ਦੀਪਿਕਾ ਨੇ ਆਪਣੇ ਇਸ ਹੁਨਰ ਨਾਲ ਸਟੇਜ 'ਤੇ ਲਾਈ ਅੱਗ, ਦੇਖੋ ਵੀਡੀਓ ਵਾਇਰਲ

ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਉਨ੍ਹਾਂ ਅਭਿਨੇਤਰੀਆਂ 'ਚੋਂ ਹਨ, ਜੋ ਹਮੇਸ਼ਾ ਮੀਡੀਆ ਦੀਆਂ ਸੁਰਖੀਆਂ ਰਹਿੰਦੀਆਂ ਹਨ। ਕਦੇ ਆਪਣੀ ਐਕਟਿੰਗ...

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਉਨ੍ਹਾਂ ਅਭਿਨੇਤਰੀਆਂ 'ਚੋਂ ਹਨ, ਜੋ ਹਮੇਸ਼ਾ ਮੀਡੀਆ ਦੀਆਂ ਸੁਰਖੀਆਂ ਰਹਿੰਦੀਆਂ ਹਨ। ਕਦੇ ਆਪਣੀ ਐਕਟਿੰਗ ਦੀ ਵਜ੍ਹਾ ਕਰਕੇ ਤਾਂ ਕਦੇ ਪੋਸਟ ਰਾਹੀਂ ਉਹ ਆਪਣੇ ਫੈਨਜ਼ ਦਾ ਧਿਆਨ ਖਿੱਚਦੀ ਹੈ। ਦੀਪਿਕਾ ਪਾਦੂਕੋਣ ਦਾ ਇਸ ਵਿਚਕਾਰ ਇਕ ਥ੍ਰੋਬੈਕ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ 'ਚ ਅਭਿਨੇਤਰੀ ਸਟੇਜ 'ਤੇ ਧਮਾਕੇਦਾਰ ਡਾਂਸ ਕਰਦੀ ਨਜ਼ਰ ਆ ਰਹੀ ਹੈ। ਦੀਪਿਕਾ ਪਾਦੂਕੋਣ ਨੂੰ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਆਪਣੇ ਸੁਪਰਹਿੱਟ ਸਾਂਗਸ 'ਤੇ ਡਾਂਸ ਕਰ ਰਹੀ ਹੈ।

ਕੈਮਰੇ ਅੱਗੇ ਹੌਟ ਕਾਈਲੀ ਜੇਨਰ ਨੇ ਦਿੱਤੇ ਬੋਲਡ ਪੋਜ਼, ਫੈਨਜ਼ ਦਾ ਛੁੱਟਿਆ ਪਸੀਨਾ

ਦੀਪਿਕਾ ਪਾਦੂਕੋਣ ਦੀ ਇਹ ਵੀਡੀਓ ਯੂਟਿਊਬ ਚੈਨਲ 'ਤੇ ਪੋਸਟ ਕੀਤੀ ਗਈ ਹੈ। ਉਸ ਦੀ ਇਹ ਵੀਡੀਓ ਇਕ ਐਵਾਰਡ ਸ਼ੋਅ ਦੀ ਹੈ। ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੀਬ੍ਰਿਟੀ ਵੀ ਉਨ੍ਹਾਂ ਨੂੰ ਕਾਫੀ ਚਿਅਰ ਕਰਦੇ ਦਿਖਾਈ ਦੇ ਰਹੇ ਹਨ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਦੀਪਿਕਾ ਦੀ ਵੀਡੀਓ ਵਾਇਰਲ ਹੋਈ ਹੈ। ਇਸ ਤੋਂ ਪਹਿਲਾਂ ਵੀ ਉਸ ਦੀਆਂ ਡਾਂਸਿੰਗ ਵੀਡੀਓਜ਼ ਵਾਇਰਲ ਹੋਈਆਂ ਹਨ। ਉਸ ਦੀ ਇਸ ਡਾਂਸ ਵੀਡੀਓ 'ਤੇ ਪ੍ਰਸ਼ੰਸਕ ਜ਼ਬਰਦਸਤ ਪ੍ਰਤੀਕ੍ਰਿਆ ਦੇ ਰਹੇ ਹਨ।

Get the latest update about Deepika Padukone Video, check out more about Deepika Dance Video, Yeh Jawaani Hai Deewani, Internet & News In Punjabi

Like us on Facebook or follow us on Twitter for more updates.