ਦਿੱਲੀ 'ਚ ਆਕਸੀਜਨ ਦਾ ਸੰਕਟ, ਕਈ ਹਸਪਤਾਲਾਂ 'ਚ ਬਚਿਆ ਕੁਝ ਹੀ ਘੰਟਿਆਂ ਦਾ ਸਟਾਕ

ਦੇਸ਼ ਦੀ ਰਾਜਧਾਨੀ ਦਿੱਲੀ ਇਸ ਵੇਲੇ ਕੋਰੋਨਾ ਮਹਾਮਾਰੀ ਦੇ ਕਾਰਨ ਬਹੁਤ ਬੁਰੇ ਦੌਰ ਤੋਂ ਲੰਘ ਰਹੀ ਹੈ। ਦਿੱਲੀ ਵਿ...

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਇਸ ਵੇਲੇ ਕੋਰੋਨਾ ਮਹਾਮਾਰੀ ਦੇ ਕਾਰਨ ਬਹੁਤ ਬੁਰੇ ਦੌਰ ਤੋਂ ਲੰਘ ਰਹੀ ਹੈ। ਦਿੱਲੀ ਵਿਚ ਹਰ ਦਿਨ ਹਜ਼ਾਰਾਂ ਦੀ ਗਿਣਤੀ ਵਿਚ ਨਵੇਂ ਕੇਸ ਸਾਹਮਣੇ ਆ ਰਹੇ ਹਨ ਤੇ 200 ਤੋਂ ਲੈ ਕੇ 250 ਤੱਕ ਦੀਆਂ ਮੌਤਾਂ ਵੀ ਹੋ ਰਹੀਆਂ ਹਨ। ਇਸ ਵਿਚਾਲੇ ਹਸਪਤਾਲਾਂ ਵਿਚ ਬੈੱਡਸ ਦੀ ਕਮੀ ਦੇ ਨਾਲ-ਨਾਲ ਆਕਸੀਜਨ ਦੀ ਵੀ ਕਿੱਲਤ ਹੈ। 

ਇਨ੍ਹਾਂ ਹਸਪਤਾਲਾਂ ਵਿਚ ਆਈ ਆਕਸੀਜਨ ਦੀ ਕਮੀ
* ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਵਿਚ ਅਜੇ 8800 ਕਿਊਬਿਕ ਮੀਟਰ ਆਕਸੀਜਨ ਸਟੋਰ ਹੈ। ਹਸਪਤਾਲ ਮੁਤਾਬਕ ਇਹ ਕੱਲ ਸਵੇਰੇ 10 ਵਜੇ ਤੱਕ ਚੱਲ ਸਕੇਗੀ।

* ਦਿੱਲੀ ਦੇ ਰੋਹਿਣੀ ਵਿਚ ਮੌਜੂਦ ਸਰੋਜ ਹਸਪਤਾਲ ਵਿਚ ਵੀ ਆਕਸੀਜਨ ਦਾ ਸਟਾਕ ਸਿਰਫ ਕੁਝ ਹੀ ਘੰਟੇ ਚੱਲ ਸਕੇਗਾ। ਹਸਪਤਾਲ ਦਾ ਕਹਿਣਾ ਹੈ ਕਿ INOX ਤੋਂ ਉਨ੍ਹਾਂ ਦੀ ਸਪਲਾਈ ਆਉਂਦੀ ਹੈ ਪਰ ਵੈਂਡਰ ਰਾਤ ਤੋਂ ਹੀ ਗੱਲ ਨਹੀਂ ਕਰ ਰਿਹਾ ਹੈ। ਹਰ ਰੋਜ਼ ਹਸਪਤਾਲ ਨੂੰ 2700 ਕਿਊਬਿਕ ਮੀਟਰ ਆਕਸੀਜਨ ਦੀ ਲੋੜ ਹੁੰਦੀ ਹੈ, ਇਥੇ 130 ਕੋਰੋਨਾ ਮਰੀਜ਼ ਦਾਖਲ ਹਨ।

* ਦਿੱਲੀ ਦੇ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਵੀ ਕੁਝ ਹੀ ਘੰਟਿਆਂ ਦੀ ਆਕਸੀਜਨ ਬਚੀ ਹੈ, ਜਿਸ ਦੇ ਕਾਰਨ ਹਸਪਤਾਲ ਵਿਚ ਸੰਕਟ ਖੜ੍ਹਾ ਹੋ ਗਿਆ ਹੈ। ਇਸ ਹਸਪਤਾਲ ਨੂੰ ਹਰ ਦਿਨ 5 ਤੋਂ 6 ਟਨ ਆਕਸੀਜਨ ਦੀ ਲੋੜ ਹੁੰਦੀ ਹੈ। ਇਥੇ ਤਕਰੀਬਨ 900 ਮਰੀਜ਼ ਦਾਖਲ ਹਨ।

* ਦਿੱਲੀ ਦੇ ਮਾਤਾ ਚਾਨਣ ਦੇਵੀ ਹਸਪਤਾਲ ਵਿਚ ਵੀਰਵਾਰ ਸਵੇਰੇ ਆਕਸੀਜਨ ਖਤਮ ਹੋ ਗਿਆ ਸੀ। ਇਥੇ ਤਕਰੀਬਨ 200 ਤੋਂ ਜ਼ਿਆਦਾ ਮਰੀਜ਼ ਅਜਿਹੇ ਹਨ, ਜਿਨ੍ਹਾਂ ਨੂੰ ਆਕਸੀਜਨ ਦੀ ਲੋੜ ਹੈ। ਹਸਪਤਾਲ ਵਲੋਂ ਲਗਾਤਾਰ ਆਕਸੀਜਨ ਸਪਲਾਈ ਕਰਨ ਵਾਲੀ ਕੰਪਨੀ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

ਦਿੱਲੀ ਵਿਚ ਕੋਰੋਨਾ ਦਾ ਹਾਲ
ਦੱਸ ਦਈਏ ਕਿ ਦਿੱਲੀ ਵਿਚ ਹਰ ਰੋਜ਼ ਕੋਰੋਨਾ ਦੇ ਮਾਮਲੇ ਵਧ ਰਹੇ ਹਨ ਤੇ ਹੁਣ ਔਸਤ 25 ਹਜ਼ਾਰ ਤੋਂ ਵਧੇਰੇ ਕੇਸ ਸਾਹਮਣੇ ਆ ਰਹੇ ਹਨ। ਬੀਤੇ ਦਿਨ ਵੀ ਦਿੱਲੀ ਵਿਚ 25 ਹਜ਼ਾਰ ਦੇ ਨੇੜੇ ਕੇਸ ਸਾਹਮਣੇ ਆਏ ਸਨ ਤੇ 249 ਲੋਕਾਂ ਦੀ ਮੌਤ ਹੋਈ ਸੀ। ਦਿੱਲੀ ਵਿਚ ਇਸ ਵੇਲੇ 85,364 ਕੇਸ ਅਜੇ ਐਕਟਿਵ ਹਨ ਤੇ ਕੁੱਲ ਮਾਮਲਿਆਂ ਦੀ ਗਿਣਤੀ 9,30,179 ਹੋ ਗਈ ਹੈ ਜਦਕਿ ਇਸ ਮਹਾਮਾਰੀ ਕਾਰਨ 12,887 ਲੋਕ ਆਪਣੀ ਜਾਨ ਗੁਆ ਚੁੱਕੇ ਹਨ।

Get the latest update about coronavirus, check out more about Truescoop, Delhi, hospital & Truescoop News

Like us on Facebook or follow us on Twitter for more updates.