ਭਾਰਤ ਦੀ ਕਿੰਨੀ ਜ਼ਮੀਨ ਉੱਤੇ ਚੀਨ-ਪਾਕਿ ਦਾ ਕਬਜ਼ਾ, ਰੱਖਿਆ ਮੰਤਰੀ ਨੇ ਦੱਸਿਆ ਪੂਰਾ ਲੇਖਾ-ਜੋਖਾ

ਰਾਜਨਾਥ ਸਿੰਘ ਨੇ ਵੀਰਵਾਰ ਨੂੰ ਐਲ.ਏ.ਸੀ. ਉੱਤੇ ਚੀਨ ਨਾਲ ਤਣਾਅ ਵਿਚਾਲੇ ਹਾਲਾਤਾਂ ਬਾਰੇ ਜਾਣਕਾ...

ਰਾਜਨਾਥ ਸਿੰਘ ਨੇ ਵੀਰਵਾਰ ਨੂੰ ਐਲ.ਏ.ਸੀ. ਉੱਤੇ ਚੀਨ ਨਾਲ ਤਣਾਅ ਵਿਚਾਲੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ। ਰਾਜਨਾਥ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਸਤੰਬਰ ਤੋਂ ਦੋਵਾਂ ਦੇਸ਼ਾਂ ਵਲੋਂ  ਮਿਲਟਰੀ ਅਤੇ ਡਿਪਲੋਮੈਟਿਕ ਚੈਨਲ ਰਾਹੀਂ ਗੱਲਬਾਤ ਸ਼ੁਰੂ ਕੀਤੀ ਗਈ ਹੈ। ਸਾਡੀ ਕੋਸ਼ਿਸ਼ ਹੈ ਕਿ ਐਲ.ਏ.ਸੀ. ਉੱਤੇ ਮੌਜੂਦਾ ਹਾਲਾਤ ਬਹਾਲ ਹੋਣ। ਰੱਖਿਆ ਮੰਤਰੀ ਨੇ ਸੰਸਦ ਵਿਚ ਐਲ.ਏ.ਸੀ. ਉੱਤੇ ਮੌਜੂਦਾ ਹਾਲਤ ਬਾਰੇ ਸੰਖੇਪ ਵਿਚ ਸੰਸਦ ਨੂੰ ਦੱਸਿਆ। ਰਾਜਨਾਥ ਸਿੰਘ ਨੇ ਕਿਹਾ ਕਿ ਪੈਂਗੋਂਗ ਝੀਲ ਖੇਤਰ ਵਿਚ ਚੀਨ ਦੇ ਨਾਲ ਡਿਸਇੰਗੇਜਮੈਂਟ ਦਾ ਜੋ ਸਮਝੌਤਾ ਹੋਇਆ ਹੈ ਉਸ ਦੇ ਅਨੁਸਾਰ ਦੋਵੇਂ ਪੱਖ ਫਾਰਵਰਡ ਡਿਪਲਾਈਮੈਂਟ ਨੂੰ ਫੇਸਡ, ਕੋਆਰਡੀਨੇਟਿਡ ਤੇ ਵੇਰੀਫਾਈਡ ਮੈਨਰ ਵਿਚ ਹਟਾਵਾਂਗੇ। 

