ਕਪਿਲ ਨੇ ਕੀਤਾ ਟਵੀਟ, ਕਿਹਾ-ਦਿੱਲੀ 'ਚ ਬਣਾਇਆ ਗਿਆ ਮਿੰਨੀ ਪਾਕਿਸਤਾਨ

ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਉਮੀਦਵਾਰ ਕਪਿਲ ...

ਨਵੀਂ ਦਿੱਲੀ — ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਉਮੀਦਵਾਰ ਕਪਿਲ ਮਿਸ਼ਰਾ ਆਪਣੇ ਇਕ ਟਵੀਟ ਨਾਲ ਵਿਵਾਦਾਂ 'ਚ ਘਿਰ ਗਏ ਹਨ। ਰਿਪੋਰਟ ਮੁਤਾਬਕ ਭਾਰਤ ਦੇ ਚੋਣ ਕਮਿਸ਼ਨ ਨੇ ਦਿੱਲੀ ਦੇ ਮੁਖ ਚੋਣ ਅਧਿਕਾਰੀ ਤੋਂ ਭਾਜਪਾ ਨੇਤਾ ਕਪਿਲ ਮਿਸ਼ਰਾ ਦੇ ਟਵੀਟ 'ਤੇ ਦਿੱਲੀ ਚੋਣਾਂ 2020 'ਤੇ ਇਕ ਰਿਪੋਰਟ ਮੰਗੀ ਹੈ। 24 ਘੰਟੇ ਦੇ ਅੰਦਰ ਰਿਪੋਰਟ ਪੇਸ਼ ਕੀਤੀ ਜਾਵੇਗੀ। ਮਾਡਲ ਟਾਊਨ ਤੋਂ ਬੀਜੇਪੀ ਉਮੀਦਵਾਰ ਕਪਿਲ ਮਿਸ਼ਰਾ ਨੇ ਟਵੀਟ ਕੀਤਾ 8 ਫਰਵਰੀ ਹਿੰਦੁਸਤਾਨ ਤੇ ਪਾਕਿਸਤਾਨ ਵਿਚਕਾਰ ਹੋਵੇਗਾ ਮੁਕਾਬਲਾ। ਕਪਿਲ ਸ਼ਰਮਾ ਨੇ ਕਿਹਾ ਕਿ ਦਿੱਲੀ 'ਚ ਕਈ ਸਥਾਨਾਂ 'ਤੇ 'ਮਿੰਨੀ ਪਾਕਿਸਤਾਨ' ਬਣਾਇਆ ਗਿਆ ਹੈ।

ਅਸਾਮ 'ਚ 177 ਹਥਿਆਰਾਂ ਨਾਲ 644 ਅੱਤਵਾਦੀਆਂ ਨੇ ਕੀਤਾ ਸਮਰਪਣ

8 ਫਰਵਰੀ ਨੂੰ ਦਿੱਲੀ 'ਚ ਭਾਰਤ ਬਨਾਮ ਪਾਕਿਸਤਾਨ ਹੋਵੇਗਾ —
ਸ਼ਾਹੀਨ ਬਾਗ ਨੂੰ ਹੋਰ ਵੀ ਥਾਵਾਂ 'ਤੇ ਦੁਹਰਾਇਆ ਜਾ ਰਿਹਾ ਹੈ। ਇੰਦਰ ਲੋਕ, ਚੰਦ ਬਾਗ ਵਰਗੇ ਹੋਰ ਸਥਾਨ ਵੀ ਮਿੰਨੀ ਪਾਕਿਸਤਾਨ ਬਣ ਗਏ ਹਨ। ਪ੍ਰਦਰਸ਼ਨਕਾਰੀ ਸੜਕਾਂ ਨੂੰ ਜਾਮ ਕਰਕੇ ਆਮ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕਰਨ ਲਈ ਕਈ ਨੇਤਾਵਾਂ 'ਤੇ ਵੀ ਨਿਸ਼ਾਨਾ ਸਾਧਿਆ। ਕਪਿਲ ਮਿਸ਼ਰਾ ਨੇ ਕਿਹਾ ਕਿ ਮਨੀਸ਼ ਸਿਸੋਦੀਆ ਅਤੇ ਵਿਰੋਧੀ ਧਿਰ ਸ਼ਾਹੀਨ ਬਾਗ 'ਚ ਲਗਾਤਾਰ ਪ੍ਰਦਰਸ਼ਕਾਰੀਆਂ ਦਾ ਸਮਰਥਨ ਕਰ ਰਹੇ ਹਨ ਪਰ ਮੈਨੂੰ ਉਨ੍ਹਾਂ ਨੂੰ ਦੱਸਣਾ ਹੋਵੇਗਾ ਕਿ ਜਦੋਂ-ਜਦੋਂ ਪਾਕਿਸਤਾਨ ਖੜ੍ਹਾ ਕਰਨ ਦੀ ਕੋਸ਼ਿਸ਼ ਹੋਈ ਉਦੋਂ-ਉਦੋਂ ਹਿੰਦੁਸਤਾਨ ਖੜ੍ਹਾ ਹੋਇਆ ਹੈ। ਇਹ 8 ਫਰਵਰੀ 2020 ਨੂੰ ਦਿੱਲੀ ਦੀਆਂ ਸੜਕਾਂ 'ਤੇ ਭਾਰਤ ਬਨਾਮ ਪਾਕਿਸਤਾਨ ਹੋਵੇਗਾ।

