਚਾਨਕ ਹੇਠਾਂ ਡਿੱਗ ਗਏ। ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ ਅਤੇ ਉਹ ਕੋਈ ਜਵਾਬ ਨਹੀਂ ਦੇ ਰਹੇ। ਪੁਲਿਸ ਨੇ 42 ਸਾਲਾ ਹਮਲਾਵਰ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ ਬੰਦੂਕ ਬਰਾਮਦ ਹੋਈ ਹੈ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ।
ਦਸ ਦਈਏ ਕਿ ਜਾਪਾਨ 'ਚ ਐਤਵਾਰ ਨੂੰ ਉੱਚ ਸਦਨ ਦੀਆਂ ਚੋਣਾਂ ਹੋਣੀਆਂ ਹਨ। ਸ਼ਿੰਜੇ ਇਸ ਲਈ ਉੱਥੇ ਪ੍ਰਚਾਰ ਕਰ ਰਹੇ ਸਨ। ਸੜਕ 'ਤੇ ਇੱਕ ਛੋਟਾ ਜਿਹਾ ਇਕੱਠ ਸੀ, ਜਿਸ ਵਿੱਚ 100 ਤੋਂ ਵੱਧ ਲੋਕ ਸ਼ਾਮਲ ਹੋਏ ਸਨ। ਜਦੋਂ ਆਬੇ ਭਾਸ਼ਣ ਦੇਣ ਆਏ ਤਾਂ ਇੱਕ ਹਮਲਾਵਰ ਨੇ ਪਿੱਛੇ ਤੋਂ ਗੋਲੀ ਚਲਾ ਦਿੱਤੀ। ਜੋ ਵੀਡੀਓ ਸਾਹਮਣੇ ਆ ਰਹੇ ਹਨ, ਉਨ੍ਹਾਂ 'ਚ ਹਮਲੇ ਤੋਂ ਬਾਅਦ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਸੀ। ਇਸ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਚਸ਼ਮਦੀਦਾਂ ਮੁਤਾਬਕ ਮੌਕੇ 'ਤੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਅਤੇ ਆਬੇ ਦੇ ਸਰੀਰ 'ਚੋਂ ਖੂਨ ਨਿਕਲਦਾ ਦੇਖਿਆ ਗਿਆ।
ਜਿਕਰਯੋਗ ਹੈ ਕਿ 67 ਸਾਲਾ ਸ਼ਿੰਜੋ ਲਿਬਰਲ ਡੈਮੋਕਰੇਟਿਕ ਪਾਰਟੀ (ਐਲਡੀਪੀ) ਨਾਲ ਜੁੜੇ ਹੋਏ ਹਨ। ਆਬੇ 2006 ਤੋਂ 2007 ਤੱਕ ਪ੍ਰਧਾਨ ਮੰਤਰੀ ਰਹੇ। ਇਸ ਤੋਂ ਬਾਅਦ ਉਹ 2012 ਤੋਂ 2020 ਤੱਕ ਲਗਾਤਾਰ 8 ਸਾਲ ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਦੇ ਨਾਂ ਸਭ ਤੋਂ ਲੰਬੇ ਸਮੇਂ (9 ਸਾਲ) ਤੱਕ ਪ੍ਰਧਾਨ ਮੰਤਰੀ ਅਹੁਦੇ 'ਤੇ ਰਹਿਣ ਦਾ ਰਿਕਾਰਡ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਉਸ ਦੇ ਚਾਚਾ ਇਸਾਕੂ ਸਾਈਤੋ ਦੇ ਨਾਂ ਸੀ।

Get the latest update about Former Japan Prime Minister Shinzo Abe shot, check out more about Shinzo Abe shot during speech in Nara, breaking news, Former Japan Prime Minister Shinzo Abe & japan news

Like us on Facebook or follow us on Twitter for more updates.