ਬੁਰਾੜੀ ਕਾਂਡ ਵਾਂਗ ਹੀ ਇਕੋ ਹੀ ਪਰਿਵਾਰ ਦੇ ਮੈਂਬਰਾਂ ਨੇ ਕੀਤੀ ਖੁਦਕੁਸ਼ੀ, ਫੈਲੀ ਸਨਸਨੀ

ਦਿੱਲੀ ਦੇ ਭਜਨਪੁਰਾ ਇਲਾਕੇ ਦੇ ਇੱਕ ਘਰ 'ਚ ਪੰਜ ਲੋਕਾਂ ਦੀਆਂ ਲਾਸ਼ਾਂ ਮਿਲਣ ਨਾਲ ਦਹਿਸ਼ਤ ਦਾ ਮਾਹੌਲ ...

ਨਵੀਂ ਦਿੱਲੀ — ਦਿੱਲੀ ਦੇ ਭਜਨਪੁਰਾ ਇਲਾਕੇ ਦੇ ਇੱਕ ਘਰ 'ਚ ਪੰਜ ਲੋਕਾਂ ਦੀਆਂ ਲਾਸ਼ਾਂ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਦੱਸ ਦੱਈੇ ਇਖ ਸਾਰੇ ਮ੍ਰਿਤਕ ਇਕੋ ਹੀ ਪਰਿਵਾਰ ਦੇ ਦੱਸੇ ਜਾ ਰਹੇ ਹਨ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ਉੱਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸਾਰੀਆਂ ਪੰਜ ਲਾਸ਼ਾਂ ਸੜੀ ਗਲੀ ਹਾਲਤ ਵਿੱਚ ਹਨ। ਇਨ੍ਹਾਂ ਵਿੱਚੋਂ 2 ਲਾਸ਼ਾਂ ਔਰਤਾਂ ਦੀਆਂ ਹਨ।ਇਸ ਘਟਨਾ ਦੀ ਗੰਭੀਰਤਾ ਨੂੰ ਵੇਖਦਿਆਂ ਡੀਸੀਪੀ ਵੀ ਮੌਕੇ 'ਤੇ ਪਹੁੰਚ ਗਏ ਹਨ।ਪੁਲਸ ਮੌਕੇ ਉੱਤੇ ਪੁੱਜ ਕੇ ਜਾਂਚ ਕਰ ਰਹੀ ਹੈ।ਇਹ ਖ਼ਦਸ਼ਾ ਹੈ ਕਿ ਪੰਜਾਂ ਦਾ ਕਤਲ ਕੀਤਾ ਗਿਆ ਹੈ।

ਖੁਦ ਨੂੰ ਕੋਰੋਨਾ ਵਾਇਰਸ ਦੀ ਲਪੇਟ 'ਚ ਸਮਝ ਵਿਅਕਤੀ ਨੇ ਕੀਤੀ ਖੁਦਕੁਸ਼ੀ

ਦੱਸ ਦੱਈਏ ਕਿ ਇਹ ਘਟਨਾ ਭਜਨਪੁਰਾ ਦੀ ਗਲੀ ਨੰਬਰ 9 'ਚ ਵਾਪਰੀ ਹੈ।ਆਪਣੀ ਮੁੱਢਲੀ ਜਾਂਚ 'ਚ ਪੁਲਸ ਲਾਸ਼ਾਂ ਦਾ ਚਾਰ ਤੋਂ ਪੰਜ ਦਿਨ ਪੁਰਾਣਾ ਹੋਣ ਦਾ ਦਾਅਵਾ ਕਰ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਲਾਸ਼ਾਂ ਪਤੀ-ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਦੀ ਹਨ।ਪੁਲਸ ਸੂਤਰਾਂ ਅਨੁਸਾਰ ਪਹਿਲੀ ਨਜ਼ਰ ਵਿੱਚ ਇਹ ਖ਼ੁਦਕੁਸ਼ੀ ਦਾ ਮਾਮਲਾ ਲੱਗ ਰਿਹਾ ਹੈ ਪਰ ਘਰ ਅੰਦਰ ਲੁੱਟ ਹੋਈ ਹੈ, ਇਸ ਲਈ ਪੁਲਿਸ ਪੋਸਟ ਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ। ਮ੍ਰਿਤਕ ਸ਼ੰਭੂਨਾਥ ਇਕ ਈ-ਰਿਕਸ਼ਾ ਚਲਾਉਂਦਾ ਸੀ ਅਤੇ ਇਥੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ।

ਦਿੱਲੀ 'ਚ ਆਮ ਆਦਮੀ ਪਾਰਟੀ ਦੇ ਕਾਫ਼ਲੇ 'ਤੇ ਗੋਲੀਬਾਰੀ, ਇਕ ਸਮਰਥਕ ਦੀ ਮੌਤ

Get the latest update about National News, check out more about Delhi, 5 Deadbodies Found, News In Punjabi & Bhajanpura Area

Like us on Facebook or follow us on Twitter for more updates.