ਇਹ ਹੈ ਦੇਸ਼ ਦਾ ਪਹਿਲਾ ਸ਼ਖਸ, ਜਿਸ ਨੂੰ ਸਭ ਤੋਂ ਪਹਿਲਾਂ ਲੱਗਾ ਕੋਰੋਨਾ ਦਾ ਟੀਕਾ

ਦਿੱਲੀ ਦੇ AIIMS (ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ) ਵਿਚ ਇਕ ਸਫਾਈ ਕਰਮਚਾਰੀ ਨੂੰ ਸ...

ਦਿੱਲੀ ਦੇ AIIMS (ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ) ਵਿਚ ਇਕ ਸਫਾਈ ਕਰਮਚਾਰੀ ਨੂੰ ਸਭ ਤੋਂ ਪਹਿਲਾਂ ਕੋਰੋਨਾ ਦਾ ਟੀਕਾ ਲਗਾਇਆ ਗਿਆ ਹੈ। ਇਸ ਮੌਕੇ ਉੱਥੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ AIIMS ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਵੀ ਮੌਜੂਦ ਸਨ। ਇੰਨਾ ਹੀ ਨਹੀਂ  AIIMS ਦੇ ਡਾਇਰੈਕਟਰ ਡਾ. ਰਣਦੀਪ ਗੁਲੇਰਿਆ ਨੇ ਵੀ ਕੋਰੋਨਾ ਦਾ ਟੀਕਾ ਲਗਵਾਇਆ ਹੈ। ਸਾਫ਼ ਹੈ ਕੋਰੋਨਾ ਵੈਕਸੀਨ ਨੂੰ ਲੈ ਕੇ ਲੋਕਾਂ ਵਿਚਾਲੇ ਕਾਫ਼ੀ ਅਫਵਾਹਾਂ ਵੀ ਹਨ। ਅਜਿਹੇ ਵਿਚ AIIMS ਡਾਇਰੈਕਟਰ ਦੇ ਵੈਕਸੀਨ ਲਗਵਾਉਣ ਨਾਲ ਲੋਕਾਂ ਵਿਚਾਲੇ ਇਕ ਸਕਾਰਾਤਮਕ ਸੁਨੇਹਾ ਜਾਵੇਗਾ ਅਤੇ ਲੋਕਾਂ ਵਿਚਾਲੇ ਵੈਕਸੀਨ ਨੂੰ ਲੈ ਕੇ ਅਫਵਾਹਾਂ ਉੱਤੇ ਵਿਰਾਮ ਲੱਗੇਗਾ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ 11.05 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਕੋਰੋਨਾ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ 35 ਮਿੰਟ ਦੇ ਭਾਸ਼ਣ ਵਿਚ ਉਨ੍ਹਾਂ ਕਿਹਾ ਕਿ ਵੈਕਸੀਨ ਬਹੁਤ ਹੀ ਘੱਟ ਸਮੇਂ ਵਿਚ ਆ ਗਈ ਹੈ। ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਅਭਿਆਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਲਈ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਭਾਵੁੱਕ ਵੀ ਹੋ ਗਏ। ਕਿਹਾ ਕਿ ਸਾਨੂੰ ਬਚਾਉਣ ਲਈ ਕਈ ਲੋਕਾਂ ਨੇ ਪ੍ਰਾਣ ਸੰਕਟ ਵਿਚ ਪਾ ਦਿੱਤੇ।  ਕਈ ਲੋਕ ਘਰ ਪਰਤ ਕੇ ਹੀ ਨਹੀਂ ਆਏ। ਹੁਣ ਸਿਹਤ ਸੇਵਾ ਨਾਲ ਜੁੜੇ ਲੋਕਾਂ ਨੂੰ ਪਹਿਲਾਂ ਟੀਕਾ ਲਗਾਕੇ ਇਕ ਤਰ੍ਹਾਂ ਨਾਲ ਸਮਾਜ ਆਪਣਾ ਕਰਜ਼ਾ ਚੁੱਕਾ ਰਿਹਾ ਹੈ। 

ਸਾਰੇ 29 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (UT) ਦੀਆਂ 3006 ਸਾਈਟਾਂ ਉੱਤੇ ਇਕੱਠਿਆਂ ਇਹ ਪ੍ਰੋਗਰਾਮ ਚਲਾਇਆ ਜਾਵੇਗਾ। ਪਹਿਲੇ ਫੇਜ਼ ਵਿਚ ਹੈਲਥ ਵਰਕਰਸ ਅਤੇ ਫਰੰਟਲਾਈਨ ਵਰਕਰਸ ਦਾ ਟੀਕਾਕਰਨ ਹੋਵੇਗਾ। ਪਹਿਲੇ ਦਿਨ ਹਰ ਸਾਈਟ ਉੱਤੇ ਘੱਟ ਤੋਂ ਘੱਟ 100 ਲੋਕਾਂ ਨੂੰ ਵੈਕਸੀਨ ਲਗਾਈ ਜਾਵੇਗੀ। ਲਿਹਾਜ਼ਾ ਦੇਸ਼ ਭਰ ਵਿਚ ਅੱਜ 3 ਲੱਖ 15 ਹਜ਼ਾਰ 37 ਲੋਕਾਂ ਨੂੰ ਟੀਕਾ ਲੱਗੇਗਾ।

Get the latest update about vaccine, check out more about delhi, sanitation worker, first person & covid19

Like us on Facebook or follow us on Twitter for more updates.