ਕੋਰੋਨਾ ਦੌਰ 'ਚ 2 ਲੱਖ ਲੋਕਾਂ 'ਤੇ ਮਿਹਰਬਾਨ ਹੋਈ ਦਿੱਲੀ ਸਰਕਾਰ, ਹਰੇਕ ਨੂੰ ਮਿਲਣਗੇ 5 ਹਜ਼ਾਰ ਰੁਪਏ

ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਲੇਬਰ ਨੂੰ ਰਾਹਤ ਦੇਣ ਦੇ ਲਈ ਵੱਡਾ ਕਦਮ ਚੁੱਕਿਆ ਹੈ। ਦਿੱਲੀ ਸਰਕਾਰ ਨੇ ਰਾਜਧਾਨੀ ਦੇ ਨਿ...

ਨਵੀਂ ਦਿੱਲੀ: ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਲੇਬਰ ਨੂੰ ਰਾਹਤ ਦੇਣ ਦੇ ਲਈ ਵੱਡਾ ਕਦਮ ਚੁੱਕਿਆ ਹੈ। ਦਿੱਲੀ ਸਰਕਾਰ ਨੇ ਰਾਜਧਾਨੀ ਦੇ ਨਿਰਮਾਣ ਕਾਰਜ ਰਜਿਸਟਰ ਮਜ਼ਦੂਰਾਂ ਨੂੰ 5-5 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਹੈ। ਸਰਕਾਰ ਵਲੋਂ ਕੁੱਲ 2,10,684 ਨਿਰਮਾਣ ਮਜ਼ਦੂਰਾਂ ਨੂੰ ਇਹ ਰਾਸ਼ੀ ਪ੍ਰਦਾਨ ਕੀਤੀ ਹੈ। ਸਰਕਾਰ ਵਲੋਂ ਹੁਣ ਤੱਕ 1,05,750 ਮਜ਼ਦੂਰਾਂ ਨੂੰ ਬੈਂਕ ਖਾਤਿਆਂ ਵਿਚ 52.88 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾ ਚੁੱਕੀ ਹੈ ਬਾਕੀ ਸਾਰਿਆਂ ਨੂੰ ਵੀ ਆਉਣ ਵਾਲੇ ਦਿਨਾਂ ਵਿਚ ਇਹ ਸਹਾਇਤਾ ਰਾਸ਼ੀ ਭੇਜ ਦਿੱਤੀ ਜਾਵੇਗੀ।

ਵੰਡੇ ਜਾ ਰਹੇ ਹਨ ਫੂਡ ਪੈਕੇਟਸ
ਦਿੱਲੀ ਸਰਕਾਰ ਵਲੋਂ ਪਰਵਾਸੀ, ਦਿਹਾੜੀ ਤੇ ਨਿਰਮਾਣ ਕਾਰਜਾਂ ਵਿਚ ਲੱਗੇ ਮਜ਼ਦੂਰਾਂ ਦੀਆਂ ਹੋਰ ਲੋੜਾਂ ਨੂੰ ਪੂਰਾ ਕਰਨ ਦੇ ਲਈ ਦਿੱਲੀ ਦੇ ਸਾਰੇ ਜ਼ਿਲਿਆਂ ਵਿਚ ਕਈ ਸਕੂਲਾਂ ਤੇ ਕੰਸਟ੍ਰਕਸ਼ਨ ਸਾਈਟਸ ਉੱਤੇ ਫੂਡ ਡਿਸਟ੍ਰੀਬਿਊਸ਼ਨ ਸੈਂਟਰ ਵੀ ਸ਼ੁਰੂ ਕਰ ਦਿੱਤੇ ਹਨ। ਵੀਰਵਾਰ ਦੀ ਸ਼ਾਮ ਤੱਕ ਇਨ੍ਹਾਂ ਫੂਡ ਡਿਸਟ੍ਰੀਬਿਊਸ਼ਨ ਸੈਂਟਰਾਂ ਵਿਚ ਤਕਰੀਬਨ 7000 ਫੂਡ ਪੈਕੇਟ ਵੰਡੇ ਗਏ ਹਨ।

