ਸ਼ਰਮਨਾਕ! ਸਿਰਫ 6 ਕਿਲੋਮੀਟਰ ਦੂਰ ਸ਼ਮਸ਼ਾਨਘਾਟ ਤੱਕ ਲਿਜਾਣ ਲਈ ਐਂਬੂਲੈਂਸ ਚਾਲਕ ਨੇ ਮੰਗੇ 14 ਹਜ਼ਾਰ, ਗ੍ਰਿਫਤਾਰ

ਜਿਥੇ ਕੋਰੋਨਾ ਵਾਇਰਸ ਕਾਰਨ ਲੋਕਾਂ ਦਾ ਜਿਊਣਾ ਮੁਹਾਰ ਹੋਇਆ ਪਿਆ ਹੈ ਉਥੇ ਹੀ ਅਜਿਹੇ ਸਮੇਂ ਕਿਤੇ ਆਕ...

ਨਵੀਂ ਦਿੱਲੀ: ਜਿਥੇ ਕੋਰੋਨਾ ਵਾਇਰਸ ਕਾਰਨ ਲੋਕਾਂ ਦਾ ਜਿਊਣਾ ਮੁਹਾਰ ਹੋਇਆ ਪਿਆ ਹੈ ਉਥੇ ਹੀ ਅਜਿਹੇ ਸਮੇਂ ਕਿਤੇ ਆਕਸੀਜਨ ਤਾਂ ਕਿਤੇ ਰੇਮਡੀਸਿਵੀਰ ਦੀ ਕਾਲਾਬਾਜ਼ਾਰੀ ਹੋ ਰਹੀ ਹੈ। ਹੁਣ ਐਂਬੂਲੈਂਸ ਵਾਲੇ ਹੀ ਲੋਕਾਂ ਤੋਂ ਮਨਮਰਜ਼ੀ ਦਾ ਕਿਰਾਇਆ ਵਸੂਲ ਰਹੇ ਹਨ। ਦਿੱਲੀ ਤੋਂ ਹੀ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲਾਈਫਡ ਹਸਪਤਾਲ ਤੋਂ ਨਿਗਮਬੋਧ ਘਾਟ ਤੱਕ ਅੰਤਿਮ ਸੰਸਕਾਰ ਲਈ ਲਾਸ਼ ਲਿਜਾਉਣ ਲਈ ਐਂਬੂਲੈਂਸ ਚਾਲਕ ਨੇ ਪੀੜਤ ਪਰਿਵਾਰ ਤੋਂ 14 ਹਜ਼ਾਰ ਰੁਪਏ ਮੰਗ ਲਏ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਦੂਰੀ ਸਿਰਫ਼ 6 ਕਿਲੋਮੀਟਰ ਦੀ ਹੀ ਹੈ।

ਪੀੜਤ ਪਰਿਵਾਰ ਨੇ ਇਸ ਗੱਲ ਦੀ ਜਾਣਕਾਰੀ ਦਿੱਲੀ ਪੁਲਸ ਨੂੰ ਦਿੱਤੀ ਅਤੇ ਦੱਸਿਆ ਕਿ ਐਂਬੂਲੈਂਸ ਨੰਬਰ ਯੂ.ਪੀ. 24J9174 ਦੇ ਚਾਲਕ ਨੇ ਗੈਰ-ਕਾਨੂੰਨੀ ਤਰੀਕੇ ਨਾਲ ਉਨ੍ਹਾਂ ਤੋਂ ਵੱਧ ਰਕਮ ਵਸੂਲੀ ਹੈ। ਸੂਚਨਾ ਮਿਲਦੇ ਹੀ ਦਿੱਲੀ ਪੁਲਸ ਨੇ ਕਾਂਧੀ ਲਾਲ ਨਾਮੀ ਐਂਬੂਲੈਂਸ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜੋ ਕਿ ਦਿੱਲੀ ਦੇ ਜਮੁਨਾ ਬਜ਼ਾਰ ਦਾ ਰਹਿਣ ਵਾਲਾ ਹੈ। ਪੁਲਸ ਅਫ਼ਸਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਨਾਲ ਗੈਰ-ਕਾਨੂੰਨੀ ਵਸੂਲੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Get the latest update about Truescoopnews, check out more about Crematorium, Ambulance Driver, Arrested & Delhi

Like us on Facebook or follow us on Twitter for more updates.