ਦੀਪ ਸਿੱਧੂ ਨੇ ਕੀਤਾ ਪਿਆਰ ਦਾ ਇਜ਼ਹਾਰ, ਫੋਟੋ ਸ਼ੇਅਰ ਕਰ ਕੀਤੇ ਫੈਨਸ ਹੈਰਾਨ

ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਆਪਣੇ ਫੈਨਸ ਨੂੰ ਇਕ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਅਦਾਕਾਰ...

ਜਲੰਧਰ: ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਆਪਣੇ ਫੈਨਸ ਨੂੰ ਇਕ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਅਦਾਕਾਰ ਨੇ ਸੋਸ਼ਲ ਮੀਡੀਆ ਉੱਤੇ ਇਕ ਫੋਟੋ ਸ਼ੇਅਰ ਕਰਦਿਆਂ ਆਪਣੇ ਪਿਆਰ ਦਾ ਖੁਲਾਸਾ ਕੀਤਾ ਹੈ, ਜਿਸ ਕਾਰਨ ਉਨ੍ਹਾਂ ਦੇ ਫੈਨਸ ਹੈਰਾਨ ਤੇ ਕਾਫੀ ਖੁਸ਼ ਹੋਏ ਤੇ ਪਾਜ਼ੇਟਿਵ ਕੁਮੈਂਟਾਂ ਨਾਲ ਉਨ੍ਹਾਂ ਨੂੰ ਵਧਾਈ ਦਿੱਤੀ।
ਦੱਸ ਦਈਏ ਕਿ ਦੀਪ ਸਿੱਧੂ ਨੇ ਹਾਲ ਹੀ ਵਿਚ ਕਿਸਾਨ ਅੰਦੋਲਨ ਦੌਰਾਨ ਟ੍ਰੈਕਟਰ ਰੈਲੀ ਦੌਰਾਨ ਹੋਈ ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਹੁਣ ਦੀਪ ਕੁਝ ਸ਼ਰਤਾਂ ਦੇ ਆਧਾਰ 'ਤੇ ਜੇਲ੍ਹ ਤੋਂ ਬਾਹਰ ਹਨ। ਜੇਲ੍ਹ ਚੋਂ ਆਉਣ ਤੋਂ ਬਾਅਦ ਦੀਪ ਨੇ ਇੱਕ ਤਸਵੀਰ ਆਪਣੇ ਫੈਨਸ ਨਾਲ ਸ਼ੇਅਰ ਕੀਤੀ ਹੈ। ਜਿਸ ਨੂੰ ਵੇਖ ਕੇ ਦੀਪ ਸਿੱਧੂ ਦੇ ਫੈਨਸ ਕਾਫ਼ੀ ਖੁਸ਼ ਹੋਏ ਹਨ। ਦੀਪ ਦੇ ਨਾਲ ਇਸ ਤਸਵੀਰ 'ਚ ਦੀਪ ਦੀ ਖਾਸ ਦੋਸਤ ਰੀਨਾ ਰਾਏ ਹੈ। ਹੁਣ ਤੁਸੀਂ ਸੋਚ ਰਹੇ ਹੋਣੇ ਕੀ ਇਹ ਕੌਣ ਤਾਂ ਦੱਸ ਦਈਏ ਕਿ ਰੀਨਾ ਰਾਏ ਉਹੀ ਖਾਸ ਦੋਸਤ ਹੈ ਜੋ ਦੀਪ ਸਿੱਧੂ ਦੀਆਂ ਹਿੰਸਾ ਮਗਰੋਂ ਦੀਆਂ ਵੀਡੀਓਜ਼ ਨੂੰ ਪੋਸਟ ਕਰਦੀ ਸੀ।

ਹੁਣ ਰੀਨਾ ਨਾਲ ਪਿਆਰ ਦਾ ਇਜ਼ਹਾਰ ਕਰਦਿਆ ਦੀਪ ਨੇ ਪਿਆਰ ਭਰੀ ਪੋਸਟ ਪਾਈ ਹੈ। ਦੀਪ ਸਿੱਧੂ ਦਾ ਆਪਣੀ ਇਸ ਖਾਸ ਦੋਸਤ ਰੀਨਾ ਰਾਏ ਬਾਰੇ ਕਹਿਣਾ ਹੈ ਕਿ ਜਦੋਂ ਪੂਰਾ ਸੰਸਾਰ ਮੇਰੇ ਖਿਲਾਫ ਸੀ ਤਾਂ ਉਸ ਵੇਲੇ ਤੂੰ ਮੇਰੇ ਨਾਲ ਸੀ ਅਤੇ ਮੈਨੂੰ ਪ੍ਰੋਟੈਕਟ ਕੀਤਾ ਸੀ। ਤੂੰ ਮੈਨੂੰ ਤਾਕਤ ਅਤੇ ਹੌਂਸਲਾ ਦਿੱਤਾ, ਤੇ ਮੇਰੇ ਲਈ ਦੁਆ ਕੀਤੀ। ਪਰ ਜੋ ਚੀਜ਼ ਸੱਚਮੁੱਚ ਮੇਰੇ ਦਿਲ ਨੂੰ ਟੱਚ ਕਰ ਗਈ, ਉਹ ਇਹ ਸੀ ਕਿ ਜਦੋਂ ਤੂੰ ਆਪਣੀ ਜ਼ਿੰਦਗੀ ਮੇਰੇ ਲਈ ਰੋਕ ਲਈ। ਤੇਰੇ ਪਿਆਰ ਅਤੇ ਸਪੋਟ ਨੂੰ ਮੈਂ ਬਿਆਨ ਨਹੀਂ ਕਰ ਸਕਦਾ, ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਹਾਂ ਕਿ I Love You ਰੀਨਾ…"

Get the latest update about Truescoop, check out more about surprises fans, sharing photos, Truescoopnews & Deep Sidhu

Like us on Facebook or follow us on Twitter for more updates.