ਅਰਵਿੰਦ ਕੇਜਰੀਵਾਲ ਦੀ ਪਤਨੀ ਕੋਰੋਨਾ ਪਾਜ਼ੇਟਿਵ, ਮੁੱਖ ਮੰਤਰੀ ਹੋਏ ਆਈਸੋਲੇਟ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ...

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਕੋਰੋਨਾ ਪਾਜ਼ੇਟਿਵ ਹੋ ਗਈ ਹੈ। ਪਤਨੀ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਖੁਦ ਨੂੰ ਆਈਸੋਲੇਟ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਨੇ ਵੀ ਖੁਦ ਨੂੰ ਆਈਸੋਲੇਟ ਕਰ ਲਿਆ ਹੈ। ਜਦਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਕੁਆਰੰਟੀਨ ਵਿਚ ਚਲੇ ਗਏ ਹਨ। ਅਰਵਿੰਦ ਕੇਜਰੀਵਾਲ ਨੂੰ ਪਿਛਲੇ ਸਾਲ ਜੂਨ ਵਿਚ ਵੀ ਕੋਰੋਨਾ ਨਾਲ ਸਬੰਧਿਤ ਕੁਝ ਸ਼ਿਕਾਇਤਾਂ ਹੋਈਆਂ ਸਨ। ਹਾਲਾਂਕਿ ਉਨ੍ਹਾਂ ਦੀ ਰਿਪੋਰਟ ਉਦੋਂ ਨੈਗੇਟਿਵ ਆਈ ਸੀ। ਦਿੱਲੀ ਵਿਚ ਮੌਜੂਦਾ ਹਾਲਾਤ ਦੇ ਵਿਚਾਲੇ ਅਰਵਿੰਦ ਕੇਜਰੀਵਾਲ ਲਗਾਤਾਰ ਐਕਟਿਵ ਹਨ ਤੇ ਬੈਠਕਾਂ ਦੇ ਨਾਲ-ਨਾਲ ਕਈ ਥਾਵਾਂ ਦਾ ਦੌਰਾ ਵੀ ਕਰ ਰਹੇ ਹਨ।

ਦਿੱਲੀ ਵਿਚ ਵਿਗੜਦੇ ਜਾ ਰਹੇ ਹਾਲਾਤ
ਤੁਹਾਨੂੰ ਦੱਸ ਦਈਏ ਕਿ ਰਾਜਧਾਨੀ ਦਿੱਲੀ ਵਿਚ ਲਗਾਤਾਰ ਕੋਰੋਨਾ ਦਾ ਇਨਫੈਕਸ਼ਨ ਫੈਲਦਾ ਜਾ ਰਿਹਾ ਹੈ ਤੇ ਹੁਣ ਹਰੇਕ ਦਿਨ ਰਿਕਾਰਡ ਮਾਮਲੇ ਦਰਜ ਕੀਤੇ ਜਾ ਰਹੇ ਹਨ। ਦਿੱਲੀ ਵਿਚ ਬੀਤੇ ਦਿਨ ਵੀ 23 ਹਜ਼ਾਰ ਦੇ ਕਰੀਬ ਮਾਮਲੇ ਦਰਦ ਕੀਤੇ ਗਏ ਸਨ।

Get the latest update about quarantine, check out more about Truescoop news, sunita kejriwal, wife & delhi

Like us on Facebook or follow us on Twitter for more updates.