MP ਦੇ ਦੀਪ ਗੌਤਮ ਨੇ ਵਿਦੇਸ਼ੀ ਧਰਤੀ ਤੇ ਭਾਰਤ ਦਾ ਨਾਮ ਕੀਤਾ ਰੋਸ਼ਨ, 'America's Got Talent 17' 'ਚ ਹੋਇਆ ਸਿਲੈਕਟ

ਮਿਹਨਤ ਅਤੇ ਲਗਨ ਨਾਲ ਸਭ ਕੁਝ ਹਾਸਿਲ ਕੀਤਾ ਜਾ ਸਕਦਾ ਹੈ। ਅਜਿਹੀ ਹੀ ਇਕ ਮਿਸਾਲ ਬਣ ਪੇਸ਼ ਹੋਇਆ ਹੈ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਦੀਪ ਗੌਤਮ...

ਮਿਹਨਤ ਅਤੇ ਲਗਨ ਨਾਲ ਸਭ ਕੁਝ ਹਾਸਿਲ ਕੀਤਾ ਜਾ ਸਕਦਾ ਹੈ। ਅਜਿਹੀ ਹੀ ਇਕ ਮਿਸਾਲ ਬਣ ਪੇਸ਼ ਹੋਇਆ ਹੈ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਦੀਪ ਗੌਤਮ। ਦੀਪ ਗੌਤਮ ਨੇ ਕਈ ਕਲਾਕਾਰਾਂ ਨੂੰ ਪਛਾੜ America's Got Talent 'ਚ ਜਗਾਹ ਬਣਾਈ ਹੈ। ਦੀਪ ਨੇ ਆਪਣੇ ਵਖਰ੍ਹੇ ਡਾਂਸ ਸਟੈਕ ਨਾਲ ਸਭ ਦਾ ਦਿਲ ਜਿੱਤ ਲਿਆ ਜਿਸ ਨੂੰ ਉਹ 'Toy Dance' ਕਹਿੰਦਾ ਹੈ। ਅਮਰੀਕਾ ਦੇ ਪਾਪੂਲਰ ਸ਼ੋਅ ਦੇ 17 ਸੀਜਨ ਲਈ ਦੀਪ ਦਾ ਸਿਲੈਕਸ਼ਨ ਹੋਇਆ ਹੈ।  
ਦੀਪ ਗੌਤਮ ਨੇ ਇਸ ਪਲੇਟਫਾਰਮ ਤੱਕ ਪਹੁੰਚਣ ਲਈ ਕੜੀ ਮਿਹਨਤ ਕੀਤੀ ਹੈ। ਪਹਿਲਾ ਤਾਂ ਰਿਸ਼ਤੇਦਾਰ ਦੋਸਤ ਉਸ ਦੇ ਟੈਲੇੰਟ ਦਾ ਮਜ਼ਾਕ ਉਡਾਉਂਦੇ ਸਨ। ਪਰ ਆਪਣੀ  ਪੋਪਇੰਗ ਡਾਂਸ 'ਚ ਨਿਪੁਨ ਕੁਝ ਅਲਗ ਕਰਨਾ ਚਾਹੁੰਦਾ ਸੀ। ਦੀਪ ਨੇ ਇਕ ਖਾਸ ਤਕਨੀਕ ਦੇ ਡਾਂਸ ਫੋਰਮ ਟੋਏ ਡਾਂਸ ਦੀਆਂ ਬਰੀਕੀਆਂ ਨੂੰ ਸਿਖਿਆ। ਰਿਸ਼ਤੇਦਾਰਾਂ ਦੋਸਤਾਂ ਦੇ ਮਜ਼ਾਕ ਉਡਾਉਣ ਦੇ ਬਾਵਜੂਦ ਵੀ ਉਸ ਨੇ ਮਿਹਨਤ ਤੇ ਲਗਨ ਦੇ ਨਾਲ ਆਪਣੇ ਡਾਂਸ ਨੂੰ ਪਾਲਿਸ਼ ਕੀਤਾ।  
ਦੀਪ ਸ਼ੋਰਟ ਵੀਡੀਓ ਪਲੇਟਫਾਰਮ ਜੋਸ਼ ਦੇ ਰਾਹੀਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਦੇ ਕੰਮ ਨੂੰ ਜੋਸ਼ ਐਪ ਰਾਹੀਂ ਕਾਫੀ ਸਰਾਹਨਾ ਵੀ ਮਿਲ ਰਹੀ ਹੈ।  ਦੀਪ ਨੇ ਸਾਲ 2019 'ਚ ਸੋਨੀ ਸਬ ਦੇ ਰਿਐਲਿਟੀ ਸ਼ੋਅ 'ਇੰਡੀਆ ਕੇ ਮਸਤ ਕਲੰਦਰ' ਦੇ ਸੇਮੀਫ਼ਾਈਨਲ 'ਚ ਆਪਣੀ ਜਗਾਹ ਬਣਾਈ ਸੀ। ਇਸ ਤੋਂ ਇਲਾਵਾ ਦੀਪ ਤੇਲਗੂ ਰਿਐਲਿਟੀ ਸ਼ੋਅ 'ਡਾਂਸੀ ਪਲਸ' ਦਾ ਹਿੱਸਾ ਰਹਿ ਚੁੱਕਿਆ ਹੈ ਅਤੇ ਹੁਣ ਵਿਦੇਸ਼ੀ ਧਰਤੀ ਤੇ ਭਾਰਤ ਦਾ ਨਾਮ ਰੋਸ਼ਨ ਕਰਨ ਲਈ ਤਿਆਰ ਹੈ।  

Get the latest update about deep gautam, check out more about Indian deep gautam selected in AGT, josh app, Americas got talent 17 season & Americas got talent

Like us on Facebook or follow us on Twitter for more updates.