ਰਿਹਾਈ ਤੋਂ ਬਾਅਦ ਗੁਰਦੁਆਰਾ ਸ੍ਰੀ ਰਕਾਬਗੰਜ ਨਤਮਸਤਕ ਹੋਏ ਦੀਪ ਸਿੱਧੂ, ਕਿਹਾ-'ਪਰਮਾਤਮਾ ਦੀ ਰਜ਼ਾ 'ਚ ਰਹਿਣਾ ਪੈਂਦਾ'

26 ਜਨਵਰੀ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਅਦਾਕਾਰ ਦੀ...

ਨਵੀਂ ਦਿੱਲੀ: 26 ਜਨਵਰੀ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਅਦਾਕਾਰ ਦੀਪ ਸਿੱਧੂ ਨੂੰ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵਲੋਂ ਬੀਤੇ ਕੱਲ੍ਹ ਜ਼ਮਾਨਤ ਮਿਲ ਗਈ ਹੈ। ਜ਼ਮਾਨਤ ਮਿਲਣ ਤੋਂ ਬਾਅਦ ਸਿੱਧੂ ਜੇਲ੍ਹ ’ਚ ਰਿਹਾਅ ਹੋ ਗਏ ਹਨ। ਜੇਲ੍ਹ ’ਚ ਰਿਹਾਅ ਹੋਣ ਮਗਰੋਂ ਦੀਪ ਸਿੱਧੂ ਦਿੱਲੀ ਸਥਿਤ ਸ੍ਰੀ ਰਕਾਬਗੰਜ ਗੁਰਦੁਆਰਾ ’ਚ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨਾਲ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਲੋਕ ਮੌਜੂਦ ਸਨ।

ਗੁਰਦੁਆਰਾ ਸਾਹਿਬ ’ਚ ਨਤਮਸਤਕ ਹੋਣ ਮਗਰੋਂ ਦੀਪ ਸਿੱਧੂ ਮੀਡੀਆ ਨਾਲ ਵੀ ਰੂ-ਬ-ਰੂ ਵੀ ਹੋਏ। ਇਸ ਦੌਰਾਨ ਦੀਪ ਸਿੱਧੂ ਨੇ ਕਿਹਾ ਕਿ ਉਸ ਪਰਮਾਤਮਾ ਦੀ ਰਜ਼ਾ ’ਚ ਰਹਿਣਾ ਪੈਂਦਾ ਹੈ। ਸਮਾਂ ਬਹੁਤ ਕੁਝ ਸਿਖਾਉਂਦਾ ਹੈ, ਜੇਲ੍ਹਾਂ ਵੀ ਸਿਖਾਉਂਦੀਆਂ ਹਨ। ਕਿਸਾਨੀ ਮੋਰਚੇ ਬਾਰੇ ਗੱਲ ਕਰਦਿਆਂ ਦੀਪ ਨੇ ਕਿਹਾ ਕਿ ਅਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ। ਕਿਸਾਨ ਆਗੂ ਜਿੱਥੇ ਵੀ ਮੇਰੀ ਡਿਊਟੀ ਲਾਉਣਗੇ, ਮੈਂ ਹਮੇਸ਼ਾ ਉਨ੍ਹਾਂ ਨਾਲ ਖੜ੍ਹਾ ਹਾਂ। 

ਦੀਪ ਨੇ ਅੱਗੇ ਕਿਹਾ ਕਿ ਔਖਾ ਸਮਾਂ ਇਨਸਾਨਾਂ ’ਤੇ ਆਉਂਦੇ ਹਨ। ਔਖਿਆਂ ਸਮਿਆਂ ਅਤੇ ਇਹ ਕੋਠੜੀਆਂ ਤੁਹਾਡੇ ਇਰਾਦੇ ਹੋਰ ਮਜ਼ਬੂਤ ਕਰਦੀਆਂ ਹਨ। ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤਾਂ ਸਾਰੇ ਚੜ੍ਹਦੀ ਕਲਾ ਵਿਚ ਰਹਿਣ। ਤੁਹਾਡੇ ਸਾਰਿਆਂ ਦੇ ਸਹਿਯੋਗ ਕਰ ਕੇ ਮੈਂ ਅੱਜ ਤੁਹਾਡੇ ਦਰਮਿਆਨ ਹਾਂ। ਦੀਪ ਨੇ ਸਿਰਸਾ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਨੇ ਦੀਪ ਲਈ ਲੜਾਈ ਲੜੀ। 

ਦੱਸਣਯੋਗ ਹੈ ਕਿ ਦੀਪ ਸਿੱਧੂ ’ਤੇ ਲਾਲ ਕਿਲ੍ਹਾ ਹਿੰਸਾ ਮਾਮਲੇ ’ਚ 9 ਫਰਵਰੀ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ’ਤੇ ਪ੍ਰਦਰਸ਼ਨਕਾਰੀਆਂ ਨੂੰ ਉਕਸਾਉਣ ਦਾ ਦੋਸ਼ ਲੱਗਾ ਸੀ। ਉਦੋਂ ਤੋਂ ਹੀ ਦੀਪ ਸਿੱਧੂ ਜੇਲ੍ਹ ’ਚ ਸਨ। 16 ਅਪ੍ਰੈਲ ਨੂੰ ਉਨ੍ਹਾਂ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਜ਼ਮਾਨਤ ਮਿਲ ਗਈ ਸੀ ਪਰ ਦੂਜੇ ਦਿਨ 17 ਅਪ੍ਰੈਲ ਨੂੰ ਸਿੱਧੂ ’ਤੇ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹਿੰਸਾ ਹਿੰਸਾ ’ਚ ਲਾਲ ਕਿਲ੍ਹੇ ਨੂੰ ਹੋਏ ਨੁਕਸਾਨ ਨੂੰ ਲੈ ਕੇ ਭਾਰਤ ਦੇ ਪੁਰਾਤੱਤਵ ਸਰਵੇਖਣ ਵਲੋਂ ਕੇਸ ਦਰਜ ਕਰਵਾਇਆ ਗਿਆ ਸੀ। ਇਸ ਮਾਮਲੇ ’ਚ ਦੀਪ ਸਿੱਧੂ ਨੂੰ ਕੱਲ੍ਹ ਜ਼ਮਾਨਤ ਮਿਲ ਗਈ ਹੈ।

Get the latest update about obeisance, check out more about Truescoop News, Truescoop, Deep Sidhu & release

Like us on Facebook or follow us on Twitter for more updates.