ਦਿੱਲੀ: ਜਾਮੀਆ ਨਗਰ ਵਿੱਚ ਇਲੈਕਟ੍ਰਿਕ ਮੋਟਰ ਪਾਰਕਿੰਗ 'ਚ ਲਗੀ ਭਿਆਨਕ ਅੱਗ, ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ

ਦਿੱਲੀ ਦੇ ਜਾਮੀਆ ਨਗਰ 'ਚ ਅੱਜ ਸਵੇਰੇ ਇਲੈਕਟ੍ਰਿਕ ਮੋਟਰ ਪਾਰਕਿੰਗ 'ਚ ਭਿਆਨਕ ਅੱਗ ਲੱਗ ਗਈ ਜਿਸ ਨੇ ਹੋਰ ਵਾਹਨਾਂ ਸਮੇਤ ਦਰਜਨਾਂ ਈ-ਰਿਕਸ਼ਾ ਨੂੰ ਲਪੇਟ 'ਚ ਲੈ ਲਿਆ...

ਦਿੱਲੀ ਦੇ ਜਾਮੀਆ ਨਗਰ 'ਚ ਅੱਜ ਸਵੇਰੇ ਇਲੈਕਟ੍ਰਿਕ ਮੋਟਰ ਪਾਰਕਿੰਗ 'ਚ ਭਿਆਨਕ ਅੱਗ ਲੱਗ ਗਈ ਜਿਸ ਨੇ ਹੋਰ ਵਾਹਨਾਂ ਸਮੇਤ ਦਰਜਨਾਂ ਈ-ਰਿਕਸ਼ਾ ਨੂੰ ਲਪੇਟ 'ਚ ਲੈ ਲਿਆ। ਦਿੱਲੀ ਫਾਇਰ ਸਰਵਿਸਿਜ਼ ਨੇ ਦੱਸਿਆ ਕਿ ਜਾਮੀਆ ਨਗਰ ਦੇ ਮੇਨ ਤਿਕੋਨਾ ਪਾਰਟ ਦੀ ਪਾਰਕਿੰਗ ਵਿੱਚ ਅੱਗ ਲੱਗਣ ਬਾਰੇ ਸਵੇਰੇ 5.02 ਵਜੇ ਇੱਕ ਕਾਲ ਆਈ ਸੀ। ਫਾਇਰ ਬ੍ਰਿਗੇਡ ਦੀਆਂ ਕੁੱਲ 11 ਗੱਡੀਆਂ ਮੌਕੇ 'ਤੇ ਪਹੁੰਚੀਆਂ।

ਦਿੱਲੀ ਦੇ ਜਾਮੀਆ ਨਗਰ ਮੈਟਰੋ ਸਟੇਸ਼ਨ ਦੀ ਪਾਰਕਿੰਗ 'ਚ ਅੱਗ ਲੱਗਣ ਨਾਲ ਘੱਟੋ-ਘੱਟ 10 ਕਾਰਾਂ ਨੁਕਸਾਨੀਆਂ ਗਈਆਂ ਹਨ । ਕਾਰਾਂ ਤੋਂ ਇਲਾਵਾ ਘੱਟੋ-ਘੱਟ 30 ਨਵੇਂ ਈ-ਰਿਕਸ਼ਾ, 50 ਪੁਰਾਣੇ ਈ-ਰਿਕਸ਼ਾ ਅਤੇ 1 ਮੋਟਰਸਾਈਕਲ ਨੂੰ ਨੁਕਸਾਨ ਪਹੁੰਚਿਆ ਹੈ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਮੌਕੇ 'ਤੇ ਪਹੁੰਚੀਆਂ ਹਨ ਅਤੇ ਅੱਗ 'ਤੇ ਕਾਬੂ ਪਾਇਆ ਜਾ ਰਿਹਾ ਹੈ। ਦਿੱਲੀ ਫਾਇਰ ਸਰਵਿਸ ਨੇ ਕਿਹਾ, "ਬਹੁਤ ਸਾਰੇ ਵਾਹਨ ਨੁਕਸਾਨੇ ਗਏ ਅਤੇ ਕਈ ਈ-ਰਿਕਸ਼ਾ ਸੜ ਕੇ ਸੁਆਹ ਹੋ ਗਏ।"

Get the latest update about E RICKSHAW PARKING FIRE IN DELHI, check out more about DELHI, BREAKING NEWS, FIRE & DELHI JAMIA NAGAR

Like us on Facebook or follow us on Twitter for more updates.