ਹੁਣ ਕੈਦੀਆਂ ਦੇ ਹੱਥਾਂ 'ਚ ਹੋਣਗੀਆਂ ਡਿਗਰੀਆਂ, 49 ਕੈਦੀਆਂ ਦਾ ਓਪਨ ਯੂਨੀਵਰਸਿਟੀ 'ਚ ਹੋਇਆ ਦਾਖਲਾ

ਜੋ ਵਿਅਕਤੀ ਕਦੇ ਆਪਣੇ ਹੱਥਾਂ 'ਚ ਚਾਕੂ ਸ਼ੂਰੀਆਂ ਰੱਖੇ ਨਜ਼ਰ ਆਉਂਦੇ ਸਨ ਉਨ੍ਹਾਂ ਦੇ ਹੱਥਾਂ 'ਚ ਹੁਣ ਡਿਗਰੀਆਂ ਦੇਖਣ ਨੂੰ ਮਿਲਣ ਵਾਲੀਆਂ ਹਨ। ਹਾਲ੍ਹੀ 'ਚ ਪੰਜਾਬ ਜੇਲ ਮੰਤਰੀ ਹਰਜੋਤ ਬੈਂਸ ਨੇ ਇਹ ਜਾਣਕਾਰੀ ਸਾਂਝਾ ਕੀਤੀ ਹੈ...

ਜੋ ਵਿਅਕਤੀ ਕਦੇ ਆਪਣੇ ਹੱਥਾਂ 'ਚ ਚਾਕੂ ਸ਼ੂਰੀਆਂ ਰੱਖੇ ਨਜ਼ਰ ਆਉਂਦੇ ਸਨ ਉਨ੍ਹਾਂ ਦੇ ਹੱਥਾਂ 'ਚ ਹੁਣ ਡਿਗਰੀਆਂ ਦੇਖਣ ਨੂੰ ਮਿਲਣ ਵਾਲੀਆਂ ਹਨ। ਹਾਲ੍ਹੀ 'ਚ ਪੰਜਾਬ ਜੇਲ ਮੰਤਰੀ ਹਰਜੋਤ ਬੈਂਸ ਨੇ ਇਹ ਜਾਣਕਾਰੀ ਸਾਂਝਾ ਕੀਤੀ ਹੈ। ਉਹ ਦੱਸਿਆ ਕਿ ਜੇਲ੍ਹ ਵਿੱਚ ਬੰਦ 49 ਕੈਦੀ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ, ਪਟਿਆਲਾ ਤੋਂ ਗ੍ਰੈਜੂਏਟ ਹੋਣਗੇ। ਇਨ੍ਹਾਂ ਕੈਦੀਆਂ ਕਈ ਕੈਦੀ ਅਜਿਹੇ ਵੀ ਹਨ ਜੋ ਪਹਿਲਾਂ ਪੜ੍ਹਾਈ ਵਿੱਚ ਵੀ ਹੁਸ਼ਿਆਰ ਸੀ ਪਰ ਹੁਣ ਲੁੱਟ-ਖੋਹ, ਕਤਲ ਅਤੇ ਬਲਾਤਕਾਰ ਵਰਗੇ ਗੰਭੀਰ ਮਾਮਲਿਆਂ ਦੇ ਚਲਦੇ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ।


ਇਨ੍ਹਾਂ ਦੱਸਿਆ ਕਿ 271 ਅਨਪੜ੍ਹ ਅਤੇ 75,10ਵੀਂ ਪਾਸ ਕੈਦੀ ਹਨ ਜੋ ਅਗਲੇਰੀ ਸਿੱਖਿਆ ਲੈਣਾ ਚਾਹੁੰਦੇ ਹਨ। ਸਾਰਿਆਂ ਨੂੰ ਜੇਲ੍ਹ ਪ੍ਰਸ਼ਾਸਨ ਵਲੋਂ ਦਾਖ਼ਲ ਕਰ ਲਿਆ ਗਿਆ ਹੈ। ਸਰਕਾਰ ਦਾ ਦਾਅਵਾ ਹੈ ਕਿ ਹੁਣ ਹਰ ਜੇਲ੍ਹ ਵਿੱਚ ਸਕੂਲ ਹੋਵੇਗਾ। ਜਿੱਥੇ 50 ਕੈਦੀ ਸਿੱਖਿਆ ਲੈਣਗੇ। ਇਸ ਤੋਂ ਇਲਾਵਾ ਜੋ ਕੈਦੀ ਗ੍ਰੈਜੂਏਟ ਹਨ, ਹੁਣ ਕਿਸੇ ਕਾਰਨ ਜੇਲ੍ਹ ਵਿੱਚ ਹੈ, ਇਨ੍ਹਾਂ ਦਾ ਸਹਿਯੋਗ ਲਿਆ ਜਾਵੇਗਾ। ਉਹ ਇਕ ਅਧਿਆਪਕ ਵਜੋਂ ਬਾਕੀ ਕੈਦੀਆਂ ਨੂੰ ਪੜ੍ਹਾਉਣਗੇ। 

*ਅਨਪੜ੍ਹ - SCERT ਪ੍ਰੋਗਰਾਮ ਤਹਿਤ 271 ਕੈਦੀ ਜੇਲ੍ਹ ਵਿੱਚ ਸਿੱਖਿਆ ਲੈਣਗੇ।
*10ਵੀਂ ਪਾਸ- 75 ਕੈਦੀਆਂ ਨੇ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲ ਵਿੱਚ 12ਵੀਂ ਵਿੱਚ ਦਾਖਲਾ ਲਿਆ।
*12ਵੀਂ ਪਾਸ- 49 ਕੈਦੀਆਂ ਨੂੰ ਗ੍ਰੈਜੂਏਸ਼ਨ ਵਿੱਚ ਦਿਲਚਸਪੀ ਹੈ। ਉਨ੍ਹਾਂ ਨੂੰ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ, ਪਟਿਆਲਾ ਵਿੱਚ ਦਾਖਲਾ ਦਿੱਤਾ ਗਿਆ ਹੈ।Get the latest update about NEWS IN PUNJABI, check out more about HARJOT BAINS, JAILS, prisoners & JAIL MINISTER

Like us on Facebook or follow us on Twitter for more updates.