ਏਅਰਪੋਰਟ 'ਤੇ ਦੀਪਿਕਾ ਨੇ ਇਸ ਐਕਟਰ ਨਾਲ 'ਧੀਮੇ-ਧੀਮੇ ਚੈਲੰਜ' ਕੀਤਾ ਪੂਰਾ, ਇੰਟਰਨੈੱਟ 'ਤੇ ਵਾਇਰਲ ਵੀਡੀਓ

ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਦੀ ਆਉਣ ਵਾਲੀ ਫਿਲਮ 'ਪਤੀ, ਪਤਨੀ ਔਰ ਵੋ' ਦੇ ਇਕ ਗੀਤ 'ਧੀਮੇ-ਧੀਮੇ' 'ਤੇ ਇਕ ਡਾਂਸ ਚੈਲੰਜ ਅੱਜਕਲ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ, ਜਿਸ ਦੇ ਚੱਲਦੇ ਦੀਪਿਕਾ ਨੇ ਵੀ ਇਸ ਦਾ ਪਾਰਟ ਬਣਨ...

ਕਾਨਪੁਰ— ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਦੀ ਆਉਣ ਵਾਲੀ ਫਿਲਮ 'ਪਤੀ, ਪਤਨੀ ਔਰ ਵੋ' ਦੇ ਇਕ ਗੀਤ 'ਧੀਮੇ-ਧੀਮੇ' 'ਤੇ ਇਕ ਡਾਂਸ ਚੈਲੰਜ ਅੱਜਕਲ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ, ਜਿਸ ਦੇ ਚੱਲਦੇ ਦੀਪਿਕਾ ਨੇ ਵੀ ਇਸ ਦਾ ਪਾਰਟ ਬਣਨ ਅਤੇ ਕਾਰਤਿਕ ਤੋਂ ਗੀਤ ਦਾ ਹੁੱਕ ਸਟੈੱਪ ਸਿੱਖਣ ਦੀ ਇੱਛਾ ਜ਼ਾਹਰ ਕੀਤੀ। ਕਾਰਤਿਕ ਉਨ੍ਹਾਂ ਨੂੰ ਡਾਂਸ ਸਿਖਾਉਣ ਲਈ ਰੈਡੀ ਵੀ ਹੋ ਗਏ ਸਨ। ਇਸ ਵਿਚਕਾਰ ਬੀਤੇ ਦਿਨ ਦੀਪਿਕਾ ਅਤੇ ਕਾਰਤਿਕ ਦਾ ਏਅਰਪੋਰਟ 'ਤੇ ਮਿਲੇ ਅਤੇ ਖਾਸ ਗੱਲ ਇਹ ਹੈ ਕਿ ਦੋਹਾਂ ਨੇ ਉੱਥੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਦੋਵੇਂ ਬੇਹੱਦ ਮਸਤੀ ਕਰਦੇ ਦਿਖਾਈ ਦੇ ਰਹੇ ਹਨ।


ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਹੈਸ਼ਟੈਗ 'ਧੀਮੇ-ਧੀਮੇ ਚੈਲੰਜ' ਚਰਚਾ 'ਚ ਹੈ। ਇਸ ਲਈ ਲੋਗ ਇਸ ਗੀਤ 'ਤੇ ਡਾਂਸ ਕਰਦੇ ਹੋਏ ਆਪਣੀ ਦੀ ਵੀਡੀਓ ਬਣਾ ਕੇ ਹੈਸ਼ਟੈਗ ਨਾਲ ਪੋਸਟ ਕਰ ਰਹੇ ਹਨ। ਦੀਪਿਕਾ ਨੇ ਇੰਸਟਾਗ੍ਰਾਮ 'ਤੇ ਕਾਰਤਿਕ ਨੂੰ ਟੈਗ ਕਰਦੇ ਹੋਏ ਲਿਖਿਆ ਸੀ, ''ਕੀ ਤੁਸੀਂ ਮੈਨੂੰ ਧੀਮੇ-ਧੀਮੇ' ਦੇ ਸਟੈਪਸ ਸਿਖਾਓਗੇ? ਮੈਂ ਵੀ 'ਧੀਮੇ-ਧੀਮੇ ਚੈਲੰਜ' 'ਚ ਪਾਰਟ ਲੈਣਾ ਚਾਹੁੰਦੀ ਹਾਂ।'' ਇਸ 'ਤੇ ਰਿਐਕਸ਼ਨ ਦਿੰਦੇ ਹੋਏ ਕਾਰਤਿਕ ਨੇ ਲਿਖਿਆ ਸੀ, ''ਜੀ ਜ਼ਰੂਰ ਤੁਸੀਂ ਜਲਦੀ ਪਿੱਕ ਕਰ ਲਓਗੇ। ਦੱਸੋ ਕਦੋਂ?''

Get the latest update about Video Viral, check out more about Mumbai Airport, Dheeme Dheeme Challenge, Trending Video & Deepika Padukone

Like us on Facebook or follow us on Twitter for more updates.