ਜਲਦੀ ਜਾਰੀ ਹੋਵੇਗਾ ਹੈਲਪਲਾਈਨ ਨੰਬਰ
ਦਿੱਲੀ ਸਰਕਾਰ ਅਗਲੇ 2-3 ਦਿਨਾਂ ਵਿਚ ਨਿਰਮਾਣ ਮਜ਼ਦੂਰਾਂ ਦੇ ਲਈ ਇਕ ਹੈਲਪਲਾਈਨ ਬਣਾਉਣ ਜਾ ਰਹੀ ਹੈ, ਜਿਥੇ ਕਿਸੇ ਵੀ ਨਿਰਮਾਣ ਮਜ਼ਦੂਰ ਜੋ ਬੋਰਡ ਦੇ ਨਾਲ ਰਜਿਸਟਰ ਹਨ ਜਾਂ ਨਹੀਂ, ਉਸ ਨੂੰ ਫੂਡ ਡਿਸਟ੍ਰੀਬਿਊਸ਼ਨ ਸੈਂਟਰਾਂ, ਬੈੱਡ ਦੀ ਉਪਲੱਬਧਤਾ, ਦਵਾਈਆਂ ਤੇ ਕਿਸੇ ਵੀ ਹੋਰ ਸਮੱਸਿਆ ਦੇ ਬਾਰੇ ਵਿਚ ਲੋੜੀਂਦੀ ਜਾਣਕਾਰੀ ਦਿੱਤੀ ਜਾਵੇਗੀ। ਦਿੱਲੀ ਸਰਕਾਰ ਨੇ ਕਿਹਾ ਕਿ ਕੋਰੋਨਾ ਸੰਕਟ ਦੇ ਸਮੇਂ ਵਿਚ ਪਰਵਾਸੀ, ਦਿਹਾੜੀ ਤੇ ਨਿਰਮਾਣ ਮਜ਼ਦੂਰਾਂ ਦੀ ਸਹਾਇਤਾ ਦੇ ਲਈ ਹਮੇਸ਼ਾ ਤਿਆਰ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਮਜ਼ਦੂਰਾਂ ਤੇ ਪਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਨਾ ਛੱਡਣ ਕਿਉਂਕਿ ਦਿੱਲੀ ਸਰਕਾਰ ਉਨ੍ਹਾਂ ਦੇ ਲਈ ਹਰ ਤਰ੍ਹਾਂ ਦੀ ਸਹਾਇਤਾ ਪੁਖਤਾ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਿੱਲੀ ਵਿਚ ਰਜਿਸਟਰ ਨਿਰਮਾਣ ਮਜ਼ਦੂਰਾਂ ਦੀ ਗਿਣਤੀ ਤਕਰੀਬਨ 55 ਹਜ਼ਾਰ ਸੀ, ਇਨ੍ਹਾਂ ਨੂੰ ਪਿਛਲੇ ਸਾਲ ਵੀ ਲਾਕਡਾਊਨ ਦੌਰਾਨ ਦਿੱਲੀ ਸਰਕਾਰ ਨੇ 5-5 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਸੀ। ਇਸ ਸਰਕਾਰ ਵਲੋਂ ਮੈਗਾ ਰਜਿਸਟ੍ਰੇਸ਼ਨ ਡ੍ਰਾਈਵ ਚਲਾਉਣ ਤੋਂ ਬਾਅਦ ਵੱਡੀ ਗਿਣਤੀ ਵਿਚ ਮਜ਼ਦੂਰਾਂ ਦਾ ਰਜਿਸਟ੍ਰੇਸ਼ਨ ਹੋਇਆ। ਦਿੱਲੀ ਵਿਚ ਫਿਲਹਾਲ 1 ਲੱਖ 72 ਹਜ਼ਾਰ ਰਜਿਸਟਰ ਨਿਰਮਾਣ ਮਜ਼ਦੂਰ ਹਨ।

Get the latest update about workers, check out more about Delhi, Truescoop, 5000 rupees & CM Arvind Kejriwal

Like us on Facebook or follow us on Twitter for more updates.