ਦਿੱਲੀ: ਜੈਪੁਰ ਗੋਲਡਨ ਹਸਪਤਾਲ 'ਚ ਆਕਸੀਜਨ ਦੀ ਕਮੀ ਨਾਲ 20 ਮਰੀਜ਼ਾਂ ਦੀ ਮੌਤ

ਦਿੱਲੀ ਵਿਚ ਆਕਸੀਜਨ ਦੀ ਕਿੱਲਤ ਵਿਚਾਲੇ ਵੱਡੀ ਖਬਰ ਆ ਰਹੀ ਹੈ। ਰਾਜਧਾਨੀ ਦੇ ਰੋਹੀਣੀ ਇਲਾਕੇ ਵਿਚ ਸਥਿਤ ਜੈਪੁਰ ਗੋਲ...

ਨਵੀਂ ਦਿੱਲੀ: ਦਿੱਲੀ ਵਿਚ ਆਕਸੀਜਨ ਦੀ ਕਿੱਲਤ ਵਿਚਾਲੇ ਵੱਡੀ ਖਬਰ ਆ ਰਹੀ ਹੈ। ਰਾਜਧਾਨੀ ਦੇ ਰੋਹੀਣੀ ਇਲਾਕੇ ਵਿਚ ਸਥਿਤ ਜੈਪੁਰ ਗੋਲਡਨ ਹਸਪਤਾਲ ਵਿਚ ਆਕਸੀਜਨ ਦੀ ਕਮੀ ਕਾਰਨ ਸ਼ੁੱਕਰਵਾਰ ਦੇਰ ਰਾਤ 20 ਲੋਕਾਂ ਦੀ ਮੌਤ ਹੋ ਗਈ ਹੈ। ਮੌਤ ਦੇ ਬਾਅਦ ਇਥੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਹਰ ਪਾਸੇ ਚੀਕ-ਚਿਹਾੜਾ ਹੀ ਸੁਣਾਈ ਦੇ ਰਿਹਾ ਹੈ। ਦੱਸ ਦਈਏ ਕਿ ਦਿੱਲੀ ਵਿਚ ਬੀਤੇ ਕਈ ਦਿਨਾਂ ਤੋਂ ਤਕਰੀਬਨ ਸਾਰੇ ਹਸਪਤਾਲਾਂ ਵਿਚ ਆਕਸੀਜਨ ਦੀ ਭਿਆਨਕ ਕਮੀ ਹੋ ਰਹੀ ਹੈ। ਕਈ ਵਾਰ ਤਾਂ ਪੁਲਸ ਨੂੰ ਗ੍ਰੀਨ ਕਾਰੀਡੋਰ ਬਣਾ ਕੇ ਆਕਸੀਜਨ ਦੇ ਟਰੱਕ ਨੂੰ ਹਸਪਤਾਲ ਪਹੁੰਚਾਉਣਾ ਪੈ ਰਿਹਾ ਹੈ।

ਇਧਰ ਹਸਪਤਾਲ ਦੇ ਐੱਮ.ਡੀ. ਡਾਕਟਰ ਡੀ.ਕੇ. ਬਲੁਜਾ ਨੇ ਦੱਸਿਆ ਕਿ ਹਸਪਤਾਲ ਵਿਚ 20 ਕੋਰੋਨਾ ਮਰੀਜ਼ਾਂ ਦੀ ਦੇਰ ਰਾਤ ਮੌਤ ਹੋ ਗਈ ਹੈ। ਇਹ ਸਾਰੀਆਂ ਮੌਤਾਂ ਆਕਸੀਜਨ ਦੀ ਕਮੀ ਕਾਰਨ ਹੋਈਆਂ ਹਨ। ਹਸਪਤਾਲ ਦਾ ਰੋਜ਼ਾਨਾ ਦਾ 3600 ਲੀਟਰ ਦਾ ਕੋਟਾ ਹੈ। ਪਿਛਲੇ ਦੋ ਦਿਨਾਂ ਤੋਂ ਆਕਸੀਜਨ ਦੀ ਸਪਲਾਈ ਹੀ ਨਹੀਂ ਹੋਈ। ਬੀਤੇ ਦਿਨ ਜਦੋਂ ਹਾਲਾਤ ਬਹੁਤ ਵਿਗੜ ਗਏ ਤਾਂ ਰਾਤ ਨੂੰ 1500 ਲੀਟਰ ਆਕਸੀਜਨ ਸਪਲਾਈ ਕੀਤੀ ਗਈ। ਇਸ ਤੋਂ ਬਾਅਦ ਆਕਸੀਜਨ ਦਾ ਦਬਾਅ ਘੱਟ ਹੋ ਗਿਆ ਤੇ 20 ਮਰੀਜ਼ਾਂ ਦੀ ਮੌਤ ਹੋ ਗਈ। ਇਸ ਹਸਪਤਾਲ ਵਿਚ 300 ਤੋਂ ਵਧੇਰੇ ਕੋਰੋਨਾ ਇਨਫੈਕਟਿਡ ਮਰੀਜ਼ ਦਾਖਲ ਹਨ। ਇਨ੍ਹਾਂ ਵਿਚੋਂ 80 ਫੀਸਦੀ ਤੋਂ ਵਧੇਰੇ ਆਕਸੀਜਨ ਉੱਤੇ ਹਨ। ਚਿੰਤਾ ਦੀ ਗੱਲ ਇਹ ਹੈ ਕਿ ਅਜੇ ਹਸਪਤਾਲ ਵਿਚ ਕੁਝ ਹੀ ਸਮੇਂ ਦੀ ਆਕਸੀਜਨ ਬਚਿਆ ਹੈ।

ਗੰਗਾ ਰਾਮ ਹਸਪਤਾਲ ਵਿਚ ਹੋਈ ਸੀ 25 ਲੋਕਾਂ ਦੀ ਮੌਤ
ਦੱਸਣਯੋਗ ਹੈ ਕਿ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਵਿਚ 25 ਗੰਭੀਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਹਸਪਤਾਲ ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਕੋਲ ਕੁਝ ਘੰਟਿਆਂ ਦਾ ਆਕਸੀਜਨ ਬਚਿਆ ਹੈ। ਵੈਂਟੀਲੇਟਰ ਵੀ ਸਹੀ ਤਰ੍ਹਾਂ ਨਾਲ ਕੰਮ ਨਹੀਂ ਕਰ ਰਹੇ ਹਨ। ਉਨ੍ਹਾਂ ਨੂੰ ਤੁਰੰਤ ਏਅਰਲਿਫਟ ਦੀ ਮਦਦ ਨਾਲ ਆਕਸੀਜਨ ਚਾਹੀਦੀ ਹੈ ਕਿਉਂਕਿ ਹੋਰ 60 ਮਰੀਜ਼ਾਂ ਦੀ ਜਾਨ ਖਤਰੇ ਵਿਚ ਹੈ।

Get the latest update about Truescoop News, check out more about Jaipur golden hospital, lack of oxygen, 20 patient dies & covid19

Like us on Facebook or follow us on Twitter for more updates.