ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜਲੰਧਰ ਸੈਕਟਰੀ ਨਰੇਸ਼ ਬਠਲਾ ਦੇ ਪਿਤਾ ਸ਼੍ਰੀ ਕਾਂਸ਼ੀ ਰਾਮ ਬਠਲਾ ਜੀ ਦੇ ਦੇਹਾਂਤ ਦੀ ਸੂਚਨਾ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਸ਼੍ਰੀ ਕਾਂਸ਼ੀ ਰਾਮ ਬਠਲਾ ਜੀ ਬੀਤੇ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਤੇ 16 ਫਰਵਰੀ ਨੂੰ ਉਹ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ। ਦੱਸ ਦਈਏ ਕਿ ਨਰੇਸ਼ ਬਠਲਾ ਪੰਜਾਬ ਦੇ ਹੈਲਥ ਤੇ ਫੈਮਿਲੀ ਵੈੱਲਫੇਅਰ ਵਿਭਾਗ ਵਿਚ ਛਾਤੀ ਤੇ ਟੀਬੀ ਦੇ ਮਾਹਰ ਹਨ।