ਪਾਕਿਸਤਾਨ ਨੇ ਚੀਨ ਨੂੰ ਦਿੱਤੀ PoK ਦੀ ਜ਼ਮੀਨ 
ਚੀਨ ਫੌਜ ਦੇ ਗ੍ਰਾਊਂਡ ਸਿਚੁਏਸ਼ਨ ਦੀ ਜਾਣਕਾਰੀ ਦਿੰਦੇ ਹੋਏ ਰਾਜਨਾਥ ਨੇ ਕਿਹਾ ਕਿ 1962 ਦੇ ਸੰਘਰਸ਼ ਵਿਚ ਚੀਨ ਨੇ ਗੈਰ-ਕਾਨੂੰਨੀ ਤਰੀਕੇ ਨਾਲ ਲੱਦਾਖ ਦੇ ਕੇਂਦਰੀ ਸ਼ਾਸਿਤ ਪ੍ਰਦੇਸ਼ ਦੀ ਕਰੀਬ 38 ਹਜ਼ਾਰ ਵਰਗ ਕਿਲੋਮੀਟਰ ਜ਼ਮੀਨ ਕਬਜ਼ਾਈ ਹੈ। ਇਸ ਦੇ ਇਲਾਵਾ ਪਾਕਿਸਤਾਨ ਨੇ ਗੈਰ-ਕਾਨੂੰਨੀ ਤਰੀਕੇ ਨਾਲ ਪਾਕਿ ਅਧਿਕਾਰਿਤ ਕਸ਼ਮੀਰ ਵਿਚ ਭਾਰਤ ਦੀ 5180 ਵਰਗ ਕਿਲੋਮੀਟਰ ਭੂਮੀ ਨੂੰ ਚੀਨ ਨੂੰ ਦੇ ਦਿੱਤਾ ਹੈ। ਇਸ ਤਰ੍ਹਾਂ ਚੀਨ ਦਾ 43 ਹਜ਼ਾਰ ਵਰਗ ਕਿਲੋਮੀਟਰ ਤੋਂ ਜ਼ਿਆਦਾ ਭਾਰਤ ਦੀ ਜ਼ਮੀਨ ਉੱਤੇ ਗ਼ੈਰ-ਕਾਨੂੰਨੀ ਕਬਜ਼ਾ ਹੈ। ਚੀਨ ਪੂਰਬੀ ਖੇਤਰ ਵਿਚ ਅਰੁਣਾਚਲ ਪ੍ਰਦੇਸ਼ ਵਿਚ ਕਰੀਬ 90 ਹਜ਼ਾਰ ਵਰਗ ਕਿਲੋਮੀਟਰ ਭੂਮੀ ਨੂੰ ਆਪਣਾ ਦੱਸਿਆ ਹੈ। ਭਾਰਤ ਨੇ ਇਸ ਗ਼ੈਰ-ਕਾਨੂੰਨੀ ਕਬਜ਼ੇ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਹੈ। 

ਚੀਨ ਦੇ ਨਾਲ ਸਮਝੌਤੇ ਦੀ ਹਾਲਤ ਵਿਚ ਪੁੱਜੇ
ਰਾਜਨਾਥ ਸਿੰਘ ਨੇ ਕਿਹਾ ਕਿ ਫ੍ਰਿਕਸ਼ਨ ਖੇਤਰਾਂ ਵਿਚ ਡਿਸਇੰਗੇਜਮੈਂਟ ਲਈ ਭਾਰਤ ਦਾ ਇਹ ਮਤ ਹੈ ਕਿ 2020 ਦੀ ਫਾਰਵਰਡ ਡਿਪਲਾਈਮੈਂਟ, ਜੋ ਇਕ-ਦੂਜੇ ਦੇ ਬਹੁਤ ਨਜ਼ਦੀਕ ਹਨ ਉਹ ਦੂਰ ਹੋ ਜਾਣ ਅਤੇ ਦੋਵਾਂ ਸੈਨਾਵਾਂ ਵਾਪਸ ਆਪਣੀਆਂ-ਆਪਣੀਆਂ ਸਥਾਈ ਚੌਕੀਆਂ ਉੱਤੇ ਪਰਤ ਜਾਣ। ਸਿੰਘ ਨੇ ਕਿਹਾ ਕਿ ਗੱਲਬਾਤ ਲਈ ਸਾਡੀ ਰਣਨੀਤੀ ਅਤੇ ਦ੍ਰਿਸ਼ਟੀਕੋਣ ਪ੍ਰਧਾਨ ਮੰਤਰੀ ਜੀ ਦੇ ਇਸ ਦਿਸ਼ਾ ਨਿਰਦੇਸ਼ ਉੱਤੇ ਆਧਾਰਿਤ ਹੈ ਕਿ ਅਸੀਂ ਆਪਣੀ ਇਕ ਇੰਚ ਜ਼ਮੀਨ ਵੀ ਕਿਸੇ ਹੋਰ ਨੂੰ ਨਹੀਂ ਲੈਣ ਦੇਣਗੇ। ਸਾਡੇ ਦ੍ਰਿੜ ਸੰਕਲਪ ਦਾ ਹੀ ਇਹ ਫਲ ਹੈ ਕਿ ਅਸੀਂ ਸਮਝੌਤੇ ਦੀ ਹਾਲਤ ਉੱਤੇ ਪਹੁੰਚ ਗਏ ਹਾਂ। 

