'ਸਾਡੇ ਆਲੇ' ਦੀਪ ਸਿੱਧੂ ਦੀ ਆਖਰੀ ਪੰਜਾਬੀ ਫਿਲਮ, ਰਿਲੀਜ਼ ਡੇਟ ਆਈ ਸਾਹਮਣੇ

ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਦੀਪ ਸਿੱਧੂ ਦੀ ਆਖਰੀ ਫਿਲਮ 'ਸਾਡੇ ਆਲੇ' ਦੀ ਰਿਲੀਜ਼ ਡੇਟ ਦਾ ਐਲਾਨ...

ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਦੀਪ ਸਿੱਧੂ ਦੀ ਆਖਰੀ ਫਿਲਮ 'ਸਾਡੇ ਆਲੇ' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਦੀਪ ਸਿੱਧੂ ਦੀ ਮੌਤ ਤੋਂ ਬਾਅਦ ਜਿਥੇ ਹਰ ਇਕ ਦੇ ਦਿਲ ਦੁਖੀ ਸੀ ਹੁਣ, ਉਸ ਦੀ ਆਖਰੀ ਫਿਲਮ ਦੇ ਤੌਰ 'ਤੇ ਸਭ ਦੇ ਜਜ਼ਬਾਤ ਉਸ ਨਾਲ ਜੁੜੇ ਹਨ ਜੋ ਉਸ ਨੇ ਸ਼ੂਟ ਕੀਤੀ ਸੀ। ਇਹ ਫਿਲਮ 29 ਅਪ੍ਰੈਲ 2022 ਨੂੰ ਵਿਸ਼ਵ ਪੱਧਰ 'ਤੇ ਰਿਲੀਜ਼ ਹੋਵੇਗੀ। ਫਿਲਮ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਇਹ ਜਾਣਕਾਰੀ ਦਿੱਤੀ ਹੈ। 

ਜਿਕਰਯੋਗ ਹੈ ਕਿ ਦੀਪ ਬਦਕਿਸਮਤੀ ਨਾਲ ਸਾਲ ਦੇ ਸ਼ੁਰੂਆਤ 'ਚ ਹੀ ਇੱਕ ਦੁਖਦਾਈ ਕਾਰ ਦੁਰਘਟਨਾ ਕਾਰਨ ਦਿਹਾਂਤ ਹੋ ਗਿਆ ਸੀ। ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।

ਫਿਲਮ 'ਸਾਡੇ ਆਲੇ' ਜਤਿੰਦਰ ਮੌਹਰ ਦੁਆਰਾ ਡਾਇਰੈਕਟ ਕੀਤੀ ਗਈ ਹੈ ਤੇ ਮਨਦੀਪ ਸਿੱਧੂ ਅਤੇ ਸੁਮੀਤ ਸਿੰਘ ਦੀ ਪ੍ਰੋਡਕਸ਼ਨ 'ਚ ਇਹ ਫਿਲਮ ਬਣੀ ਹੈ। ਫਿਲਮ 'ਚ ਦੀਪ ਸਿੱਧੂ ਮੁੱਖ ਭੂਮਿਕਾ 'ਚ ਹੈ ਤੇ ਨਾਲ ਲੀਡ ਐਕਟ੍ਰੇਸ ਤੇ ਤੋਰ ਤੇ ਅੰਮ੍ਰਿਤ ਔਲਖ ਹੈ। ਇਸ ਤੋਂ ਇਲਾਵਾ ਇਸ ਫਿਲਮ ਚ ਗੁੱਗੂ ਗਿੱਲ, ਮਹਾਵੀਰ ਭੁੱਲਰ, ਸੁਖਦੀਪ ਸੁਖ ਅਹਿਮ ਭੂਮਿਕਾ ਨਿਭਾ ਰਹੇ ਹਨ। 

Get the latest update about punjabi film industry, check out more about last film of deep sidhi, amriot aulkh, punjbai movies & saade aale

Like us on Facebook or follow us on Twitter for more updates.