ਲਜ਼ਗਰੀ ਕਾਰ 'ਚ ਆ ਕੇ ਚੋਰ ਨੇ ਕੀਤੀ ਅਜੀਬੋ-ਗਰੀਬ ਚੋਰੀ

ਬੀਜੇਪੀ 'ਦੇਸ਼ ਧਰਮ ਅਤੇ ਵਿਕਾਸ' ਦੇ ਏਜੰਡੇ 'ਤੇ ਚੋਣਾਂ ਲੜਨਗੀਆਂ —
ਕਪਿਲ ਮਿਸ਼ਰਾ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਪ ਸਰਕਾਰ ਅਤੇ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦਿੱਲੀ ਦੀ ਜਨਤਾ ਇਹ ਨਹੀਂ ਭੁੱਲੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਕੋਲ ਅਖਲਾਖ ਕੋਲ ਜਾਣ ਦਾ ਸਮਾਂ ਸੀ ਪਰ ਇਕ ਹੋਰ ਪੀੜਤ ਅੰਕਿਤ ਤਿਆਗੀ ਨਾਲ ਮਿਲਣ ਦਾ ਸਮਾਂ ਨਹੀਂ ਸੀ। ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੇਐੱਨਯੂ ਅਤੇ ਜਾਮੀਆ 'ਚ ਟੁਕੜੇ-ਟੁਕੜੇ ਗੈਂਗ ਅਤੇ 'ਜਿਹਾਦੀਆਂ' ਨੂੰ ਮੁਕੱਦਮੇ ਤੋਂ ਬਚਣ 'ਚ ਮਦਦ ਕੀਤੀ ਹੈ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਬੀਜੇਪੀ ਰਾਜਧਾਨੀ 'ਚ ਵਰਲਡ ਲੈਵਲ ਦੇ ਬੇਸਿਕ ਇੰਫਾਸਟ੍ਰਕਚਰ ਅਤੇ ਸਹੂਲਤਾਵਾਂ 'ਤੇ ਫੋਕਸ ਕਰੇਗੀ ਅਤੇ ਦੇਸ਼, ਧਰਮ ਅਤੇ ਵਿਕਾਸ ਦੇ ਏਜੰਡੇ 'ਤੇ ਚੋਣਾਂ ਲੜੇਗੀ।

ਨਿਰਭਿਆ ਦੇ ਦੋਸ਼ੀਆਂ 'ਤੇ ਭੜਕੀ ਕੰਗਨਾ ਰਣੌਤ, ਕਿਹਾ- ਦਰਿੰਦਿਆਂ ਨੂੰ ਸੜਕ 'ਤੇ ਫਾਂਸੀ ਦਿੱਤੀ ਜਾਵੇ

Get the latest update about Delhi, check out more about National News, True Scoop News, Kapil Mishra & Delhi Assembly Election

Like us on Facebook or follow us on Twitter for more updates.