ਚੀਨ ਦੀ ਹਮਲਾਵਰਤਾ ਦਾ ਦਿੱਤਾ ਜਵਾਬ
ਰਾਜਨਾਥ ਸਿੰਘ ਨੇ ਸੰਸਦ ਵਿਚ ਈਸਟਰਨ ਲੱਦਾਖ ਨੂੰ ਲੈ ਕੇ ਦਿੱਤੇ ਗਏ ਆਪਣੇ ਪਿਛਲੇ ਭਾਸ਼ਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਚੀਨ ਵਲੋਂ ਐਲ.ਏ.ਸੀ. ਦੇ ਕੋਲ ਭਾਰੀ ਗਿਣਤੀ ਵਿਚ ਸੈਨਿਕਾਂ ਦੀ ਨਿਯੁਕਤੀ ਦੇ ਨਾਲ ਗੋਲਾ-ਬਾਰੂਦ ਇਕੱਠੇ ਕੀਤੇ ਜਾਣ ਦੀ ਗੱਲ ਦੱਸੀ। ਉਨ੍ਹਾਂ ਕਿਹਾ ਕਿ ਚੀਨ ਨੇ ਐਲ.ਏ.ਸੀ. ਦੇ ਕੋਲ ਕਈ ਵਾਰ ਹਮਲਾਵਰਤਾ ਵਿਖਾਉਣ ਦੀ ਕੋਸ਼ਿਸ਼ ਕੀਤੀ। ਇਸ ਦਾ ਭਾਰਤੀ ਫੌਜੀ ਬਲਾਂ ਵਲੋਂ ਲੋੜੀਂਦਾ ਜਵਾਬ ਦਿੱਤਾ ਗਿਆ। 

ਅਜੇ ਤੱਕ 9 ਰਾਊਂਡ ਦੀ ਹੋ ਚੁੱਕੀ ਹੈ ਗੱਲਬਾਤ
ਰੱਖਿਆ ਮੰਤਰੀ ਨੇ ਕਿਹਾ ਕਿ ਸਤੰਬਰ 2020 ਤੋਂ ਲਗਾਤਾਰ ਫੌਜੀ ਅਤੇ ਡਿਪਲੋਮੈਟਿਕ ਪੱਧਰ ਉੱਤੇ ਦੋਵੇਂ ਪੱਖਾਂ ਵਿਚ ਕਈ ਵਾਰ ਗੱਲਬਾਤ ਹੋਈ ਹੈ। ਇਸ ਵਿਚ ਇਸ ਡਿਸਇੰਗੇਜਮੈਂਟ ਦਾ ਆਪਸ ਵਿਚ ਸਵਿਕਾਰਯੋਗ ਤਰੀਕਾ ਕੱਢਿਆ ਜਾਵੇ। ਅਜੇ ਤੱਕ ਚੋਟੀ ਦੇ ਕਮਾਂਡਰ ਪੱਧਰ ਉੱਤੇ 9 ਰਾਊਂਡ ਦੀ ਗੱਲਬਾਤ ਹੋ ਚੁੱਕੀ ਹੈ।

Get the latest update about defence minister, check out more about rajnath singh, LAC situation, pakistan & china

Like us on Facebook or follow us on Twitter for more updates.