Delhi Assembly Elections 2020 : ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਤੀਜੀ ਲਿਸਟ, ਜਾਣੋ ਕੌਣ ਕਿੱਥੋਂ ਲੜਨਗੇ ਚੋਣਾਂ

ਦਿੱਲੀ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਕਾਂਗਰਸ ਨੇ ਉਮੀਦਵਾਰਾਂ ਦੀ ...

ਨਵੀਂ ਦਿੱਲੀ — ਦਿੱਲੀ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਕਾਂਗਰਸ ਨੇ ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ 5 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਕਾਂਗਰਸ ਨੇ ਓਖਲਾ ਤੋਂ ਪਰਹੇਜ ਹਾਸ਼ਮੀ ਨੂੰ ਮੈਦਾਨ 'ਚ ਲਿਆਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਮਾਦੀਪੁਰ ਤੋਂ ਜੈਪ੍ਰਕਾਸ਼ ਪੰਵਾਰ ਅਤੇ ਵਿਕਾਸਪੁਰੀ ਤੋਂ ਮੁਕੇਸ਼ ਸ਼ਰਮਾ ਨੂੰ ਚੋਣ ਮੈਦਾਨ 'ਚ ਲਿਆਂਦਾ ਹੈ। ਇਸ ਤੋਂ ਇਲਾਵਾ ਬਿਜਵਾਸਨ ਅਤੇ ਮਹਰੌਲੀ ਤੋਂ ਵੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਸੀਟਾਂ ਤੋਂ ਕਾਂਗਰਸ ਨੇ ਕ੍ਰਮਵਾਰ, ਪ੍ਰਵੀਨ ਰਾਣਾ ਅਤੇ ਮੋਹਿੰਦਰ ਚੌਧਰੀ ਨੂੰ ਟਿਕਟ ਦਿੱਤਾ ਹੈ। ਕਾਂਗਰਸ ਹੁਣ ਤੱਕ 70 'ਚ 66 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। 

ਨਿਰਭਿਆ ਗੈਂਗਰੇਪ ਦੇ ਦੋਸ਼ੀ ਪਵਨ ਗੁਪਤਾ ਦੀ ਪਟੀਸ਼ਨ ਸੁਪਰੀਮ ਕੋਰਟ ਨੇ ਕੀਤੀ ਰੱਦ

 

Get the latest update about Congress, check out more about Delhi Asssembly Elections 2020, Punjabi News, Third List & Candidates

Like us on Facebook or follow us on Twitter for more updates.